120 ਗ੍ਰਾਮ ਹੈਰੋਇਨ ਸਮੇਤ ਤਿੰਨ ਗ੍ਰਿਫਤਾਰ

Heroin
ਮੁਹਾਲੀ: ਮੁਲਜਮਾਂ ਬਾਰੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ।

ਮੋਹਾਲੀ (ਐੱਮ ਕੇ ਸ਼ਾਇਨਾ) ਸੂਬੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਥਾਂ-ਥਾਂ ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈੱਲ ਕੈਂਪ ਐਟ ਫੇਸ-7, ਮੋਹਾਲੀ ਦੀ ਟੀਮ ਨੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਾ ਤਸਕਰੀ ਕਰਦੇ ਤਿੰਨ ਵਿਅਕਤੀਆਂ ਨੂੰ 120 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। Heroin

ਪ੍ਰਾਪਤ ਜਾਣਕਾਰੀ ਅਨੁਸਾਰ 2 ਨਵੰਬਰ, 2023 ਨੂੰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ, ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ, ਨੇੜੇ ਪੰਚਮ ਸੋਸਾਇਟੀ ਸੈਕਟਰ-68 ਜ਼ਿਲਾ ਮੋਹਾਲੀ ਵਿਖੇ ਮੌਜੂਦ ਸੀ। ਜਿੱਥੇ ਨਾਕਾਬੰਦੀ ਦੌਰਾਨ ਕਾਰ ਨੰਬਰ ਐਚ ਆਰ 26 ਬੀ ਵੀ-8026, ਮਾਰਕਾ ਸਕੌਡਾ ਰੈਪਿਡ ਆਉਂਦੀ ਦਿਖਾਈ ਦਿੱਤੀ। ਕਾਰ ਨੂੰ ਰੋਕ ਕੇ ਕਾਰ ਚਾਲਕ ਦਾ ਨਾਮ ਪਤਾ ਪੁੱਛਿਆ ਗਿਆ, ਜਿਸਨੇ ਆਪਣਾ ਨਾਂਅ ਅਮਨਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਗੁਰੂਸਰ, ਥਾਣਾ ਰਤੀਆ, ਜ਼ਿਲ੍ਹਾ ਫਤਿਆਬਾਦ, ਹਰਿਆਣਾ ਦੱਸਿਆ ਅਤੇ ਕਾਰ ਦੀ ਕੰਡਕਟਰ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਂਅ ਜੈਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗੁਰੂਸਰ, ਥਾਣਾ ਰਤੀਆ, ਜ਼ਿਲ੍ਹਾ ਫਤਿਆਬਾਦ, ਹਰਿਆਣਾ ਦੱਸਿਆ।

ਇਹ ਵੀ ਪੜ੍ਹੋ : ਵਿੱਤ ਮੰਤਰੀ ਹਰਪਾਲ ਚੀਮਾ ਨੇ 13 ਸੈਕਸ਼ਨ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਕਾਰ ਦੀ ਤਲਾਸ਼ੀ ਲੈਣ ਤੇ ਗੱਡੀ ਦੇ ਗੇਅਰ ਬੌਕਸ ਪਾਸੋਂ ਇੱਕ ਪਾਰਦਰਸ਼ੀ ਲਿਫਾਫੇ ਵਿੱਚੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਉਪਰੰਤ ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 118, ਮਿਤੀ 02-11-2023 ਅ/ਧ 21,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਫੇਸ-8 ਮੋਹਾਲੀ ਦਰਜ ਕਰਵਾਇਆ ਗਿਆ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਹਰਪਾਲ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਨਰੈਣਗੜ੍ਹ ਛਿਹਟਾ, ਥਾਣਾ ਘਰਿੰਡਾ, ਜ਼ਿਲ੍ਹਾ ਅੰਮਿ੍ਰਤਸਰ ਪਾਸੋਂ ਲੈ ਕੇ ਆਉਂਦੇ ਹਨ, ਜਿਸ ’ਤੇ ਕਾਰਵਾਈ ਕਰਦੇ ਹੋਏ ਐਸ.ਆਈ. ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋਸ਼ੀ ਹਰਪਾਲ ਸਿੰਘ ਉਕਤ ਨੂੰ ਨੇੜੇ ਪੁਰਾਣਾ ਬੱਸ ਸਟੈਡ ਫੇਸ-8 ਮੋਹਾਲੀ ਪਾਸ ਕਾਬੂ ਕਰਕੇ, ਉਸ ਪਾਸੋਂ ਵੀ 70 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਪੁਲਿਸ ਰਿਮਾਡ ਅਧੀਨ ਹਨ। ਦੋਸ਼ੀਆ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿਚ ਇਨ੍ਹਾਂ ਨਾਲ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਹਨ। Heroin