ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਲਾਈ ਪੁਤਲਿਆ ਨੂੰ ਅੱਗ
ਅਮਲੋਹ (ਅਨਿਲ ਲੁਟਾਵਾ)। ਨੇਕੀ ਦੀ ਬਦੀ ਤੇ ਜਿੱਤ ਦਾ ਪ੍ਰਤੀਕ ਦੁਸਿਹਰਾ ਅਮਲੋਹ ’ਚ ਧੂਮਧਾਮ ਨਾਲ ਮਨਾਇਆ ਗਿਆ। ਜੈ ਸ੍ਰੀ ਰਾਮ ਦੁਸਿਹਰਾ ਕਮੇਟੀ ਅਮਲੋਹ ਦੀ ਅਗਵਾਈ ’ਤੇ ਅਮਲੋਹ ਦੀਆਂ ਸਮੂਹ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਦੁਸ਼ਿਹਰੇ ਕਰਵਾਇਆ ਗਿਆ। ਇਸ ਵਾਰ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਤਿਆਰ ਕੀਤੇ ਗਏ ਜੋ ਕਿ ਦਰਸਕਾਂ ਦੇ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸ਼ਹਿਰ ਦੇ ਬਜਾਰਾਂ ’ਚ ਦੀ ਸ੍ਰੀ ਰਾਮ ਚੰਦਰ ਜੀ ਦੀ ਸੋਭਾ ਯਾਤਰਾ ਕੱਢੀ ਗਈ ਜੋ ਕਿ ਬਜਾਰਾਂ ’ਚ ਦੀ ਹੁੰਦੀ ਹੋਈ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੇ ਗਰਾਊਂਡ ’ਚ ਖਤਮ ਹੋਈ। (Patiala News)
ਜਿੱਥੇ ਸ੍ਰੀ ਰਾਮ ਕਲਾ ਮੰਚ ਦੇ ਕਲਾਕਾਰਾਂ ਵੱਲੋਂ ਅੰਤਿਮ ਸ੍ਰੀ ਰਾਮ ਚੰਦਰ ਤੇ ਰਾਵਣ ਦੇ ਸੀਨ ਨੂੰ ਦਿਖਾਇਆ। ਇਸ ਮੌਕੇ ਅੱਜ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਗੈਰੀ ਬੜਿੰਗ ਨੇ ਪੁਤਲਿਆ ਨੂੰ ਅਗਨੀ ਭੇਂਟ ਕੀਤਾ। ਇਸ ਮੌਕੇ ਹਜਾਰਾਂ ਦੀ ਤਦਾਦ ’ਚ ਪਹੁੰਚੇ ਲੋਕਾਂ ਦਾ ਪੰਜਾਬ ਦੇ ਮਸ਼ਹੂਰ ਕਲਾਕਾਰ ਹਰਵਿੰਦਰ ਹੈਰੀ ਨੇ ਸਭਿਆਚਾਰਕ ਗੀਤਾਂ ਨਾਲ ਮੰਨੋਰੰਜਨ ਕੀਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਸ਼ਵਨੀ ਅਬਰੋਲ ਨੇ ਦੁਸਹਿਰਾ ਵੇਖਣ ਆਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿਕੰਦਰ ਸਿੰਘ ਗੋਗੀ, ਰੁਪਿੰਦਰ ਜਿੰਦਲ, ਸੰਜੀਵ ਜਿੰਦਲ, ਰਾਕੇਸ਼ ਥੋਰ, ਅਸ਼ੀਸ਼ ਜਿੰਦਲ, ਰਾਜੇਸ਼ ਕੁਮਾਰ ਬਬਲੀ, ਕੁਲਦੀਪ ਦੀਪਾ, ਹਰਜਿੰਦਰ ਠਾਕੁਰ, ਗਗਨਦੀਪ ਗੱਗੀ, ਸੁਸ਼ੀਲ ਬਾਂਸਲ ਕਮੇਟੀ ਮੈਂਬਰ ਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। (Patiala News)