ਮੰਗਿਆ ਮੋਬਾਇਲ ਵਾਪਸ ਨਾ ਦੇਣ ’ਤੇ ਦੋਸਤ ਵੱਲੋਂ ਦੋਸਤ ਦਾ ਕਤਲ

Murder
ਕਾਬੂ ਕੀਤਾ ਗਿਆ ਮੁਲਜ਼ਮ ਪੁਲਿਸ ਪਾਰਟੀ ਨਾਲ।

ਦੋ ਦਿਨਾਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰ | Murder

  • ਡੰਡਾ ਮਾਰ ਦੇ ਕੀਤਾ ਸੀ ਕਤਲ | Murder

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਵਿਖੇ ਮੰਗਿਆ ਮੋਬਾਇਲ ਫੋਨ ਨਾ ਦੇਣ ’ਤੇ ਇੱਕ ਦੋਸਤ ਨੇ ਆਪਣੀ ਸਾਥੀ ਨੂੰ ਡੰਡੇ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੋ ਦਿਨਾਂ ਬਾਅਦ ਹਮਲਾਵਰ ਨੂੰ ਕਾਬੂ ਕਰਕੇ ਅਗਲੇਰੀ ਜਾਂਚ ਸ਼ੁਰੂ ਦਿੱਤੀ ਹੈ। ਥਾਣਾ ਫੋਕਲ ਪੁਆਇੰਟ ਲੁਧਿਆਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਬਨਵਾਰੀ ਲਾਲ ਮੁਤਾਬਕ ਰਾਜੀਵ ਗਾਂਧੀ ਕਾਲੋਨੀ ਦੀਆਂ ਝੁੱਗੀਆਂ ’ਚ ਰਹਿੰਦਾ ਹੈ। ਜਿੱਥੇ ਉਸ ਦੇ ਨਾਲ ਦੀ ਹੀ ਝੁੱਗੀ ’ਚ ਭਰਤ ਲਾਲ ਵੀ ਰਹਿੰਦਾ ਹੈ। ਬਨਵਾਰੀ ਲਾਲ ਮੁਤਾਬਕ 22 ਅਕਤੂਬਰ ਦੀ ਰਾਤ ਨੂੰ ਉਸ ਨੇ ਭਰਤ ਲਾਲ ਦੀ ਝੁੱਗੀ ਵਿੱਚੋਂ ਲੜਾਈ-ਝਗੜੇ ਤੇ ਗਾਲਾਂ ਕੱਢਣ ਦੀ ਆਵਾਜਾਂ ਸੁਣੀਆਂ। (Murder)

ਜਿਉਂ ਹੀ ਉਹ ਝੁੱਗੀ ’ਚ ਪਹੁੰਚਿਆ ਤਾਂ ਵੇਖਿਆ ਕਿ ਭਰਤ ਲਾਲ ਨੂੰ ਉਸ ਦਾ ਦੋਸਤ ਗੁਲਾਮ ਹੁਸੈਨ ਡੰਡੇ ਨਾਲ ਕੁੱਟ ਰਿਹਾ ਸੀ। ਬੇਸ਼ੱਕ ਭਰਤ ਲਾਲ ਵੱਲੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਸੀ ਪਰ ਗੁਲਾਮ ਹੁਸੈਨ ਬੇਰਹਿਮੀ ਨਾਲ ਭਰਤ ਦੇ ਸਿਰ ’ਤੇ ਆਪਣੇ ਹੱਥ ਫੜੇ ਡੰਡੇ ਦੇ ਵਾਰ ਕਰ ਰਿਹਾ ਸੀ। ਕਈ ਵਾਰ ਕੀਤੇ ਜਾਣ ਤੋਂ ਬਾਅਦ ਭਰਤ ਲਾਲ ਬੇਹੋਸ ਹੋ ਗਿਆ। ਲੜਾਈ ਦਾ ਕਾਰਨ ਪੁੱਛੇ ਜਾਣ ’ਤੇ ਗੁਲਾਮ ਹੁਸੈਨ ਨੇ ਦੱਸਿਆ ਕਿ ਭਰਤ ਲਾਲ ਨੇ ਉਸ ਦਾ ਮੋਬਾਈਲ ਫੋਨ ਲਿਆ ਸੀ, ਜਿਸ ਨੂੰ ਉਹ ਹੁਣ ਵਾਪਸ ਨਹੀਂ ਕਰ ਰਿਹਾ। ਇੰਨ੍ਹਾ ਕਹਿ ਗੁਲਾਮ ਹੁਸੈਨ ਮੌਕੇ ਤੋਂ ਭੱਜ ਗਿਆ। (Murder)

ਇਹ ਵੀ ਪੜ੍ਹੋ : ਕੁਇੰਟਨ De Kock ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝੇ, South Africa ਦਾ ਵੱਡਾ ਸਕੋਰ

ਉੁਸ ਨੇ ਆਪਣੇ ਭਾਣਜੇ ਮੁਕੇਸ਼ ਕੁਮਾਰ ਦੀ ਮੱਦਦ ਨਾਲ ਭਰਤ ਲਾਲ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਭਰਤ ਲਾਲ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਜਿੱਥੇ ਜਾ ਕੇ ਭਰਤ ਲਾਲ (35) ਵਾਸੀ ਪਿੰਡ ਹਿਨਾਂਹੂ ਲਾਲ ਸਿੰਘ ਪੁਰਵਾ (ਯੂਪੀ) ਹਾਲ ਅਬਾਦ ਲੁਧਿਆਣਾ ਦੀ ਮੌਤ ਹੋ ਗਈ। ਇੰਸਪੈਕਟਰ ਅਮਨਦੀ ਸਿੰਘ ਬਰਾੜ ਨੇ ਦੱਸਿਆ ਕਿ ਮਾਮਲਾ ਦਰਜ਼ ਕਰਕੇ ਪੁਲਿਸ ਨੇ ਗੁਲਾਮ ਹੁਸੈਨ ਵਾਸੀ ਪਿੰਡ ਬਰਆਨ ਕਾਲਾ ਵਰਵਾਨ (ਬਿਹਾਰ) ਹਾਲ ਅਬਾਦ ਲੁਧਿਆਣਾ ਨੂੰ ਕੁੱਝ ਘੰਟਿਆਂ ’ਚ ਗਿ੍ਰਫ਼ਤਾਰ ਕਰਕੇ ਉਸ ਪਾਸੋਂ ਲੱਕੜ ਦਾ ਬਾਲਾ ਬਰਾਮਦ ਕਰ ਲਿਆ। (Murder)