ਬਾਲਗ ਹੁੰਦਿਆਂ ਹੀ ਬਠਿੰਡਾ ਦੇ ਬਲੱਡ ਬੈਂਕ ਪਹੁੰਚਿਆ ਨੌਜਵਾਨ

18ਵੇਂ ਸਾਲ ‘ਚ ਪੈਰ ਧਰਦਿਆਂ ਹੀ ਕੀਤਾ ਖ਼ੂਨਦਾਨ

ਬਠਿੰਡਾ,(ਸੁਖਨਾਮ) | ਖ਼ੂਨਦਾਨ ਦੇ ਖੇਤਰ ‘ਚ ਅਹਿਮ ਯੋਗਦਾਨ ਦੇ ਰਹੇ ਬਲਾਕ ਬਠਿੰਡਾ ਦੇ ਖ਼ੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਸਿੰਘ ਇੰਸਾਂ ਦੇ ਸਪੁੱਤਰ ਜਸਮਾਨ ਇੰਸਾਂ ਵੱਲੋਂ ਅੱਜ ਆਪਣੇ ਜਨਮ ਦਿਨ ਮੌਕੇ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਿਖੇ ਪਹਿਲੀ ਵਾਰ ਖ਼ੂਨਦਾਨ ਕੀਤਾ ਗਿਆ ਇਸ ਮੌਕੇ ਉਸਦੀ ਹੌਂਸਲਾ ਅਫਜਾਈ ਲਈ ਪੁੱਜੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਇਸ ਕਾਰਜ ਲਈ ਪੂਰੇ ਪਰਿਵਾਰ ਦੀ ਭਰਪੂਰ ਸ਼ਲਾਘਾ ਕੀਤੀ ਇਸ ਸਬੰਧੀ ਲਖਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਉਸ ਦੇ ਬੇਟੇ ਜਸਮਾਨ ਇੰਸਾਂ ਦਾ ਅੱਜ 18ਵਾਂ ਜਨਮ ਦਿਨ ਹੈ

ਉਸ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ ਹੈ ਸ੍ਰੀ ਇੰਸਾਂ ਨੇ ਕਿਹਾ ਕਿ ਉਸ ਦਾ ਸਾਰਾ ਹੀ ਪਰਿਵਾਰ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਹੈ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚਲਦੇ ਹੋਏ ਪਿਛਲੇ ਕਈ ਸਾਲਾਂ ਤੋਂ ਖ਼ੂਨਦਾਨ ਦੀ ਲਹਿਰ ‘ਚ ਆਪਣਾ ਵਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ

ਇਸ ਖ਼ੂਨਦਾਨ ਦੀ ਪਿਰਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਲਿਜਾਣ ਲਈ ਅੱਜ ਉਸ ਦੇ ਸਪੁੱਤਰ ਨੇ 18 ਸਾਲ ਦਾ ਹੋਣ ‘ਤੇ ਪਹਿਲੀ ਵਾਰ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਖ਼ੂਨਦਾਨ ਕੀਤਾ ਹੈ ਜਿਸ ਦੀ ਪੂਰੇ ਪਰਿਵਾਰ ਨੂੰ ਬਹੁਤ ਹੀ ਖੁਸ਼ੀ ਹੈ ਉਨ੍ਹਾਂ ਕਿਹਾ ਕਿ ਅਸੀਂ ਪੂਜਨੀਕ ਗੁਰੂ ਜੀ ਦੇ ਚਰਨਾਂ ‘ਚ ਅਰਦਾਸ ਕਰਦੇ ਹਾਂ ਕਿ ਸਾਡਾ ਸਾਰਾ ਹੀ ਪਰਿਵਾਰ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਲੱਗ ਕੇ ਵੱਧ ਤੋਂ ਵੱਧ ਲੋੜਵੰਦਾਂ ਦੀ ਮੱਦਦ ਕਰਦਾ ਰਹੇ

