ਨਵੀਂ ਦਿੱਲੀ (ਏਜੰਸੀ) ਭਾਰਤੀ ਕ੍ਰਿਕਟ ਟੀਮ ਦੇ ਤਜ਼ਰਬੇਕਾਰ (Mahendra Singh Dhoni) ਵਿਕਟਕੀਪਰ ਬੱਲੇਬਾਜ਼ ਅਤੇ ਆਈ.ਪੀ.ਐਲ. ‘ਚ ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਨਿਆ ਹੈ ਕਿ ਉਮਰ ਵਧਣ ਦੇ ਨਾਲ ਉਸਦੇ ਖੇਡ ‘ਚ ਬਦਲਾਅ ਆ ਰਿਹਾ ਹੈ ਅਤੇ ਉਹ ਹੁਣ ਟਵੰਟੀ20 ਕ੍ਰਿਕਟ ਦੇ ਬੱਲੇਬਾਜ਼ੀ ਕ੍ਰਮ ‘ਚ ਉੱਪਰਲੇ ਸਥਾਨ ‘ਤੇ ਖੇਡਣ ‘ਤੇ ਜ਼ਿਆਦਾ ਵਿਚਾਰ ਕਰ ਰਹੇ ਹਨ।
ਧੋਨੀ ਨੇ ਮੰਨਿਆ ਕਿ ਹੇਠਲੇ ਕ੍ਰਮ ‘ਤੇ ਖੇਡਣਾ ਅਤੇ (Mahendra Singh Dhoni) ਟੀਮ ਲਈ ਅਹਿਮ ਸਮੇਂ ‘ਤੇ ਬੱਲੇਬਾਜ਼ੀ ਕ੍ਰਮ ‘ਚ ਉੱਤਰਨ ਲਈ ਖਿਡਾਰੀ ‘ਚ ਜ਼ਿਆਦਾ ਸਮਰੱਥਾ ਹੋਣੀ ਚਾਹੀਦੀ ਹੈ ਅਤੇ ਉਮਰ ਅਤੇ ਸਮੇਂ ਦੇ ਨਾਲ ਹੇਠਲੇ ਕ੍ਰਮ ‘ਤੇ ਉਸਦੀ ਖੇਡ ਦਾ ਪੱਧਰ ਕੁਝ ਘੱਟ ਹੋਇਆ ਹੈ ਚੇਨਈ ਨੂੰ ਆਈ.ਪੀ.ਐਲ. 2018 ‘ਚ ਖ਼ਿਤਾਬ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਟੀਮ ਦੇ ਕਪਤਾਨ ਨੇ ਕਿਹਾ ਕਿ ਮੇਰੇ ਦਿਮਾਗ ‘ਚ ਇਹ ਸਾਫ਼ ਸੀ ਕਿ ਮੈਂ ਬੱਲੇਬਾਜ਼ੀ ਕ੍ਰਮ ‘ਚ ਉੱਪਰ ਖੇਡਣਾ ਹੈ ਕਿਉਂਕਿ ਮੇਰੀ ਉਮਰ ਹੋ ਗਈ ਹੈ।
36 ਸਾਲ ਦੇ ਖਿਡਾਰੀ ਨੇ ਇੱਥੇ ਇੱਕ ਪ੍ਰੋਗਰਾਮ ‘ਚ ਕਿਹਾ (Mahendra Singh Dhoni) ਕਿ ਮੈਂ ਮੈਚ ਜਿੱਤਣ ਦੀ ਜਿੰਮ੍ਹੇਵਾਰੀ ਲੈਣੀ ਸੀ ਪਰ ਜੇਕਰ ਮੈਂ ਹੇਠਲੇ ਕ੍ਰਮ ‘ਤੇ ਖੇਡਦਾ ਤਾਂ ਛੇਤੀ ਆਊਟ ਹੋ ਜਾਂਦਾ, ਅਜਿਹੇ ‘ਚ ਉੱਪਰਲੇ ਕ੍ਰਮ ‘ਤੇ ਬੱਲੇਬਾਜ਼ੀ ਕਰਨਾ ਇੱਕ ਬਦਲ ਸੀ ਤਾਂਕਿ ਕ੍ਰੀਜ਼ ‘ਤੇ ਜ਼ਿਆਦਾ ਸਮੇਂ ਤੱਕ ਉੱਤਰ ਸਕਦਾ ਮੇਰੇ ਲਈ ਉੱਪਰਲੇ ਕ੍ਰਮ ‘ਚ ਤਿੰਨ, ਚਾਰ ਜਾਂ ਪੰਜਵੇਂ ਨੰਬਰ ‘ਤੇ ਖੇਡਣ ਨਾਲ ਕੋਈ ਫਰਕ ਨਹੀਂ ਪੈਂਦਾ।
ਚੇਨਈ ਦੇ ਕਪਤਾਨ ਨੇ ਆਈਪੀਐਲ ‘ਚ ਆਖ਼ਰੀ ਪੰਜ (Mahendra Singh Dhoni) ਓਵਰਾਂ ‘ਚ 99 ਦੀ ਔਸਤ ਨਾਲ ਦੌੜਾਂ ਬਣਾਈਆਂ ਧੋਨੀ ਨੇ ਕਿਹਾ ਕਿ ਉਸਦੀ ਟੀਮ ਦੇ ਬੱਲੇਬਾਜ਼ੀ ਕ੍ਰਮ ਦੀ ਵਜ੍ਹਾ ਕਾਰਨ ਹੀ ਉਹ ਹਮਲਾਵਰ ਖੇਡ ਸਕਿਆ ਉਸਨੇ ਕਿਹਾ ਕਿ ਮੈਂ ਕਿਹਾ ਸੀ ਕਿ ਮੈਂ ਉਪਰਲੇ ਕ੍ਰਮ ‘ਚ ਖੇਡਾਂਗਾ ਤਾਂ ਮੇਰੇ ਲਈ ਜਰੂਰੀ ਸੀ ਕਿ ਹਮਲਾਵਰ ਖੇਡਾਂ ਤਾਂਕਿ ਹੇਠਲੇ ਕ੍ਰਮ ਦੇ ਖਿਡਾਰੀ ਮੈਚ ਨੂੰ ਆਰਾਮ ਨਾਲ ਖ਼ਤਮ ਕਰ ਸਕਣ ਉਹਨਾਂ ਕਿਹਾ ਕਿ ਅਸੀਂ ਪੂਰੇ ਆਈ.ਪੀ.ਐਲ. ‘ਚ ਹੀ ਆਪਣੇ ਪੂਰੀ ਬੱਲੇਬਾਜ਼ੀ ਕ੍ਰਮ ਨੂੰ ਇਸਤੇਮਾਲ ਨਹੀਂ ਕੀਤਾ
ਕਿਉਂਕਿ ਓਪਨਰ ਸ਼ੇਨ ਵਾਟਸਨ, ਅੰਬਾਤੀ ਰਾਇਡੂ ਅਤੇ ਸੁਰੇਸ਼ ਰੈਨਾ ਜਿਹੇ ਖਿਡਾਰੀਆਂ ਨੇ ਕਮਾਲ ਕੀਤਾ ਪਰ ਮੇਰੀ ਯੋਜਨਾ ਸ਼ੁਰੂ ਤੋਂ ਹੀ ਸੀ ਕਿ ਟੀਮ ਆਖ਼ਰ ਤੱਕ ਬੱਲੇਬਾਜ਼ੀ ਕਰੇ ਜਿੱਥੇ ਹਰ ਖਿਡਾਰੀ ਬੱਲੇਬਾਜ਼ੀ ਕਰ ਸਕੇ ਅਤੇ ਇਸ ਕਾਰਨ ਮੈਨੂੰ ਵੀ ਹਮਲਾਵਰ ਖੇਡਣ ਦਾ ਮੌਕਾ ਮਿਲਿਆ ਧੋਨੀ ਨੇ ਆਈਪੀਐਲ ‘ਚ 16 ਮੈਚਾਂ ‘ਚ 455 ਦੌੜਾਂ ਬਣਾਈਆਂ ਅਤੇ ਆਪਣੇ ਪਿਛਲੇ ਸਫ਼ਲ ਸੀਜ਼ਨ ਤੋਂ ਸਿਰਫ਼ ਛੇ ਦੌੜਾਂ ਹੀ ਦੂਰ ਰਹੇ।