ਪੰਜਾਬ-ਹਰਿਆਣਾ ’ਚ ਗੜੇਮਾਰੀ, 17 ਜ਼ਿਲ੍ਹਿਆਂ ’ਚ ਮੀਂਹ, ਚੰਡੀਗੜ੍ਹ ’ਚ 7 ਉਡਾਣਾਂ ਰੱਦ | Weather Update
- ਚੰਡੀਗੜ੍ਹ ਅਤੇ ਹਿਮਾਚਲ ’ਚ ਬਰਫ਼ਬਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਉੱਤਰੀ ਭਾਰਤ ’ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਰਕੇ ਪਿਛਲੇ 36 ਘੰਟਿਆਂ ਤੋਂ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਵੀ ਕਈ ਥਾਵਾਂ ’ਤੇ ਮੀਂਹ ਪਿਆ ਹੈ। ਹਰਿਆਣਾ ਦੇ ਅੰਬਾਲਾ ਅਤੇ ਪੰਜਾਬ ਦੇ ਲੁਧਿਆਣਾ ਤੇ ਮੋਗਾ ’ਚ ਗੜੇਮਾਰੀ ਹੋਈ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਜੀਂਦ ਅਤੇ ਪਾਨੀਪਤ ’ਚ ਮੀਂਹ ਪੈਣ ਦੀ ਸੰਭਾਵਨਾ ਹੈ। (Weather Update)
Welfare Work : ਸੋਨੇ ਦੀ ਵਾਲ਼ੀ ਵੀ ਨਾ ਡੁਲਾ ਸਕੀ ਡੇਰਾ ਸ਼ਰਧਾਲੂ ਦਾ ਇਮਾਨ
ਨਾਲ ਹੀ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮਾਲੇਰਕੋਟਲਾ ’ਚ ਮੀਂਹ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਹੇਠਲੇ ਇਲਾਕਿਆਂ ’ਚ ਅੱਜ ਵੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਦੂਜੀ ਵਾਰ ਪੱਛਮੀ ਗੜਬੜ 3 ਫਰਵਰੀ ਤੋਂ ਸਰਗਰਮ ਹੋ ਜਾਵੇਗਾ। ਹਿਮਾਚਲ ’ਚ ਅੱਜ ਚੰਬਾ, ਕੁੱਲੂ, ਮੰਡੀ, ਸ਼ਿਮਲਾ, ਕਾਂਗੜਾ, ਲਾਹੌਲ-ਸਪੀਤੀ, ਕਿਨੌਰ ਅਤੇ ਸਿਰਮੌਰ ’ਚ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। (Weather Update)
ਹਰਿਆਣਾ ’ਚ ਪਿਛਲੇ 12 ਘੰਟਿਆਂ ਤੋਂ ਕਈ ਜ਼ਿਲ੍ਹਿਆਂ ’ਚ ਮੀਂਹ | Weather Update
ਹਰਿਆਣਾ ’ਚ ਪਿਛਲੇ 12 ਘੰਟਿਆਂ ਤੋਂ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ ਹੈ। ਕੁਰੂਕਸ਼ੇਤਰ ’ਚ ਸਭ ਤੋਂ ਜ਼ਿਆਦਾ ਮੀਂਹ ਪਿਆ ਹੈ। ਇੱਥੇ 12 ਘੰਟਿਆਂ ਤੋਂ 13 ਐੱਮਐੱਮ ਮੀਂਹ ਪਿਆ ਹੈ। ਕਰਨਾਲ ’ਚ 7, ਜਦਕਿ ਪਾਨੀਪਤ ’ਚ 5.5 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਿਕ ਇਸ ਤਰ੍ਹਾਂ ਰੋਹਤਕ, ਝੱਜਰ, ਰੇਵਾੜੀ ’ਚ 7.5 ਐੱਮਐੱਮ, ਭਿਵਾਨੀ ’ਚ 3.5 ਐੱਮਐੱਮ, ਜੀਂਦ ’ਚ 2.5 ਐੱਮਐੱਮ ਮੀਂਹ ਪਿਆ ਹੈ। ਫਰੀਦਾਬਾਦ ’ਚ 6.5 ਐੱਮਐੱਮ ਮੀਂਹ ਬਰਸਿਆ ਹੈ। ਇਸ ਤੋਂ ਇਲਾਵਾ ਸੋਨੀਪਤ ਅਤੇ ਕਈ ਹੋਰ ਜ਼ਿਲ੍ਹਿਆਂ ’ਚ ਵੀ ਰਾਤ ਤੋਂ ਰੂਕ-ਰੂਕ ਕੇ ਹਲਕਾ ਮੀਂਹ ਪੈ ਰਿਹਾ ਹੈ। (Weather Update)
ਬਲਵਿੰਦਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ
ਚੰਡੀਗੜ੍ਹ ਏਅਰਪੋਰਟ ਤੋਂ 7 ਉਡਾਣਾਂ ਰੱਦ | Weather Update
ਖਰਾਬ ਮੌਸਮ ਦੇ ਚਲਦੇ ਹੋਏ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਬੁੱਧਵਾਰ ਨੂੰ ਸੱਤ ਉਡਾਣਾਂ ਰੱਦ ਹੋ ਗਈਆਂ ਹਨ। ਜਦਕਿ 31 ਉਡਾਣਾਂ ਦੇ ਸਮੇਂ ’ਚ ਤਬਦੀਲੀ ਕੀਤੀ ਗਈ। ਏਅਰਪੋਰਟ ਸਹਾਇਕ ਨੇ ਦੱਸਿਆ ਕਿ ਵਿਜ਼ੀਬਲਿਟੀ ਘੱਟ ਹੋਣ ਕਰਕੇ ਸਵੇਰੇ ਦੇ ਸਮੇਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਦਿਨ ਦੇ ਸਮੇਂ ਵਾਲੀਆਂ ਉਡਾਣਾਂ ਦੇਰੀ ਨਾਲ ਉੱਡੀਆਂ। ਰੱਦ ਹੋਣ ਵਾਲੀਆਂ ਉਡਾਣਾਂ ’ਚ ਦਿੱਲੀ, ਮੁੰਬਈ, ਜੈਪੁਰ ਅਤੇ ਲਖਨਓ ਦੀਆਂ ਉਡਾਣਾਂ ਰਹੀਆਂ। ਦੇਰੀ ਨਾਲ ਉੱਡਣ ਵਾਲੀਆਂ ਉਡਾਣਾ ’ਚ ਹੈਦਰਾਬਾਦ, ਦਿੱਲੀ, ਲਖਨਓ, ਚੈੱਨਈ, ਬੰਗਲੁਰੂ, ਮੁੰਬਈ, ਗੋਆ, ਜੈਪੂਰ, ਸ਼੍ਰੀਨਗਰ, ਅਹਿਮਦਾਬਾਦ ਅਤੇ ਕਲਕੱਤਾ ਦੀਆਂ ਉਡਾਣਾਂ ਸ਼ਾਮਲ ਹਨ। (Weather Update)