ਚੋਰ ਗਿਰੋਹ ਦੇ 3 ਮੈਂਬਰ ਕਾਬੂ
- ਮੋਹਾਲੀ ਪੁਲਿਸ ਨੇ 2 ਮੋਟਰਸਾਇਕਲ, 44 ਮੋਬਾਈਲ, ਟੈਬ ਅਤੇ ਲੈਪਟਾਪ ਸਮੇਤ ਕੀਤੇ ਗ੍ਰਿਫਤਾਰ
ਮੋਹਾਲੀ (ਐੱਮ ਕੇ ਸ਼ਾਇਨਾ)। ਇੰਡਸਟ੍ਰੀਅਲ ਏਰੀਆ ਫੇਸ ਅੱਠ ਦੀ ਪੁਲਿਸ ਨੇ ਫਿਲਮੀ ਸਟਾਈਲ ’ਚ ਰਾਹਗੀਰਾਂ ਦੇ ਮੋਬਾਇਲ ਫੋਨ ਖੋਹ ਕੇ ਫਰਾਰ ਹੋਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਚੌਥਾ ਸਾਥੀ ਫਿਲਹਾਲ ਫ਼ਰਾਰ ਹੈ। ਇਸ ਸਬੰਧੀ ਥਾਣਾ ਫੇਜ਼ 1 ਦੇ ਐਸਐਚਓ ਰਜਨੀਸ਼ ਚੌਧਰੀ ਅਤੇ ਇੰਡਸਟਰੀਅਲ ਏਰੀਆ ਫੇਜ਼ 8ਬੀ ਮੁਹਾਲੀ ਦੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ 12 ਅਪਰੈਲ ਨੂੰ ਫੇਜ਼ 10 ਦੀ ਰਹਿਣ ਵਾਲੀ ਇੱਕ ਔਰਤ ਦਾ ਮੋਬਾਈਲ ਫੋਨ ਖੋਹ ਲਿਆ ਸੀ, ਜਦੋਂ ਉਹ ਇੰਡਸਟਰੀਅਲ ਏਰੀਆ ਫੇਜ਼ 8 ਬੀ ਵਿੱਚ ਇੱਕ ਕੰਪਨੀ ਵਿੱਚ ਇੰਟਰਵਿਊ ਦੇਣ ਜਾ ਰਹੀ ਸੀ। ਉਸ ਦੇ ਪਤੀ ਅੰਸ਼ੁਲ ਨੇ ਪੁਲਸ ਨੂੰ ਦਿੱਤੇ ਬਿਆਨ ‘ਚ ਕਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਘਰ ਲੈ ਜਾਣ ਲਈ ਮੌਕੇ ‘ਤੇ ਆਇਆ ਸੀ। (Mohali News)
ਉਸ ਨੇ ਦੱਸਿਆ ਕਿ ਕੰਪਨੀ ਦੇ ਗੇਟ ਦੇ ਬਾਹਰ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਨੌਜਵਾਨ (ਜਿਨ੍ਹਾਂ ‘ਚੋਂ ਇਕ ਮੋਹਾਲੀ, ਇਕ ਖਰੜ ਅਤੇ ਦੋ ਸੋਹਾਣਾ ਦਾ ਰਹਿਣ ਵਾਲਾ ਹੈ) ਆ ਰਹੇ ਸਨ। (Mohali News) ਉਸ ਦੀ ਪਤਨੀ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਧਾਰਾ 379 ਤਹਿਤ ਕੇਸ ਦਰਜ ਕਰਕੇ ਫੇਸ 11 ਵਾਸੀ ਅੰਕਿਤ, ਖਰੜ ਵਾਸੀ ਵਰੁਣ ਗੁਪਤਾ ਅਤੇ ਸੋਹਾਣਾ ਵਾਸੀ ਸਤਪਾਲ ਉਰਫ਼ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਚੌਥਾ ਸਾਥੀ ਵਰੁਣ ਫਿਲਹਾਲ ਫਰਾਰ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਨੌਜਵਾਨਾਂ ਕੋਲੋਂ ਦੋ ਮੋਟਰਸਾਈਕਲ, 44 ਮੋਬਾਈਲ, ਇੱਕ ਟੈਬ, ਇੱਕ ਕੈਮਰਾ, ਤਿੰਨ ਘੜੀਆਂ ਅਤੇ ਪੰਜ ਪਰਸ ਵੀ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