(ਰਜਿੰਦਰ) ਅਰਨੀ ਵਾਲਾ । ਚਿੱਟੇ ਦਾ ਨਸ਼ਾ ਵੇਚਣ ਵਾਲਿਆਂ ਖਿਲਾਫ਼ ਪਿੰਡ ਟਾਹਲੀਵਾਲਾ/ਬੋਦਲਾ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ। ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਦੱਸਿਆ ਕਿ ਮਲੋਟ ਫਾਜਿਲਕਾ ਰੋਡ ਤੇ ਘਰਾਂ ਸੜਕ ਦੇ ਨਾਲ ਲੱਗਦੇ ਘਰਾਂ ਦੇ ਚਿੱਟਾ ਵੇਚਣ ਦਾ ਦੋਸ਼ ਲਾਉਂਦੇ ਹੋਏ ਦੱਸਿਆ ਕਿ ਪਿੰਡ ਟਾਹਲੀ ਵਾਲਾ ਵਿਖੇ ਚਿੱਟੇ ਦੇ ਨਸ਼ੇ ਦਾ ਧੰਦਾ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਜਿਸ ਦੀ ਸ਼ਿਕਾਇਤ ਥਾਣਾ ਅਰਨੀ ਵਾਲਾ ਨੂੰ ਦਿੱਤੀ ਗਈ। (Drug Free Punjab)
ਇਹ ਵੀ ਪੜ੍ਹੋ : 28 ਸਤੰਬਰ ਨੂੰ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ
ਜਿਸ ਤੋਂ ਬਾਅਦ ਪੁਲਿਸ ਤਾਂ ਆਈ ਸੀ ਪਰ ਚਿੱਟੇ ਦਾ ਨਸ਼ਾ ਵੇਚਣ ਵਾਲੇ ਪੁਲਿਸ ਨੂੰ ਦੇਖਕੇ ਭੱਜ ਗਏ ਪਰ ਪਿੰਡ ਵਾਸੀ ਉਨ੍ਹਾਂ ਨੂੰ ਫੜਨ ਲਈ ਪੁਲਿਸ ਦਾ ਸਹਿਯੋਗ ਦਿੰਦੇ ਹੋਏ ਛੱਪੜਾਂ ਤੱਕ ’ਚ ਵੜ ਕੇ ਵੀ ਲੱਭਦੇ ਰਹੇ ਪਰ ਨਸ਼ਾ ਵੇਚਣ ਵਾਲੇ ਭੱਜਣ ’ਚ ਸਫਲ ਹੋ ਗਏ। ਨਸ਼ਾ ਤਸਕਰਾਂ ਦੇ ਨਾ ਫਡ਼ੇ ਜਾਣ ਕਾਰਨ ਪਿੰਡ ਵਾਸੀਆਂ ਨੇ ਸੜਕ ’ਤੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਰਕਰਾਂ ਨੂੰ ਛੇਤੀ ਫਡ਼ਨ ਦਾ ਭਰੋਸਾ ਦਿਵਾਇਆ। ਜਿਸ ਤੋਂ ਬਾਅਦ ਪਿੰਡ ਵਾਸੀ ਕੁਝ ਠੰਢੇ ਪਏ। (Drug Free Punjab)