ਫਿਰ ਭੈਣੀ ਤੋਂ ਚੋਹਲਾ ਸਾਹਿਬ ਬਣ ਗਿਆ

ਫਿਰ ਭੈਣੀ ਤੋਂ ਚੋਹਲਾ ਸਾਹਿਬ ਬਣ ਗਿਆ

ਇਤਿਹਾਸਕ ਨਗਰ ਚੋਹਲਾ ਸਾਹਿਬ (ਤਰਨ ਤਾਰਨ) ਸਿੱਖ ਇਤਿਹਾਸ ਵਿਚ ਅਤੇ ਪੂਰੇ ਭਾਰਤ ਵਿਚ ਇੱਕ ਵਿਲੱਖਣ ਤੇ ਅਹਿਮ ਸਥਾਨ ਰੱਖਦਾ ਹੈ ਇਹ ਨਗਰ/ਸ਼ਹਿਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਨਾਲ ਵੱਸਿਆ ਹੋਇਆ ਹੈ ਇਹ ਨਗਰ ਦਰਿਆ ਬਿਆਸ ਦੇ ਕੰਢੇ ’ਤੇ ਵੱਸੇ ਅਤੇ ਕੁਝ ਕੁ ਹੋਰ ਮਾਝੇ ਦੇ ਪਿੰਡਾਂ ਦੀ ਰਾਜਧਾਨੀ ਕਰਕੇ ਜਾਣਿਆ ਜਾਂਦਾ ਹੈ 4 ਹਾੜ ਸੰਮਤ 1654 ਵਿਚ ਜਦੋਂ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵੱਡੇ ਭਰਾ ਪਿ੍ਰਥੀ ਚੰਦ ਦੇ ਵਿਰੋਧ ਤੋਂ ਤੰਗ ਆ ਕੇ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਨਗਰ ਤਰਨ ਤਾਰਨ ਅਤੇ ਸਰਹਾਲੀ ਵਿਚ ਦੀ ਹੁੰਦੇ ਹੋਏ ਉਸ ਵਕਤ ਦੇ ਇੱਕ ਛੋਟੇ ਜਿਹੇ ਪਰ ਭਾਗਾਂ ਵਾਲੇ ਪਿੰਡ ਭੈਣੀ ਵਿਖੇ ਪਹੁੰਚੇ ਤਾਂ ਇੱਥੋਂ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ

ਇੱਕ ਰਾਤ ਦਾ ਪੜਾਅ ਕਰਕੇ ਗੁਰੂ ਸਾਹਿਬ ਜਦੋਂ ਇੱਥੋਂ ਚਾਲੇ ਪਾਉਣ ਲੱਗੇ ਤਾਂ ਇਸ ਨਗਰ ਦੀ ਵਸਨੀਕ ਇੱਕ ਮਾਈ ਗਲ਼ ਵਿੱਚ ਪੱਲਾ ਪਾ ਕੇ ਅੱਗੇ ਹੋ ਖਲੋਤੀ ਕਹਿਣ ਲੱਗੀ, ‘‘ਸੱਚੇ ਪਾਤਸ਼ਾਹ! ਮੇਰੀ ਬੇਨਤੀ ਮੰਨ ਕੇ ਅੱਜ ਦਾ ਦਿਨ ਇੱਥੇ ਹੋਰ ਠਹਿਰੋ, ਅਸੀਂ ਅਜੇ ਤੁਹਾਡੀ ਹੋਰ ਸੇਵਾ ਕਰਨੀ ਚਾਹੁੰਦੇ ਹਾਂ’’