ਜਨਮ ਦਿਨ ਮੌਕੇ ਲੋਕ ਬਹੁਤ ਹੀ ਫ਼ਜੂਲ ਖਰਚੀ ਕਰਦੇ ਹਨ ਪ੍ਰੰਤੂ ਲਖਵੀਰ ਸਿੰਘ ਦੇ ਪੁੱਤਰ ਨੇ ਅੱਜ ਆਪਣਾ 18ਵਾਂ ਜਨਮ ਦਿਨ ਖ਼ੂਨਦਾਨ ਕਰਕੇ ਕਿਸੇ ਜਰੂਰਤਮੰਦ ਮਰੀਜ ਦੀ ਮੱਦਦ ਕਰਕੇ ਮਨਾਇਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਸਾਰਾ ਹੀ ਪਰਿਵਾਰ ਵਧਾਈ ਦਾ ਪਾਤਰ ਹੈ | ਡਾ. ਅਮਰੀਕ ਸਿੰਘ ਸੰਧੂ ਸਿਵਲ ਸਰਜਨ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਲੱਡ ਬੈਂਕ ਵਿੱਚ ਖ਼ੂਨ ਦੀ ਕਮੀ ਚੱਲ ਰਹੀ ਹੈ ਲਖਵੀਰ ਸਿੰਘ ਦੇ ਸਪੁੱਤਰ ਵੱਲੋਂ ਅੱਜ ਆਪਣਾ ਜਨਮ ਦਿਨ ਖ਼ੂਨਦਾਨ ਕਰਕੇ ਮਨਾਇਆ ਗਿਆ ਹੈ ਅੱਜ ਦੀ ਨੌਜਵਾਨ ਪੀੜ੍ਹੀ ਖ਼ੂਨਦਾਨ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ ਹੋਰ ਵੀ ਨੌਜਵਾਨ ਜੇਕਰ ਇਸੇ ਤਰ੍ਹਾਂ ਆਪਣੇ ਜਨਮ ਦਿਨ ਅਤੇ ਹੋਰ ਖ਼ੁਸ਼ੀ ਦੇ ਮੌਕੇ ਖ਼ੂਨਦਾਨ ਕਰਕੇ ਮਨਾਉਣ ਤਾਂ ਇਹ ਸਮਾਜ ਲਈ ਚੰਗੀ ਸੇਧ ਹੋਵੇਗੀ  | ਰਜਿੰਦਰ ਕੁਮਾਰ ਇੰਚਾਰਜ ਬਲੱਡ ਬੈਂਕ

ਜਦੋਂ ਵੀ ਪਾਪਾ ਖ਼ੂਨਦਾਨ ਕਰਦੇ ਸਨ ਜਾਂ ਕਿਸੇ ਖ਼ੂਨਦਾਨੀ ਨੂੰ ਖ਼ੂਨਦਾਨ ਲਈ ਫੋਨ ਕਰਦੇ ਸਨ ਤਾਂ ਮੇਰੇ ਮਨ ਵਿੱਚ ਹਮੇਸ਼ਾਂ ਹੀ ਇਹ ਖਿਆਲ ਆਉਂਦਾ ਸੀ ਕਿ ਮੈਂ ਵੀ ਖ਼ੂਨ ਦਾਨ ਕਰਨਾ ਹੈ ਪ੍ਰੰਤੂ 18 ਸਾਲ ਦੀ ਉਮਰ ਤੋਂ ਪਹਿਲਾਂ ਇਹ ਸੰਭਵ ਨਹੀਂ ਸੀ ਮੈਂ ਬੜੀ ਬੇਸਬਰੀ ਨਾਲ ਆਪਣੇ 18ਵੇਂ ਜਨਮ ਦਿਨ ਦੀ ਉਡੀਕ ਕਰ ਰਿਹਾ ਸੀ ਤਾਂ ਕਿ ਮੈਂ ਵੀ ਖ਼ੂਨਦਾਨ ਕਰ ਸਕਾਂ ਅੱਜ ਮੈਂ ਪਹਿਲੀ ਵਾਰ ਖ਼ੂਨ ਦਾਨ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਹਾਂ ਕਿ ਮੈਂ ਕਿਸੇ ਜਰੂਰਤਮੰਦ ਦੇ ਕੰਮ ਆ ਸਕਿਆ ਹਾਂ ਅਤੇ ਪ੍ਰਣ ਕਰਦਾ ਹਾਂ ਕਿ ਲਗਾਤਾਰ ਇਸ ਇਸ ਖ਼ੂਨਦਾਨ ਲਹਿਰ ਨਾਲ ਜੁੜਿਆ ਰਹਾਂਗਾ
ਜਸਮਾਨ ਇੰਸਾਂ ਖ਼ੂਨਦਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.