ਸੱਚਾ ਦੋਸਤ ਉਹੀ ਜੋ ਤੁਹਾਡਾ ਭਲਾ ਕਰੇ : ਪੂਜਨੀਕ ਗੁਰੂ ਜੀ

MSG

ਸੱਚਾ ਦੋਸਤ ਉਹੀ ਜੋ ਤੁਹਾਡਾ ਭਲਾ ਕਰੇ : ਪੂਜਨੀਕ ਗੁਰੂ ਜੀ (Revered Guru ji)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਜਿੱਥੋਂ ਤੱਕ ਇਨਸਾਨ ਦੀ ਨਿਗ੍ਹਾ ਦੇਖਦੀ ਹੈ, ਉੱਥੇ ਉਹ ਪਰਮ ਪਿਤਾ ਪਰਮਾਤਮਾ ਰਹਿੰਦਾ ਹੈ ਤੇ ਜਿੱਥੇ ਨਿਗ੍ਹਾ ਨਹੀਂ ਜਾਂਦੀ, ਉੱਥੇ ਵੀ ਉਹ ਹਮੇਸ਼ਾ ਹੁੰਦਾ ਹੈ ਇਨਸਾਨ ਦੀਆਂ ਅੱਖਾਂ ਉਹ ਨਹੀਂ ਦੇਖ ਸਕਦੀਆਂ, ਜੋ ਮਾਲਕ ਨੇ ਸਭ ਕੁਝ ਬਣਾਇਆ ਹੈ ਮਾਲਕ ਨੂੰ ਦੇਖਣਾ ਤਾਂ ਦੂਰ ਦੀ ਗੱਲ ਹੈ, ਮਾਲਕ ਦੀ ਸਿ੍ਰਸ਼ਟੀ ’ਚ ਸੂਖਮ ਜੀਵ ਹਨ, ਕਾਰਨ ਜੀਵ ਹਨ, ਛੇਤੀ ਕਿਤੇ ਇਨਸਾਨ ਖੁੱਲੀਆਂ ਅੱਖਾਂ ਨਾਲ ਉਨ੍ਹਾਂ ਨੂੰ ਵੀ ਨਹੀਂ ਦੇਖ ਸਕਦਾ

ਪੂਜਨੀਕ ਗੁਰੂ ਜੀ  ਫਰਮਾਉਂਦੇ ਹਨ ਕਿ ਅਸਥੂਲ ਸਰੀਰ ਜਿਸ ’ਚ ਮਨੁੱਖ, ਪਸ਼ੂ, ਪੰਛੀ ਦੇ ਸਰੀਰ ਆਉਦੇ ਹਨ, ਜਿਨ੍ਹਾਂ ਨੂੰ ਇਨਸਾਨ ਦੇਖਦਾ ਰਹਿੰਦਾ ਹੈ ਤੇ ਇਸ ਨੂੰ ਸਾਰੀ ਦੁਨੀਆ ਮੰਨੀ ਰੱਖਦਾ ਹੈ ਜਾਂ ਫਿਰ ਲੋਕਾਂ ਦੇ ਦਿਲੋ-ਦਿਮਾਗ ’ਚ ਤਿ੍ਰਲੋਕੀ ਬਾਰੇ ਹੁੰਦਾ ਹੈ, ਆਸਮਾਨ ਹੈ, ਧਰਤੀ ਹੈ ਤੇ ਪਾਤਾਲ ਹੈ, ਇਹ ਤਿੰਨੇ ਲੋਕ ਹਨ, ਜੋ ਤਿ੍ਰਲੋਕੀ ਹਨ! ਇਹ ਗਲਤ ਹੈ, ਇਹ ਸਹੀ ਨਹੀਂ ਹੈ ਤਿ੍ਰਲੋਕੀ ਇਸ ਨੂੰ ਨਹੀਂ ਕਿਹਾ ਜਾਂਦਾ, ਸਗੋਂ ਤਿ੍ਰਲੋਕੀ ਜਿੱਥੇ ਅਸਥੂਲ ਸਰੀਰ ਭਾਵ ਜੋ ਸਰੀਰ ਦਿਸਦੇ ਹੋਣ, ਸੂਖਮ ਸਰੀਰ ਭਾਵ ਜੋ ਸਰੀਰ ਨਹੀਂ ਦਿਖਦੇ, ਕਾਰਨ ਸਰੀਰ ਭਾਵ ਜੋ ਦੇਵੀ-ਦੇਵਤਿਆਂ ਦੇ ਸਰੀਰ ਹੁੰਦੇ ਹਨ, ਇਹ ਤਿੰਨ ਤਰ੍ਹਾਂ ਦੇ ਸਰੀਰ ਜਿੱਥੇ ਰਹਿੰਦੇ ਹਨ, ਉਨ੍ਹਾਂ ਨੂੰ ਤਿ੍ਰਲੋਕੀ ਕਿਹਾ ਜਾਂਦਾ ਹੈ

