ਦੁਕਾਨ ਵਿੱਚੋਂ ਡੀਵੀਆਰ, ਐਲਸੀਡੀ, ਸਿਲੰਡਰ ਸਮੇਤ ਹੋਰ ਸਾਮਾਨ ਚੋਰੀ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਰਾਤ ਫਿਰ ਸਥਾਨਕ ਸ਼ਹਿਰ (Sunam News) ਦੇ ਕਾਲਜ ਰੋਡ ’ਤੇ ਸਥਿੱਤ ਦੋ ਐਲੂਮੀਨੀਅਮ ਦੀਆਂ ਦੁਕਾਨਾਂ ‘ਚੋਂ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸ਼ਹਿਰ ਅੰਦਰ ਆਂਤਕ ਮਚਾ ਰਖਿਆ ਹੈ। ਪਿਛਲੇ ਕੁਝ ਹੀ ਦਿਨਾਂ ’ਚ ਚੋਰਾਂ ਵੱਲੋਂ ਸ਼ਹਿਰ ਦੀਆਂ ਕਈ ਦੁਕਾਨਾਂ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਜਿਸ ਨੂੰ ਲੈ ਕੇ ਸਥਾਨਕ ਬ੍ਰਹਮਸਿਰਾ ਮੰਦਰ ਦੇ ਨਜਦੀਕ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਧਰਨਾ ਲਗਾ ਕੇ ਪੁਲਿਸ ਪ੍ਰਸਾਸਨ ਤੋਂ ਇਹੀ ਮੰਗ ਕੀਤੀ ਸੀ ਕੇ ਰੋਜਾਨਾ ਹੋ ਰਹੀਆਂ ਚੋਰੀਆਂ ਰੋਕਣ ਲਈ ਕੋਈ ਪੁਖਤਾ ਕਾਰਵਾਈ ਕੀਤੀ ਜਾਵੇ। ਚੋਰ ਬਿਨਾ ਕਿਸੇ ਡਰੋ ਬੇਖੌਫ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ। ਦੋ ਦਿਨ ਪਹਿਲਾਂ ਹੀ ਸ਼ਹਿਰ ਦੇ ਇੰਦਰਾ ਬਸਤੀ ‘ਚ ਹੰਜਰਾ ਮਾਰਗ ਤੇ ਇੱਕ ਘਰ ਦੇ ਵਿਚ ਚੋਰਾਂ ਵੱਲੋਂ ਚੋਰੀ ਕੀਤੀ ਗਈ ਸੀ ਅਤੇ ਹੁਣ ਰਾਤ ਫਿਰ ਚੋਰਾਂ ਨੇ ਦੋ ਦੁਕਾਨਾਂ ‘ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਚੋਰੀਆਂ ਨੂੰ ਲੈ ਕੇ ਦੁਕਾਨਦਾਰਾਂ ’ਚ ਸਹਿਮ ਦਾ ਮਾਹੌਲ | Sunam News
ਰਾਤ ਹੋਈ ਚੋਰੀ ਸਬੰਧੀ ਗੁਰਜੰਟ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਵਿੱਚੋਂ ਪੈਸੇ, ਐਲ.ਸੀ.ਡੀ., ਡੀ.ਵੀ.ਆਰ., ਸਿਲੰਡਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਉਸ ਦਾ 70 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਚੋਰ ਉਸ ਦੇ ਗੱਲੇ ‘ਚੋਂ ਪੈਸੇ ਅਤੇ ਉਸ ਦੀਆਂ ਹਿਸਾਬ ਕਿਤਾਬ ਵਾਲਿਆਂ ਕਾਪੀਆਂ ਵੀ ਕੱਢ ਕੇ ਲੈ ਗਏ। ਮੌਕੇ ’ਤੇ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਸਹਿਰ ਅੰਦਰ ਲਗਾਤਾਰ ਚੋਰੀਆਂ ਹੋ ਰਹੀਆਂ ਹਨ।
ਜਿਸ ਨਾਲ ਸਹਿਰ ਦੇ ਦੁਕਾਨਦਾਰਾਂ ਸਮੇਤ ਸ਼ਹਿਰ ਨਿਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਤਾਂ ਦਿਨ ਸਮੇਂ ਵੀ ਡਰ ਲੱਗਣ ਲੱਗ ਪਿਆ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਰੱਖਣਾ ਵੀਂ ਬੰਦ ਕਰ ਦਿੱਤਾ ਹੈ। ਦੁਕਾਨਦਾਰਾਂ ਨੇ ਪੁਲਿਸ ਪ੍ਰਸਾਸਨ ਨੂੰ ਪੁਰਜੋਰ ਅਪੀਲ ਕੀਤੀ ਹੈ ਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਆਏ ਦਿਨ ਹੋ ਰਹੀਆਂ ਚੋਰੀਆਂ ਦੇ ਸਿਲਸਿਲੇ ਨੂੰ ਠੱਲ੍ਹ ਪੈ ਸਕੇ।
ਇਸੇ ਤਰ੍ਹਾਂ ਇੱਕ ਹੋਰ ਦੁਕਾਨਦਾਰ ਮਹੇਸ਼ ਸਿੰਗਲਾ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਸਟਰ ਟੁੱਟਿਆ ਹੋਇਆ ਸੀ, ਚੋਰਾਂ ਨੇ ਉਸ ਦੀ ਦੁਕਾਨ ’ਚੋਂ ਚੋਰੀ ਕਰ ਲਈ ਸੀ, ਉਸ ਨੇ ਕਿਹਾ ਕਿ ਉਸ ਦੀ ਦੁਕਾਨ ਚ ਕੁਝ ਪੈਸੇ ਸਨ ਜੋ ਚੋਰ ਲੈ ਗਏ ਹਨ ਅਤੇ ਚੋਰ ਪਿਛਲੇ ਗੇਟ ਤੋਂ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਹੈ।