ਸਾਥੀਆਂ ਨਾਲ ਨਹਾਉਣ ਗਿਆ ਨੌਜਵਾਨ ਨਹਿਰ ’ਚ ਡੁੱਬਿਆ
ਦੋਦਾ, (ਰਵੀਪਾਲ)। ਹਲਕਾ ਗਿੱਦੜਬਾਹਾ ’ਚ ਪੈਂਦੇ ਪਿੰਡ ਮਧੀਰ ਦਾ ਨੌਜਵਾਨ ਪਿੰਡ ਗੁਰੂਸਰ ਦੇ ਨੇੜਲੀਆਂ ਜੁੜਵੀਆਂ ਨਹਿਰਾ ’ਚੋ ਰਾਜਸਥਾਨ ਕੇਨਾਲ ’ਚ ਨਹਾਉਣ ਸਮੇਂ ਡੁੱਬ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਸਕਰਨ ਸਿੰਘ ਉਰਫ਼ ਹੈਪੀ ਪੁੱਤਰ ਪਰਮਜੀਤ ਸਿੰਘ ਬੀਤੇ ਦਿਨ ਆਪਣੇ ਦੋਸਤਾਂ ਨਾਲ ਪਿੰਡ ਗੁਰੂਸਰ ਨੇੜੇ ਲੰਘਦੀ ਨਹਿਰ ’ਚ ਨਹਾਉਣ ਲਈ ਗਿਆ ਸੀ। ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਕਰਕੇ ਜਸਕਰਨ ਸਿੰਘ ਹੈਪੀ ਨਹਿਰ ’ਚ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਇੱਕ ਬਾਂਹ ਕੰਮ ਨਹੀਂ ਕਰਦੀ ਸੀ, ਜਿਸ ਕਰਕੇ ਪਾਣੀ ਦੇ ਤੇਜ਼ ਵਹਾਅ ਕਰਕੇ ਨਹਿਰ ’ਚੋ ਬਾਹਰ ਨਹੀਂ ਨਿੱਕਲ ਸਕਿਆ। ਜਸਕਰਨ ਸਿੰਘ ਦੇ ਮਾਮਾ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ ਅਤੇ ਹੈਪੀ ਆਪਣੀ ਭੈਣ ਦਾ ਛੋਟਾ ਭਾਈ ਹੈ। ਪਰਿਵਾਰਿਕ ਮੈਂਬਰਾਂ ਤੇ ਰਿਸਤੇਦਾਰਾਂ ਵੱਲੋਂ ਨੌਜਵਾਨ ਦੀ ਨਹਿਰ ’ਚੋ ਭਾਲ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।