ਸਰਜੀਕਲ ਸਟਰਾਈਕ ਦਾ ਵੀਡੀਓ ਆਇਆ ਸਾਹਮਣੇ

Video, Surgical, Strikes, Appeared, Front

ਫੌਜ ਨੇ 21 ਮਹੀਨੇ ਪਹਿਲਾਂ ਪੀਓਕੇ ‘ਚ ਕੀਤੀ ਸੀ ਕਾਰਵਾਈ

ਨਵੀਂ ਦਿੱਲੀ, (ਏਜੰਸੀ)। ਉੜੀ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ 29 ਸਤੰਬਰ 2016 ਨੂੰ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਸਰਜੀਕਲ ਸਟਰਾਈਕਲ ਕੀਤੀ ਸੀ ਇਸ ਦੇ 21 ਮਹੀਨਿਆਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ। ਜਵਾਨਾਂ ਦੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੇ ਹੈਲਮੇਟ ‘ਤੇ ਲੱਗੇ ਕੈਮਰਿਆਂ ਤੇ ਡ੍ਰੋਨ ਕੈਮਰਿਆਂ ਦੀ ਮੱਦਦ ਨਾਲ ਇਹ ਪੂਰੀ ਕਾਰਵਾਈ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ਦੇ ਸੋਰਸ ਦੀ ਪੁਸ਼ਟੀ ਨਹੀਂ ਹੋਈ ਫੌਜ ਨੇ ਵੀ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ 18 ਸਤੰਬਰ 2016 ਨੂੰ ਉੜੀ ‘ਚ ਫੌਜੀ ਕੈਂਪ ‘ਤੇ ਅੱਤਵਾਦੀ ਹਮਲਾ ਹੋਇਆ।

21 ਜਵਾਨ ਸ਼ਹੀਦ ਹੋਏ 11 ਦਿਨਾਂ ਬਾਅਦ 29 ਸਤੰਬਰ ਨੂੰ ਭਾਰਤੀ ਫੌਜ ਨੇ ਐਲਓਸੀ ਪਾਰ ਕਰਕੇ ਤਿੰਨ ਕਿਲੋਮੀਟਰ ਅੰਦਰ ਤੱਕ ਜਾ ਕੇ ਅੱਤਵਾਦੀ ਟਿਕਾਣਿਆਂ ‘ਤੇ ਕਾਰਵਾਈ ਕੀਤੀ ਸਰਜੀਕਲ ਸਟਰਾਈਕ ‘ਚ ਰਾਕੇਟ ਲਾਂਚਰ, ਮਿਜ਼ਾਇਲ ਤੇ ਛੋਟੇ ਹਥਿਆਰ ਵਰਤੇ ਗਏ।  ਸਰਜੀਕਲ ਸਟਰਾਈਕ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਵਿਰੋਧੀ ਆਗੂਆਂ ਨੇ ਸਬੂਤ ਮੰਗੇ ਸਨ ਇਸ ‘ਤੇ ਉਨ੍ਹਾਂ ਨੂੰ ਕਾਫ਼ੀ ਵਿਰੋਧ ਵੀ ਝੱਲਣਾ ਪਿਆ ਸੀ। ਸਾਬਕਾ ਮੰਤਰੀ ਅਰੁਣ ਸ਼ੌਰੀ ਨੇ ਹਾਲ ਹੀ ‘ਚ ਇੱਕ ਪ੍ਰੋਗਰਾਮ ‘ਚ ਕਿਹਾ ਸੀ ਕਿ ਇਹ ਸਰਜੀਕਲ ਨਹੀਂ, ਫਰਜੀਕਲ ਸਟਰਾਈਕ ਹੋਈ ਸੀ ਹਾਲਾਂਕਿ ਸਰਜੀਕਲ ਸਟਰਾਈਕ ਦੇ ਸਬੂਤਾਂ ਦੀ ਮੰਗ ‘ਤੇ ਸਰਕਾਰ ਵੱਲੋਂ ਕਿਹਾ ਜਾਂਦਾ ਰਿਹਾ ਹੈ ਕਿ ਇਹ ਫੌਜ ਦੀ ਰਣਨੀਤੀ ਦਾ ਹਿੱਸਾ ਹੈ।