ਪਟਿਆਲਾ ‘ਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਔਰਤ ਨੇ ਕੀਤਾ ਇੱਕ ਨਵਾਂ ਖੁਲਾਸਾ

Amritpal

(ਸੱਚ ਕਹੂੰ ਨਿਊਜ਼) ਪਟਿਆਲਾ। ਪੁਲਿਸ ਦੀ ਪਹੁੰਚ ਤੋਂ ਬਾਹਰ ਚੱਲ ਰਿਹਾ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal) ਦੀ ਪਟਿਆਲਾ ਪੁੱਜਣ ਦੀ ਵਾਇਰਲ ਹੋਈ ਫੁਟੇਜ ਤੋਂ ਬਾਅਦ ਪੁਲਿਸ ਚੌਕੰਨੀ ਹੋ ਗਈ ਹੈ। ਇਸ ਮਾਮਲੇ  ’ਚ ਪੁਲਿਸ ਨੇ ਇੱਕ ਔਰਤ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਪੁੱਛਗਿੱਛ ਦੌਰਾਨ ਇਸ ਨੇ ਅੰਮ੍ਰਿਤਪਾਲ ਬਾਰੇ ਕਈ ਵੱਡੇ ਖੁਲਾਸੇ ਕੀਤੇ ਹਨ। ਜੈਕੇਟ-ਗਲਾਸ ਅਤੇ ਟਰੈਕਸੂਟ ‘ਚ ਅੰਮ੍ਰਿਤਪਾਲ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ‘ਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋਏ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਸਿੰਘ ਨੇ 19 ਮਾਰਚ ਦੀ ਰਾਤ ਨੂੰ ਪਟਿਆਲਾ ਵਿੱਚ ਸ਼ਰਨ ਲਈ ਸੀ। ਉੱਥੇ ਇੱਕ ਔਰਤ ਬਲਬੀਰ ਕੌਰ ਨੇ ਵੀ ਉਸ ਨੂੰ ਆਪਣੇ ਘਰ ਵਿੱਚ ਰੱਖਿਆ ਸੀ। ਪੁਲੀਸ ਨੇ ਔਰਤ ਬਲਬੀਰ ਕੌਰ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਉਸ ਨੂੰ ਸਕੂਟੀ ‘ਤੇ ਸ਼ਾਹਬਾਦ ਤੋਂ ਪਟਿਆਲਾ ਵਿਖੇ ਪਹੁੰਚਾਉਣ ਲਈ ਕਿਹਾ ਸੀ। ਔਰਤ ਨੇ ਦੱਸਿਆ ਕਿ ਅੰਮ੍ਰਿਤਪਾਲ ਕੋਡਵਰਡ ਵਿੱਚ ਗੱਲ ਕਰ ਰਿਹਾ ਹੈ। ਉਸ ਨੇ ਔਰਤ ਨੂੰ ਕਿਹਾ ਕਿ ਉਸ ਨੂੰ ਇੱਕ ਨੰਬਰ ‘ਤੇ ਕਾਲ ਕਰਨੀ ਪਈ ਕਿ ‘ਬੁਆ ਜੀ ਰੇਣੂ ਬੋਲ ਰਹੀ ਹਾਂ, ਛਬੀ ਮੱਤ ਕੇ ਨੀਚੇ ਹੈ’। ਇਸ ਦੌਰਾਨ ਬਲਜੀਤ ਕੌਰ ਨੇ ਆਪਣਾ ਮੋਬਾਈਲ ਏਅਰਪਲੇਨ ਮੋਡ ‘ਤੇ ਰੱਖਿਆ ਹੋਇਆ ਸੀ ਤਾਂ ਜੋ ਲੋਕੇਸ਼ਨ ਦਾ ਪਤਾ ਨਾ ਲੱਗ ਸਕੇ।

maritpal

ਬਲਜੀਤ ਕੌਰ ਦੇ ਫੋਨ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਪਪਲਪ੍ਰੀਤ ਸਿੰਘ ਦੀ ਭਰਜਾਈ ਨੂੰ ਜੰਮੂ ਤੋਂ ਹਿਰਾਸਤ ਵਿੱਚ ਲੈ ਲਿਆ। ਇੰਦੌਰ ਤੋਂ ਵੀ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕੁਰੂਕਸ਼ੇਤਰ ਵਿੱਚ ਰਹਿਣ ਵਾਲੇ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਸਿੰਘ ਦੀ ਬਲਜੀਤ ਕੌਰ ਦੇ ਫੋਨ ਰਾਹੀਂ ਇਨ੍ਹਾਂ ਵਿਅਕਤੀਆਂ ਨਾਲ ਲੰਬੀ ਗੱਲਬਾਤ ਹੋਈ।