ਅਜਿਹੀਆਂ ਸੈਂਕੜੇ ਤਿ੍ਰਲੋਕੀਆਂ ਹਨ , ਜੋ ਹਰ ਜਗ੍ਹਾ ਖੰਡਾਂ, ਬ੍ਰਹਿਮੰਡਾਂ ’ਚ ਮਾਲਕ ਨੇ ਬਣਾ ਰੱਖੀਆਂ ਹਨ ਸਿਮਰਨ, ਭਗਤੀ ਨਾਲ ਜਦੋਂ ਆਤਮਿਕ ਸ਼ਕਤੀਆਂ ਵਧਦੀਆਂ ਹਨ, ਆਤਮਾ ਉੱਪਰ ਉੱਠਣ ਲੱਗਦੀ ਹੈ ਤਾਂ ਉਹ ਮਾਲਕ ਦੇ ਨਜ਼ਾਰੇ ਨਜ਼ਰ ਆਉਣ ਲੱਗਦੇ ਹਨ, ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਣ ਲੱਗਦੀ ਹੈ ਤੇ ਇਨਸਾਨ ਅੱਗੇ ਵੱਧਦਾ ਜਾਂਦਾ ਹੈ, ਤਾਂ ਇੰਜ ਨਹੀਂ ਲੱਗਦਾ ਕਿ ਆਤਮਾ ਅੱਗੇ ਵਧ ਰਹੀ ਹੈ, ਸਗੋਂ ਅਜਿਹਾ ਲੱਗਦਾ ਹੈ ਕਿ ਇਨਸਾਨ ਅੱਗੇ ਵਧ ਰਿਹਾ ਹੈ ਉਦੋਂ ਮਾਲਕ ਰਹਿਮ ਕਰਨ ਤਾਂ ਉਹ ਤਿ੍ਰਲੋਕੀਆਂ ਵੀ ਦਿਖਾ ਦੇਂਦਾ ਹੈ।

