ਇੱਕੋ ਪਿੰਡ ਦੇ ਸੀ ਤਿੰਨੋਂ ਜਣੇ (Road Accident)
(ਸੁਖਜੀਤ ਮਾਨ) ਬਠਿੰਡਾ। ਬਠਿੰਡਾ-ਤਲਵੰਡੀ ਸਾਬੋ ਰੋਡ ’ਤੇ ਸਥਿਤ ਪਿੰਡ ਕੋਟਸ਼ਮੀਰ ਨੇੜੇ ਵਪਾਰੇ ਇੱਕ ਭਿਆਨਕ ਹਾਦਸੇ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ। ਤਿੰਨੋਂ ਮਿ੍ਰਤਕ ਵਿਅਕਤੀ ਇੱਕ ਪਿੰਡ ਦੇ ਰਹਿਣ ਵਾਲੇ ਸੀ।ਕਾਰ ਦਾ ਹਾਦਸਾ ਕਿਵੇਂ ਹੋਇਆ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। Road Accident
ਵੇਰਵਿਆਂ ਮੁਤਾਬਿਕ ਬਠਿੰਡਾ-ਤਲਵੰਡੀ ਸਾਬੋ ਰੋਡ ’ਤੇ ਪਿੰਡ ਕੋਟਸ਼ਮੀਰ ਦੇ ਕੋਲ ਇੱਕ ਵੈਗਨਰ ਗੱਡੀ ਹਾਦਸੇ ’ਚ ਬੁਰੀ ਤਰ੍ਹਾਂ ਨੁਕਸਾਨੀ ਖੜ੍ਹੀ ਸੀ, ਜਿਸ ’ਚ ਤਿੰਨ ਵਿਅਕਤੀ ਮਿ੍ਰਤਕ ਪਏ ਸੀ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰ ਮੌਕੇ ’ਤੇ ਪੁੱਜੇ ਮੌਕੇ ’ਤੇ ਪੱੁਜੇ ਲੋਕਾਂ ਨੇ ਕਾਰ ਨੂੰ ਤੋੜ ਕੇ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਸਹਾਰਾ ਵਲੰਟੀਅਰਾਂ ਮੁਤਾਬਿਕ ਮੌਕੇ ’ਤੇ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕੋਈ ਭਾਰੀ ਤੇਜ਼ ਵਾਹਨ ਨੇ ਕਾਰ ਨੂੰ ਟੱਕਰ ਮਾਰੀ ਹੋਵੇ ਪਰ ਹਾਲੇ ਤੱਕ ਮੁਕੰਮਲ ਤੌਰ ’ਤੇ ਕੁੱਝ ਪਤਾ ਨਹੀਂ ਲੱਗ ਸਕਿਆ। (Road Accident)
ਮ੍ਰਿਤਕਾਂ ਦੀ ਪਹਿਚਾਣ ਬਲਜਿੰਦਰ ਸਿੰਘ (45) ਪੁੱਤਰ ਸੁਖਦੇਵ ਸਿੰਘ, ਪਰਮਜੀਤ ਸਿੰਘ (60) ਪੁੱਤਰ ਸਾਧੂ ਸਿੰਘ ਅਤੇ ਜਸਕਰਨ ਸਿੰਘ (50) ਪੁੱਤਰ ਅਜੈਬ ਸਿੰਘ ਵਾਸੀ ਪਿੰਡ ਮਹਿਮਾ ਸਰਕਾਰੀ ਵਜੋਂ ਹੋਈ। ਮਿ੍ਰਤਕਾਂ ’ਚ ਸ਼ਾਮਿਲ ਬਲਜਿੰਦਰ ਸਿੰਘ ਪਨਬਸ ਸ੍ਰੀ ਮੁਕਤਸਰ ਸਾਹਿਬ ਡਿੱਪੂ ਦਾ ਡਰਾਈਵਰ ਸੀ। ਕਾਰ ਸਵਾਰ ਤਿੰਨੋਂ ਜਣੇ ਤਲਵੰਡੀ ਸਾਬੋ ਵਿਖੇ ਮੱਥਾ ਟੇਕ ਕੇ ਵਾਪਿਸ ਆਪਣੇ ਪਿੰਡ ਮਹਿਮਾ ਸਰਕਾਰੀ ਜਾ ਰਹੇ ਸੀ ਤਾਂ ਰਸਤੇ ’ਚ ਇਹ ਹਾਦਸਾ ਹੋ ਗਿਆ ਪੁਲਿਸ ਚੌਂਕੀ ਕੋਟਸ਼ਮੀਰ ਵੱਲੋਂ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।