ਮਾਈ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਨੇ ਇਸ (ਭੈਣੀ) ਨਗਰ ਵਿਚ ਕੁਝ ਸਮਾਂ ਹੋਰ ਠਹਿਰਨਾ ਸਵੀਕਾਰ ਕਰ ਲਿਆ ਕਹਿਣ ਦੇ ਮੁਤਾਬਕ ਜਦੋਂ ਮਾਈ ਗੁਰੂ ਜੀ ਵਾਸਤੇ ਪਿੱਤਲ ਦੇ ਇੱਕ ਸਾਫ-ਸੁਥਰੇ ਬਰਤਨ ਵਿਚ ਦੇਸੀ ਘਿਓ ਦੀ ਚੂਰੀ ਲੈ ਕੇ ਆਈ ਤਾਂ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਪ੍ਰਸੰਨਚਿੱਤ ਹੋ ਕੇ ਉਸ ਚੂਰੀ ਛਕੀ ਚੂਰੀ ਛਕਣ ਤੋਂ ਬਾਅਦ ਗੁਰੂ ਸਾਹਿਬ ਆਪਣੇ ਮੁਖਾਰਬਿੰਦ ਵਿਚੋਂ ਬੋਲੇ, ‘‘ਮਾਈ! ਇਹ ਤਾਂ ਤੂੰ ਸਾਡੇ ਵਾਸਤੇ ਸੁਆਦਲਾ ਚੋਹਲਾ (ਚੂਰੀ) ਤਿਆਰ ਕਰਕੇ ਲਿਆਈਂ ਏਂ’’ ਉਦੋਂ?ਹੀ ਗੁਰੂ?ਜੀ ਨੇ ਪ੍ਰਸੰਨ ਹੋ ਕੇ ਪਿੰਡ ਦਾ ਨਾਂਅ ‘ਚੋਹਲਾ’ ਰੱਖ ਦਿੱਤਾ ਉਸ ਦਿਨ ਤੋਂ ਹੀ ਪਿੰਡ ਭੈਣੀ ਦਾ ਨਾਂਅ ਬਦਲ ਕੇ ਚੋਹਲਾ ਹੋ ਗਿਆ

ਗੁਰੂ ਸਾਹਿਬ ਦੇ ਇਨ੍ਹਾਂ ਬਚਨਾਂ ਕਾਰਨ ਹੀ ਇਹ ਨਗਰ ਚੋਹਲੇ ਤੋਂ ਚੋਹਲਾ ਸਾਹਿਬ ਕਰਕੇ ਸਤਿਕਾਰਿਆ ਜਾਣ ਲੱਗਾ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਕਸਬੇ ਵਿਚ ਲੰਮਾ ਸਮਾਂ?ਰਹੇ ਮਾਤਾ ਗੰਗਾ ਜੀ ਵੀ ਇੱਥੇ ਉਨ੍ਹਾਂ ਦੇ ਨਾਲ ਹੀ ਰਹੇ ਕਸਬੇ ਵਿਚ ਗੁਰੂ ਅਰਜਨ ਦੇਵ ਜੀ ਦੇ ਸੁਪਤਨੀ ਮਾਤਾ ਗੰਗਾ ਜੀ ਦਾ ਗੁਰਦੁਆਰਾ ਸਾਹਿਬ ਵੀ ਸੁਭਾਇਮਾਨ ਹੈ ਇੱਥੇ ਵਿਸਾਖੀ ਵਾਲੇ ਦਿਨ ਬੜਾ ਭਾਰੀ ਮੇਲਾ ਲੱਗਦਾ ਹੈ ਅੱਜ ਇਹ ਨਗਰ ਆਧੁਨਿਕ ਤਰਜ਼ ’ਤੇ ਵਿਕਾਸਮੁਖੀ ਦਿਸ਼ਾ ਵੱਲ ਅਗਰਗਾਮੀ ਹੈ ਜਿਸ ਨੂੰ ਸਰਕਾਰੀ ਪੱਧਰ ’ਤੇ ਉਪ-ਤਹਿਸੀਲ ਦਾ ਦਰਜਾ ਮਿਲਿਆ ਹੋਇਆ
ਰਮੇਸ਼ ਬੱਗਾ ਚੋਹਲਾ
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.