ਸੰਵਿਧਾਨਕ ਸੰਕਟ ’ਚ ਅਮਰੀਕਾ

ਸੰਵਿਧਾਨਕ ਸੰਕਟ ’ਚ ਅਮਰੀਕਾ

ਅਮਰੀਕਾ ’ਚ ਸੱਤਾ ਤਬਦੀਲੀ ਦਾ ਕਾਰਨ ਸੰਵਿਧਾਨਕ ਸੰਕਟ ਬਣਿਆ ਹੋਇਆ ਹੈ ਜੋ ਚਿੰਤਾ ਦਾ ਵਿਸ਼ਾ ਹੈ ਆਪਣਾ ਅਹੁਦਾ ਨਾ ਛੱਡਣ ਲਈ ਅੜੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਂਦੋਸ਼ ਦੀ ਤਿਆਰੀ ਹੈ ਦੂਜੇ ਪਾਸੇ ਟਰੰਪ ਦੇ ਸਮੱਰਥਕ ਉਪ ਰਾਸ਼ਟਰਪਤੀ ਪੇਂਸ ਮਾਈਕ ਟਰੰਪ ਨੂੰ ਹਟਾਉਣ ਦਾ ਵਿਰੋਧ ਕਰ ਰਹੇ ਹਨ, ਇਹ ਘਟਨਾਵਾਂ ਨਾ ਸਿਰਫ ਅਮਰੀਕਾ ਸਗੋਂ ਦੁਨੀਆ ਭਰ ਲਈ ਚਿੰਤਾਜਨਕ ਹਨ ਜੇਕਰ ਸੱਤਾ ਲਈ ਇਹ ਖੋਹ-ਖਿੰਝ ਅਮਰੀਕਾ ਵਰਗੇ ਮੁਲਕ ’ਚ ਹੋਈ ਤਾਂ ਦੁਨੀਆਂ?ਦੇ ਹੋਰ ਮੁਲਕ ਜਿੱਥੇ ਪਹਿਲਾਂ ਹੀ ਲੋਕਤੰਤਰ ਡਾਂਵਾਡੋਲ ਹੈ ਉੱਥੇ ਵੀ ਸਿਰਫਿਰੇ ਆਗੂ ਲੋਕ ਫਤਵੇ ਦਾ ਨਿਰਾਦਰ ਕਰਕੇ ਚੰਮ ਦੀਆਂ ਚਲਾ ਸਕਦੇ ਹਨ

ਅਮਰੀਕਾ ਦੁਨੀਆ ਦਾ ਤਾਕਤਵਰ ਮੁਲਕ ਹੈ ਜਿੱਥੇ ਵਾਪਰੀ ਹਰ ਛੋਟੀ-ਵੱਡੀ ਘਟਨਾ ਦੀ ਗੂੰਜ ਪੂਰੀ ਦੁਨੀਆਂ ’ਚ ਜਾਂਦੀ ਹੈ ਪਿਛਲੇ 200 ਸਾਲਾਂ ’ਚ ਇਸ ਮੁਲਕ ’ਚ ਸੱਤਾ ਤਬਦੀਲੀ ਵੇਲੇ ਅਜਿਹਾ ਕੁਝ ਵੀ ਨਹੀਂ ਹੋਇਆ ਹੈ ਜੋ ਹੁਣ ਨਾ ਸਿਰਫ ਲੋਕਤੰਤਰ ਦੇ ਖਿਲਾਫ ਸਗੋਂ ਸ਼ਰਮਨਾਕ ਵੀ ਹੈ ਅਮਰੀਕਾ ਉਹ ਮੁਲਕ ਹੈ ਜਿਸ ਨੇ ਹੋਰਨਾਂ ਮੁਲਕਾਂ ’ਚ ਲੋਕਤੰਤਰ ਦੀ ਹੱਤਿਆ ਦੇ ਦੋਸ਼ ਲਾ ਕੇ ਨਾ ਸਿਰਫ਼ ਉੱਥੇ ਫੌਜੀ ਕਾਰਵਾਈ ਕੀਤੀ ਸਗੋਂ ਲੋਕਤੰਤਰੀ ਸਰਕਾਰ ਬਣਾਉਣ ’ਚ ਵੀ ਸਹਾਇਤਾ ਕੀਤੀ ਭਾਰਤ ’ਚ ਲੋਕਤੰਤਰ ਦੀ ਰਵਾਇਤ ਪ੍ਰੇਰਨਾ ਦਾ ਇਕ ਬਣ ਚੁੱਕੀ ਹੈ

