ਤਿੰਨ ਅਹਿਮ ਗੱਲਾਂ

Important, Things

ਕਿਸੇ ਇੱਕ ਦੀ ਘਾਟ ਨਾਲ ਕਿਸੇ ਵੀ ਵਿਅਕਤੀ ਦਾ ਜੀਵਨ ਨਰਕ ਦੇ ਸਮਾਨ ਹੋ ਸਕਦਾ ਹੈ । ਹਰ ਇਨਸਾਨ ਨੂੰ ਪੈਸਿਆਂ ਦੀ ਜਰੂਰਤ ਹੁੰਦੀ ਹੈ, ਕਿਸੇ ਨੂੰ ਘੱਟ ਪੈਸਾ ਚਾਹੀਦਾ ਹੈ ਤਾਂ ਕਿਸੇ ਨੂੰ ਜ਼ਿਆਦਾ ਸਾਰੀਆਂ ਛੋਟੀਆਂ-ਵੱਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੈਸਾ ਇੱਕ ਸਾਧਨ ਹੈ ਧਨ ਸਭ ਕੁਝ ਨਹੀਂ ਹੈ ਪਰੰਤੂ ਬਹੁਤ ਕੁਝ ਹੈ ਇਸ ਸਬੰਧੀ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜਿਸ ਘਰ ਵਿਚ ਮੂਰਖ ਲੋਕਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ, ਜਿਸ ਘਰ ‘ਚ ਧਨ ਭਰਿਆ ਰਹਿੰਦਾ ਹੈ, ਜਿਸ ਪਰਿਵਾਰ ‘ਚ ਪਤੀ-ਪਤਨੀ ਵਿਚਕਾਰ ਝਗੜਾ ਨਹੀਂ ਹੁੰਦਾ ਉੱਥੇ ਮਹਾਂ-ਲਕਸ਼ਮੀ ਦਾ ਵਾਸ ਹੁੰਦਾ ਹੈ।

ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਅਕਸਰ ਕੁਝ ਲੋਕ ਲਾਲਚ ਕਾਰਨ ਬੁਰੇ ਲੋਕਾਂ ਦੀ ਪੂਜਾ ਕਰਦੇ ਹਨ, ਬਲਕਿ ਉਹਨਾਂ ਨੂੰ ਮਾਣ-ਸਨਮਾਨ ਦਿੰਦੇ ਹਨ ਤਾਂ ਉਹਨਾਂ ਲੋਕਾਂ ਨਾਲ ਧਨ-ਦੌਲਤ ਨਿਰਾਸ਼ ਹੋ ਜਾਂਦੀ ਹੈ ਇਸ ਲਈ ਹਮੇਸ਼ਾ ਗਿਆਨੀ ਅਤੇ ਵਿਦਵਾਨ ਲੋਕਾਂ ਦੀ ਸੰਗਤ ‘ਚ ਰਹਿਣਾ ਚਾਹੀਦਾ ਹੈ ।

ਜਿਹਨਾਂ ਘਰਾਂ ‘ਚ ਅਨਾਜ ਦਾ ਉਚਿਤ ਭੰਡਾਰ ਹੁੰਦਾ ਹੈ, ਪਰ ਅਨਾਜ ਦੀ ਫਾਲਤੂ ਵਰਤੋਂ ਨਹੀਂ ਕੀਤੀ ਜਾਂਦੀ, ਉੱਥੇ ਧਨ ਦੀ ਕਦੇ ਵੀ ਘਾਟ ਨਹੀਂ ਹੁੰਦੀ ਘਰ ‘ਚ ਕਦੇ ਵੀ ਪਤੀ-ਪਤਨੀ ਵਿਚਕਾਰ ਝਗੜਾ ਅਤੇ ਤਣਾਅ ਨਹੀਂ ਹੋਣਾ ਚਾਹੀਦਾ ਜਿਹਨਾਂ ਘਰਾਂ ‘ਚ ਇਹਨਾਂ ਤਿੰਨ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਉੱਥੇ ਮਹਾਂ-ਲਕਸ਼ਮੀ ਖੁਦ ਨਿਵਾਸ ਕਰਦੀ ਹੈ ਅਜਿਹੇ ਪਰਿਵਾਰ ਦੀ ਧਨ-ਦੌਲਤ ‘ਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਹੁੰਦੀ ਹੈ ਇਹਨਾਂ ਲੋਕਾਂ ਨੂੰ ਕਦੇ ਵੀ ਧਨ ਦੀ ਘਾਟ ਦਾ ਸਾਹਮਣਾ ਨਹੀਂ ਕਰਨ ਪੈਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।