ਅੰਮ੍ਰਿਤਪਾਲ ਦੀ ਭਾਲ ‘ਚ ਨੇਪਾਲ ਸਰਹੱਦ ‘ਤੇ ਸਖ਼ਤ ਚੌਕਸੀ

ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ (Amritpal) ਦੀ ਭਾਲ ‘ਚ ਨੇਪਾਲ ਸਰਹੱਦ ‘ਤੇ ਪੁਲਿਸ ਨੇ ਸਖ਼ਤ ਨਜ਼ਰ ਰੱਖੀ ਹੋਈ ਹੈ। ਬਰੇਲੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪੀਸੀ ਮੀਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਖਾਲਿਸਤਾਨ ਸਮਰਥਕਾਂ ਨੂੰ ਲੈ ਕੇ ਦੇਸ਼ ਭਰ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਪੀਲੀਭੀਤ-ਨੇਪਾਲ ਸਰਹੱਦ ‘ਤੇ ਪੀਲੀਭੀਤ ਜ਼ਿਲੇ ਦੇ ਹਜ਼ਾਰਾ ਅਤੇ ਮਧੋਟਾਂਡਾ ਥਾਣਾ ਖੇਤਰ ‘ਚ ਨੇਪਾਲ ਸਰਹੱਦ ‘ਤੇ 24 ਘੰਟੇ ਤਿੱਖੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਭਾਰਤ-ਨੇਪਾਲ ਸਰਹੱਦ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੋਨੌਲੀ ਬਾਰਡਰ ‘ਤੇ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੇ ਪੋਸਟਰ ਲਗਾਏ ਗਏ ਹਨ। ਸ਼ਸਤਰ ਸੀਮਾ ਬੱਲ ਅਤੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਭਾਰਤ ਤੋਂ ਨੇਪਾਲ ਜਾਣ ਵਾਲੇ ਵਾਹਨਾਂ ਅਤੇ ਯਾਤਰੀਆਂ ਦੀ ਤਿੱਖੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹੋਟਲਾਂ, ਬੱਸ ਪਾਰਕਾਂ ਅਤੇ ਜਨਤਕ ਥਾਵਾਂ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਸਰਹੱਦੀ ਖੇਤਰ ਵਿੱਚ ਵਾਹਨਾਂ ਦੀ ਤਿੱਖੀ ਚੈਕਿੰਗ (Amritpal)

ਸਰਹੱਦੀ ਖੇਤਰ ਵਿੱਚ ਵਾਹਨਾਂ ਦੀ ਤਿੱਖੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਪੁਲਿਸ ਕਪਤਾਨਾਂ ਨੂੰ ਚੌਕਸੀ ਅਤੇ ਚੈਕਿੰਗ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਮਪੁਰ ਜ਼ਿਲ੍ਹੇ ਦੇ ਬਿਲਾਸਪੁਰ ਅਤੇ ਪੀਲੀਭੀਤ ’ਚ ਪੂਰਨਪੁਰ ਥਾਣਾ ਖੇਤਰ ਵਿੱਚ ਅੰਮ੍ਰਿਤਪਾਲ ਦੇ ਸਮਰਥਕਾਂ ਦੀ ਨਿਸ਼ਾਨਦੇਹੀ ਕਰਕੇ ਇੱਕ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਨ੍ਹੀਂ ਦਿਨੀਂ ਪੁਲਿਸ ਥਾਣਾ ਖੇਤਰਾਂ ‘ਤੇ ਵਿਸ਼ੇਸ਼ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ। ਨੇਪਾਲ ਸਰਹੱਦ ਖੁੱਲ੍ਹੀ ਹੋਈ ਹੈ। ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਹੈ, ਇਸ ਲਈ ਹਰ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਚਰਚਾ ਹੈ ਕਿ ਉੱਕਤ ਔਰਤ ਵੱਲੋਂ ਅੰਮ੍ਰਿਤਪਾਲ ਨੂੰ ਇੱਥੋਂ ਅਗਲੇ ਟਿਕਾਣੇ ’ਤੇ ਪਹੁੰਚਾਇਆ

ਚਰਚਾ ਹੈ ਕਿ ਉੱਕਤ ਔਰਤ ਵੱਲੋਂ ਅੰਮ੍ਰਿਤਪਾਲ (Ammitpal) ਨੂੰ ਇੱਥੋਂ ਅਗਲੇ ਟਿਕਾਣੇ ’ਤੇ ਪਹੁੰਚਾਇਆ ਗਿਆ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਕਤ ਘਰ ਅੱਗੇ ਮੀਡੀਆ ਦਾ ਇਕੱਠ ਹੋ ਜਾਂਦਾ ਹੈ, ਪਰ ਘਰ ਵਿੱਚੋਂ ਕੋਈ ਵੀ ਬਾਹਰ ਨਹੀਂ ਆਉਂਦਾ। ਇਸ ਦੌਰਾਨ ਇੱਥੇ ਪੁਲਿਸ ਦਾ ਪਹਿਰਾ ਵੀ ਲੱਗ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਘਰ ਦਾ ਮਾਲਕ ਵਿਦੇਸ਼ ਰਹਿੰਦਾ ਹੈ, ਪਰ ਜਦੋਂ ਜਾ ਕੇ ਦੇਖਿਆ ਗਿਆ ਤਾ ਉਸ ਘਰ ਅੰਦਰ ਗੱਡੀ ਅਤੇ ਇੱਕ ਸਕੂਟਰੀ ਖੜ੍ਹੀ ਦਿਖਾਈ ਜ਼ਰੂਰ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।