ਜਿੱਥੇ ਨਵੀਂ ਸਰਕਾਰ ਦੇ ਗਠਨ ਮੌਕੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਹਾਜ਼ਰ ਰਹਿੰਦੇ ਹਨ ਅਤੇ ਨਵੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੰਦੇ ਹਨ ਟਰੰਪ ਦੀਆਂ ਕਾਰਵਾਈਆਂ ਅਮਰੀਕਾ ’ਚ ਸਰਮਾਏਦਾਰੀ ਦਾ ਲੋਕਤੰਤਰ ’ਤੇ ਹੱਲੇ ਦਾ ਸਬੂਤ ਹਨ ਜੋ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਹੋਣ ਕਾਰਨ ਸੱਤਾ ਨੂੰ ਆਪਣੇ ਹੱਥ ’ਚ ਰੱਖਣਾ ਚਾਹੁੰਦਾ ਹੈ ਅਜਿਹਾ ਕਰਕੇ ਟਰੰਪ ਨੇ ਜਨਤਾ ਦੇ ਦਿਲ ’ਚੋਂ ਆਪਣਾ ਸਤਿਕਾਰ ਗਵਾ ਲਿਆ ਹੈ ਜਿਸ ਨਾਲ ਉਸ ਦਾ ਸਿਆਸੀ ਕੈਰੀਅਰ ਵੀ ਲਗਭਗ ਖ਼ਤਮ ਹੋਣ ਕਿਨਾਰੇ ਹੈ ਚੰਗਾ ਹੁੰਦਾ

ਜੇਕਰ ਟਰੰਪ ਸੱਤਾ ਨੂੰ ਆਪਣੀ ਮੁੱਠੀ ’ਚ ਰੱਖਣ ਦਾ ਲੋਭ ਛੱਡ ਕੇ ਲੋਕ ਫਤਵੇ ਨੂੰ ਕਬੂਲ ਕਰਕੇ ਦੁਬਾਰਾ ਜਨਤਾ ’ਚ ਜਾਂਦਾ ਤੇ ਅਗਲੀਆਂ ਚੋਣਾਂ ਦਾ ਇੰਤਜਾਰ ਕਰਦਾ ਦੁਨੀਆਂ ਦੇ ਕੋਨੇ-ਕੋਨੇ ’ਚ ਲੋਕਤੰਤਰ ਦੀ ਸੁਰੱਖਿਆ ਲਈ ਯਤਨਸ਼ੀਲ ਰਹਿਣ ਵਾਲਾ ਅਮਰੀਕਾ ਹੁਣ ਖੁਦ ਲੋਕਤੰਤਰ ਦੇ ਕਤਲ ਦਾ ਤਮਾਸ਼ਾ ਬਣ ਗਿਆ ਹੈ ਅਸਲ ਵਿਚ ਟਰੰਪ ਦਾ ਨਿੱਜੀ ਹੈਂਕੜ ਭਰਿਆ ਸੁਭਾਅ ਉਸ ਦੀ ਰਾਜਨੀਤੀ ’ਤੇ ਹਾਵੀ ਹੋ ਗਿਆ ਹੈ ਮਹਾਂਦੋਸ਼ ਤਾਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ’ਤੇ ਲੱਗਦੇ ਆਏ ਹਨ ਪਰ ਚੋਣਾਂ ਹਾਰਨ ਵਾਲੇ ਰਾਸ਼ਟਰਪਤੀ ਨੂੰ ਹਟਾਉਣ ਲਈ ਮਹਾਂਦੋਸ਼ ਚਲਾਉਣਾ ਵਿਰਲੀ ਘਟਨਾ ਹੈ ਇਹ ਘਟਨਾਵਾਂ ਟਰੰਪ ਨਾਲੋਂ ਵੀ ਜਿਆਦਾ ਆਮ ਅਮਰੀਕੀਆਂ ਲਈ ਸ਼ਰਮਨਾਕ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.