ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਟਰਾਂਸਫਾਰਮਰ ’ਚ...

    ਟਰਾਂਸਫਾਰਮਰ ’ਚੋਂ ਤੇਲ ਤੇ ਤਾਂਬਾ ਚੋਰੀ ਕਰਕੇ ਲੈ ਗਏ ਚੋਰ

    tranfar
    ਲੌਂਗੋਵਾਲ : ਟ੍ਰਾਂਸਫਾਰਮਰ ਵਿੱਚੋਂ ਤੇਲ, ਤਾਂਬਾ ਚੋਰੀ ਕੀਤਾ ਦਿਖਾਉਂਦਾ ਹੋਇਆ ਕਿਸਾਨ ਬੇਅੰਤ ਸਿੰਘ। ਫੋਟੋ : ਹਰਪਾਲ

    ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਚੋਰਾਂ ਨੇ ਕੀਤੀ ਚੋਰੀ

    ਲੌਂਗੋਵਾਲ, (ਹਰਪਾਲ)। ਖੇਤਾਂ ’ਚੋਂ ਬਿਜਲੀ ਦੇ ਦੋ ਟਰਾਂਸਫਾਰਮਰਾਂ ’ਚੋਂ ਚੋਰ ਤੇਲ (Transformer Oil) ਤੇ ਤਾਂਬਾ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਬੇਅੰਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਲੋਹਾਖੇੜ੍ਹਾ ਅਤੇ ਕਿਸਾਨ ਕਾਕਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲੌਂਗੋਵਾਲ ਪੱਤੀ ਝਾੜੋਂ ਨੇ ਦੱਸਿਆ ਕਿ ਸਾਡੀਆਂ ਜ਼ਮੀਨਾਂ ਲੋਹਾਖੇੜ੍ਹਾ ਰੋਡ ’ਤੇ ਸਥਿਤ ਹਨ। ਸਾਡੀਆਂ ਜ਼ਮੀਨਾਂ  ਵਿੱਚ ਲੱਗੇ ਖੇਤੀਬਾੜੀ ਮੋਟਰਾਂ ਦੇ ਦੋ ਟ੍ਰਾਂਸਫਾਰਮਰ ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਚੋਰਾਂ ਨੇ ਚੋਰੀ ਕਰਕੇ ਇਹਨਾਂ ਵਿੱਚੋਂ ਤੇਲ, ਤਾਂਬਾ ਚੋਰੀ ਕਰ ਲਿਆ ਹੈ।

    ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ

    ਇਸ ਸਬੰਧੀ ਸਾਨੂੰ ਸਵੇਰੇ ਉਦੋਂ ਪਤਾ ਲੱਗਾ ਜਦੋਂ ਅਸੀਂ ਖੇਤ ਗੇੜਾ ਮਾਰਨ ਗਏ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਅਣਪਛਾਤੇ ਚੋਰਾਂ ਨੇ ਉਸ ਵਕਤ ਇਸ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਖੇਤਰੀ ਫੀਡਰ ਦੀ ਬਿਜਲੀ ਸਪਲਾਈ ਚਲਦੀ ਸੀ। ਸਾਨੂੰ ਸ਼ੱਕ ਹੈ ਕਿ ਇਹ ਟ੍ਰਾਂਸਫਾਰਮਰ ਜਦੋਂ ਅਸੀਂ ਖੇਤ ਵਿੱਚ ਮੋਟਰਾਂ ਚਲਾ ਕੇ ਘਰ ਚਲੇ ਗਏ ਪਹਿਲਾਂ ਹੀ ਖੇਤਾਂ ਵਿੱਚ ਮੌਜੂਦ ਚੋਰਾਂ ਨੇ ਮੌਕਾ ਮਿਲਦੇ ਹੀ ਇਹ ਟ੍ਰਾਂਸਫਾਰਮਰ ਚੋਰੀ ਕੀਤੇ। ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਟ੍ਰਾਂਸਫਾਰਮਰਾ ਨੂੰ ਬੈਂਡ ਤੋਂ ਹੇਠਾਂ ਸੁੱਟ ਕੇ ਇਹਨਾਂ ਦਾ ਤੇਲ ਤੇ ਤਾਂਬਾ ਚੋਰੀ ਕਰ ਲਿਆ ਹੈ। ਇਸ ਸਬੰਧੀ ਅਸੀਂ ਸਬੰਧਿਤ ਵਿਭਾਗ ਅਤੇ ਪੁਲਿਸ ਥਾਣਾ ਲੌਂਗੋਵਾਲ ਵਿਖੇ ਸੂਚਿਤ ਕਰ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here