ਮਹਿਜ 1500 ਦੀ ਆਬਾਦੀ ਵਾਲੇ ਪਿੰਡ ਖੁਰਾਣਾ ਵਿੱਚ ਹੋਇਆ ਤੀਜਾ ਸਰੀਰਦਾਨ

ਪ੍ਰੇਮੀ ਸ਼ਿਆਮ ਲਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਜਸ

ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) | ਸੰਗਰੂਰ ਨੇੜਲੇ ਪਿੰਡ ਮਹਿਜ 1500 ਦੀ ਅਬਾਦੀ ਵਾਲੇ ਪਿੰਡ ਖੁਰਾਣਾ ਵਿੱਚ ਅੱਜ ਤੀਜਾ ਸਰੀਰਦਾਨ ਹੋਇਆ, ਪਿੰਡ ਦੇ ਤੀਜੇ ਸਰੀਰਦਾਨੀ ਸ਼ਿਆਮ ਲਾਲ ਇੰਸਾਂ (76) ਬਣੇ। ਮ੍ਰਿਤਕ ਸ਼ਿਆਮ ਲਾਲ ਇੰਸਾਂ ਦੇ ਪੋਤਰੇ ਦੀਪਕ ਇੰਸਾਂ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਬੀਤੇ ਦਿਨੀ ਥੋੜ੍ਹਾ ਬਿਮਾਰ ਹੋਣ ਉਪਰੰਤ ਅਕਾਲ ਚਲਾਣਾ ਕਰ ਗਏ।

ਉਹਨਾਂ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਨੇ ਡੇਰਾ ਸੱਚਾ ਸੌਦਾ ਤੋਂ 16 ਸਾਲ ਦੀ ਉਮਰ ਵਿਚ ਨਾਮ ਦੀ ਦਾਤ ਹਾਸਲ ਕੀਤੀ ਹੋਈ ਸੀ ਤੇ ਉਹ ਡੇਰੇ ਵਿੱਚ ਪੰਡਾਲ ਸੰਮਤੀ ਵਿਖੇ ਪੱਕੀ ਸੰਮਤੀ ਵਿੱਚ ਸੇਵਾ ਕਰਦੇ ਸੀ। ਉਹਨਾਂ ਕਿਹਾ ਕਿ ਦਿਹਾਂਤ ਉਪਰੰਤ ਉਹਨਾਂ ਦਾ ਸਰੀਰ ਅਲਫਲਾਹ ਮੈਡੀਕਲ ਕਾਲਜ ਤੇ ਰਿਸਰਚ ਇੰਸਟੀਚਿਊਟ ਫਰੀਦਾਬਾਦ ਨੂੰ ਦਾਨ ਕਰ ਦਿੱਤੀ ਹੈ। ਮ੍ਰਿਤਕ ਦੇਹ ਨੂੰ ਹਰੀ ਝੰਡੀ ਪਿੰਡ ਦੇ ਸਰਪੰਚ ਬੀਬੀ ਹਰਪ੍ਰੀਤ ਕੌਰ ਵਲੋਂ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