ਐਨਆਈਏ ਵੱਲੋਂ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ

NIA Raid
ਜਗਰਾਓਂ ਵਿਖੇ ਛਾਪੇਮਾਰੀ ਦੌਰਾਨ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ। ਤਸਵੀਰ : ਜਸਵੰਤ ਰਾਏ

(ਜਸਵੰਤ ਰਾਏ) ਜਗਰਾਓਂ। ਕੌਮੀ ਜਾਂਚ ਏਜੰਸੀ ਵੱਲੋਂ ਅੱਜ ਤੜਕੇ ਹੀ ਦੇਸ਼ ਭਰ ਦੇ ਛੇ ਸੂਬਿਆਂ ’ਚ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਵੀ ਕਈ ਸ਼ਹਿਰਾਂ ’ਚ ਛਾਪੇਮਾਰੀ ਕੀਤੀ ਗਈ। ਇਸੇ ਤਹਿਤ ਜਗਰਾਓਂ ਦੇ ਵਿਜੈ ਨਗਰ ਵਿਖੇ ਸਥਿਤ ਗੋਇਲ ਮਨੀ ਐਕਸਚੇਂਜਰ ਦੇ ਘਰ ਛਾਪਾ ਮਾਰਿਆ ਹੈ। (NIA Raid)

ਇਹ ਵੀ ਪੜ੍ਹੋ : ਚਿੱਟੇ ਦਾ ਨਸ਼ਾ ਵੇਚਣ ਵਾਲੇ ਖਿਲਾਫ਼ ਪਿੰਡ ਵਾਸੀਆਂ ਨੇ ਲਾਇਆ ਧਰਨਾ

ਪ੍ਰਾਪਤ ਜਾਣਕਾਰੀ ਮੁਤਾਬਕ ਸਥਾਨਕ ਪੁਲਿਸ ਦੇ ਨਾਲ ਪੁੱਜੀ ਟੀਮ ਵੱਲੋਂ ਅੱਜ ਸਵੇਰੇ ਗੋਇਲ ਮਨੀ ਐਕਸਚੇਂਜਰ ਦੇ ਘਰ ਜਾਂਚ ਪੜਤਾਲ ਕੀਤੀ ਗਈ। ਏਜੰਸੀ ਦੀ ਟੀਮ ਜੋ ਕਿ ਤਕਰੀਬਨ 10 ਤੋਂ 12 ਘੰਟੇ ਸ਼ਹਿਰ ’ਚ ਮੌਜੂਦ ਰਹੀ, ਪਰ ਕਿਸੇ ਵੀ ਅਧਿਕਾਰੀਆਂ ਨੇ ਛਾਪੇਮਾਰੀ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਮਨੀ ਐਕਸਚੇਂਜਰ ’ਤੇ ਕਈ ਵਾਰ ਛਾਪੇਮਾਰੀ ਹੋ ਚੁੱਕੀ ਹੈ। ਟੀਮ ਨੂੰ ਸ਼ੱਕ ਹੈ ਕਿ ਇਸ ਮਨੀ ਐਕਸਚੇਂਜਰ ਤੋਂ ਵੱਡੀ ਮਾਤਰਾ ਵਿੱਚ ਪੈਸਿਆਂ ਦਾ ਲੈਣ-ਦੇਣ ਹੁੰਦਾ ਹੈ।