ਲੀਕ ਹੋਈ ਰਿਪੋਰਟ ਸਬੰਧੀ ਕੈਬਨਿਟ ਮੀਟਿੰਗ ‘ਚ ਹੋਇਆ ਹੰਗਾਮਾ

Uproar, Cabinet, Meeting, Leaked, Report

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤਾ ਭਰੋਸਾ, ਹੋਵੇਗੀ ਲੀਕ ਦੀ ਜਾਂਚ | Justice Ranjit Singh

  • 3 ਤੋਂ 5 ਮੰਤਰੀਆਂ ਨੇ ਕੀਤਾ ਸਖ਼ਤ ਇਤਰਾਜ਼ | Justice Ranjit Singh
  • ਬੇਅਦਬੀ ਮਾਮਲੇ ਵਿੱਚ ਕਮਿਸ਼ਨ ਦੀ ਰਿਪੋਰਟ ਹੋਈ ਸੀ ਮੁਕੰਮਲ ਲੀਕ | Justice Ranjit Singh

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸੋਸ਼ਲ ਮੀਡੀਆ ‘ਤੇ ਲੀਕ ਹੋਣ ਦੇ ਮਾਮਲੇ ਸਬੰਧੀ 3 ਤੋਂ 5 ਕੈਬਨਿਟ ਮੰਤਰੀ ਨੇ ਕੈਬਨਿਟ ਮੀਟਿੰਗ ਵਿੱਚ ਰੱਜ ਕੇ ਹੰਗਾਮਾ ਕੀਤਾ। ਮੰਤਰੀਆਂ ਨੇ ਸਖ਼ਤ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿ ਇਸ ਨਾਲ ਸਰਕਾਰ ਦੀ ਸਾਖ ‘ਤੇ ਅਸਰ ਪਿਆ ਹੈ ਕਿ ਇੱਕ ਗੁਪਤ ਰਿਪੋਰਟ ਨੂੰ ਵੀ ਸਰਕਾਰ ਸੰਭਾਲ ਕੇ ਰੱਖ ਨਹੀਂ ਸਕੀ ਹੈ। ਇਸ ਲਈ ਜਿਹੜੇ ਵੀ ਵਿਅਕਤੀ ਵਿਸ਼ੇਸ਼  ਨੇ ਇਹ ਰਿਪੋਰਟ ਲੀਕ ਕੀਤੀ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਹੰਗਾਮੇ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਉਹ ਜਲਦ ਹੀ ਜਾਂਚ ਕਰਵਾਉਂਦੇ ਹੋਏ ਪਤਾ ਲਗਾਉਣਗੇ ਕਿ ਕਿਵੇਂ ਇਹ ਰਿਪੋਰਟ ਲੀਕ ਹੋਈ ਹੈ। (Justice Ranjit Singh)]

ਇਹ ਵੀ ਪੜ੍ਹੋ : ਦੇਖੋ, ਬਰਨਾਵਾ ਆਸ਼ਰਮ ਦੀ ਪਵਿੱਤਰ ਧਰਤੀ, ਜਿੱਥੇ ਐੱਮਐੱਸਜੀ ਦੀਆਂ ਰਹਿਮਤਾਂ ਦੀ ਹੋ ਰਹੀ ਐ ਕਮਾਲ

ਇਥੇ ਦੱਸਣ ਯੋਗ ਹੈ ਕਿ ਬਰਗਾੜੀ ਅਤੇ ਹੋਰ ਥਾਵਾਂ ‘ਤੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਰਿਪੋਰਟ ਦਾ ਪਹਿਲਾ ਭਾਗ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪ ਦਿੱਤਾ ਸੀ ਅਤੇ ਇਸ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਸਾਰੀ ਰਿਪੋਰਟ ਲੀਕ ਹੋ ਗਈ ਅਤੇ ਪੀਡੀਐਫ਼ ਫਾਈਲ ਵਿੱਚ ਹਰ ਕਿਸੇ ਕੋਲ ਪੁੱਜ ਗਈ। ਜਿਸ ਸਬੰਧੀ ਕੈਬਨਿਟ ਮੰਤਰੀ ਨਰਾਜ਼ ਹੋਏ ਸਨ। (Justice Ranjit Singh)