ਸੱਚਾ ਦੋਸਤ ਉਹੀ ਜੋ ਤੁਹਾਡਾ ਭਲਾ ਕਰੇ : ਪੂਜਨੀਕ ਗੁਰੂ ਜੀ 

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਆਦਮੀ ਨੂੰ ਸਿਮਰਨ ਕਰਨਾ ਚਾਹੀਦਾ ਹੈ ਤੇ ਬੁਰੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ ਯਾਰ, ਦੋਸਤ, ਮਿੱਤਰ ਉਹੀ ਹੁੰਦਾ ਹੈ, ਜੋ ਤੁਹਾਡਾ ਭਲਾ ਕਰਦਾ ਹੈ ਜੋ ਤੁਹਾਨੂੰ ਬਹਿਲਾ ਫੁਸਲਾ ਕੇ ਰਾਮ-ਨਾਮ ਤੋਂ ਦੂਰ ਲੈ ਜਾਵੇ, ਦਲਦਲ ’ਚ ਫਸਾਵੇ, ਬੇਪਰਵਾਹ ਜੀ ਫ਼ਰਮਾਇਆ ਕਰਦੇ ਕਿ ਅਜਿਹੇ ਦੋਸਤ ਹੋਣ, ਤਾਂ ਦੁਸ਼ਮਣਾਂ ਦੀ ਲੋੜ ਨਹੀਂ ਹੁੰਦੀ, ਕਿਉਕਿ ਉਹ ਹੀ ਅਜਿਹੀ ਦੁਸ਼ਮਣੀ ਕਰਦੇ ਹਨ, ਜਿਵੇਂ ਮਨ ਹੈ ਮਨ ਆਦਮੀ ਨਾਲ ਰਹਿੰਦਾ ਹੈ, ਪਤਾ ਨਹੀਂ ਚੱਲਣ ਦਿੰਦਾ ਪਰ ਦੋਸਤ ਬਣ ਕੇ ਧੋਖਾ ਦਿੰਦਾ ਹੈ ਇਨਸਾਨ ਨੂੰ ਕਹਿੰਦਾ ਹੈ ਕਿ ਫਲਾਂ ਕੰਮ ਕਰ ਲੈ, ਕੋਈ ਹਰਜ਼ ਨਹੀਂ ਅਜਿਹਾ ਕਹਿੰਦਾ ਰਹਿੰਦਾ ਹੈ, ਪਰ ਇਨਸਾਨ ਨੂੰ ਸੁਖੀ ਨਹੀਂ ਹੋਣ ਦਿੰਦਾ ਇਨਸਾਨ ਨੂੰ ਕਾਮ ਵਾਸਨਾ, ਕੋ੍ਰਧ, ਲੋਭ, ਮੋਹ, ਹੰਕਾਰ, ਮਨ-ਮਾਇਆ ਰੂਪੀ ਦਲਦਲ ’ਚ ਫਸਾ ਦਿੰਦਾ ਹੈ, ਉਨ੍ਹਾਂ ’ਚ ਡੁਬੋ ਦਿੰਦਾ ਹੈ।

ਉਸੇ ਤਰ੍ਹਾਂ ਮਨਮਤੇ ਲੋਕ ਹੁੰਦੇ ਹਨ, ਜੋ ਇਨਸਾਨ ਨੂੰ ਗੁੰਮਰਾਹ ਕਰਦੇ ਹਨ ਆਦਮੀ ਦੀ ਅਕਲ ਕੱਢ ਦਿੰਦੇ ਹਨ ਤੇ ਆਦਮੀ ਨੂੰ ਅਜਿਹਾ ਲੱਗਦਾ ਹੈ ਕਿ ਜੋ ਹੋ ਰਿਹਾ ਹੈ, ਸਹੀ ਹੋ ਰਿਹਾ ਹੈ ਕਈ ਵਾਰ ਮਨ ਉਚਾਟ ਹੋ ਜਾਂਦਾ ਹੈ ਤੇ ਕਹਿੰਦੇ ਹਨ ਕਿ ‘ਬਿਗੜਾ ਮਨ ਗੁਰੂ ਕਾ ਨਾ ਪੀਰ ਕਾ’ ਜਦੋਂ ਮਨ ਵਿਗੜ ਜਾਂਦਾ ਹੈ, ਤਾਂ ਕਿਸੇ ਗੁਰੂ, ਪੀਰ-ਫ਼ਕੀਰ ਦੀ ਗੱਲ ਨੂੰ ਨਹੀਂ ਮੰਨਦਾ ਤਾਂ ਮਨ ਨੂੰ ਰੋਕਣ ਲਈ ਇੱਕੋ-ਇੱਕ ਉਪਾਅ ਸਿਮਰਨ ਹੀ ਹੈ ਮਨ ਕਾਬੂ ’ਚ ਆ ਸਕਦਾ ਹੈ, ਜੇਕਰ ਤੁਸੀਂ ਸੇਵਾ, ਸਿਮਰਨ, ਪਰਮਾਰਥ ਕਰੋ ਤੇ ਮਨਮਤੇ ਲੋਕਾਂ ਦਾ ਸੰਗ ਛੱਡ ਦਿਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