ਸੀਵਰੇਜ਼ ਤੇ ਗਲੀਆਂ ਦੇ ਕੰਮਾਂ ਤੋਂ ਦੁਖੀ ਹੋਏ ਕਸਬਾ ਵਾਸੀ ਚੜ੍ਹੇ ਪਾਣੀ ਵਾਲੀ ਟੈਂਕੀ ‘ਤੇ

Water Tank
ਸੀਵਰੇਜ਼ ਤੇ ਗਲੀਆਂ ਦੇ ਕੰਮਾਂ ਤੋਂ ਦੁਖੀ ਹੋਏ ਕਸਬਾ ਵਾਸੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ।

ਨਗਰ ਕੌਂਸਲ ਦੇ ਈਓ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਅਪੀਲਾਂ ਕੀਤੀਆਂ

  • ਪ੍ਰਦਰਸ਼ਨਕਾਰੀ ਕੰਮ ਦਾ ਸਮਾਂ ਨਿਧਾਰਿਤ ਕਰਨ ’ਤੇ ਅੜ੍ਹੇ

(ਗੁਰਪ੍ਰੀਤ ਸਿੰਘ) ਬਰਨਾਲਾ। ਨਗਰ ਕੌਂਸਲ ਧਨੌਲਾ ਦੇ ਨਾਕਸ ਪ੍ਰਬੰਧਾਂ ਤੋਂ ਦੁਖੀ ਹੋਏ ਕਸਬਾ ਧਨੌਲਾ ਦੀ ਬਾਸ਼ਿੰਦੇ ਪਾਣੀ ਵਾਲੀ ਟੈਂਕੀ (Water Tank) ’ਤੇ ਚੜ੍ਹ ਗਏ ਅਤੇ ਨਗਰ ਕੌਂਸਲ ਤੇ ਸਬੰਧਿਤ ਅਧਿਕਾਰੀਆਂ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਆਰੰਭ ਕਰ ਦਿੱਤੀ। ਹਾਸਲ ਜਾਣਕਾਰੀ ਮੁਤਾਬਕ ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 10 ਅਤੇ 11 ਦੇ ਬਾਸ਼ਿੰਦਿਆਂ ਨੇ ਦੋਸ਼ ਲਾਇਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਨਰਕਮਈ ਜ਼ਿੰਦਗੀ ਲੰਘਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨਾ ਤਾਂ ਮੁਹੱਲੇ ਵਿੱਚ ਕੋਈ ਸੜਕ ਜਾਂ ਗਲੀ ਪੱਕੀ ਬਣਾਈ ਗਈ ਅਤੇ ਨਾ ਹੀ ਕੋਈ ਸੀਵਰੇਜ਼ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜੀਆਂ ਥਾਵਾਂ ’ਤੇ ਸੀਵਰੇਜ਼ ਪਾਇਆ ਗਿਆ ਹੈ, ਉਥੇ ਬਿਨ੍ਹਾਂ ਕੁਝ ਦੇਖਿਆ ਜਾਂ ਮਾਪਿਆਂ ਸੀਵਰੇਜ਼ ਪਾ ਦਿੱਤਾ ਜਿਸ ਕਾਰਨ ਅਕਸਰ ਹੀ ਸੀਵਰੇਜ਼ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਲੋਕਾਂ ਨੂੰ ਅਜਿਹੇ ਨਰਕ ਵਿੱਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸ਼ਾਨਿਕਾ ਸਿੰਗਲਾ ਨੇ ਸਕੂਲ ਦਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ

ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕੋਲ ਆਪਣੀ ਫਰਿਆਦ ਲੈ ਕੇ ਗਏ ਸੀ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ ਜਿਸ ਤੋਂ ਖਫ਼ਾ ਹੋ ਕੇ ਮੁਹੱਲਾ ਨਿਵਾਸੀਆਂ ਨੇ ਪਸ਼ੂ ਮੰਡੀ ਵਾਲੀ ਪਾਣੀ ਵਾਲੀ ਟੈਂਕੀ ਤੇ ਚੜ੍ਹਨ ਦਾ ਫੈਸਲਾ ਲਿਆ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ, ਕੜਕਦੀ ਧੁੱਪ ਵਿੱਚ ਇਹ ਲੋਕ ਪਾਣੀ ਵਾਲੀ ਟੈਂਕੀ ’ਤੇ ਹੀ ਰਹਿਣਗੇ। ਇਸ ਦੌਰਾਨ ਉਨ੍ਹਾਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਕਾਰਜਸਾਧਕ ਅਫ਼ਸਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। Water Tank

ਜਵੰਦਾ ਪੱਤੀ ਅਤੇ ਬਾਜੀਗਰ ਬਸਤੀ ਧਨੌਲਾ ਦੇ ਨਿਵਾਸੀਆਂ ਅਮਰਜੀਤ ਪੁਰੀ, ਟੋਨੀ, ਮਹਿੰਦਰ ਕੌਰ ਮੋਰਾਂਵਾਲੀ, ਸਤਨਾਮ ਸਿੰਘ, ਜੁਗਿੰਦਰ ਰਾਮ, ਪੱਪੂ ਰਾਮ, ਜੰਟਾ ਸਿੰਘ ਸੰਤ ਰਾਮ, ਗੁਰਦੇਵ ਕੌਰ, ਰਾਣੀ ਕੌਰ, ਮਲਕੀਤ ਕੌਰ, ਸ਼ਿੰਦਰਪਾਲ ਕੌਰ ਬਲਬੀਰ ਕੌਰ ਬਲਜੀਤ ਕੌਰ, ਦਲੀਪ ਕੌਰ ਤੇ ਚਰਨ ਕੌਰ ਵੀ ਇਸ ਮੌਕੇ ਮੌਜ਼ੂਦ ਸਨ।

ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਤਰ੍ਹਾਂ ਟੈਂਕੀ ’ਤੇ ਚੜ੍ਹੇ ਰਹਿਣਗੇ (Water Tank)

ਸੀਵਰੇਜ਼ ਤੇ ਗਲੀਆਂ ਦੇ ਕੰਮਾਂ ਤੋਂ ਦੁਖੀ ਹੋਏ ਕਸਬਾ ਵਾਸੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ।

ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਥਾਣਾ ਧਨੌਲਾ ਦੇ ਇੰਚਾਰਜ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਏ ਤੇ ਸਥਿਤੀ ਨੂੰ ਆਪਣੇ ਹੱਥ ਵਿੱਚ ਲਿਆ। ਇਸ ਦੌਰਾਨ ਨਗਰ ਕੌਂਸਲ ਧਨੌਲਾ ਦੇ ਕਾਰਜ ਸਾਧਕ ਅਫਸਰ ਸੁਨੀਲ ਦੱਤ ਵਰਮਾ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਮੱਸਿਆ ਦਾ ਛੇਤੀ ਹੱਲ ਕਰ ਦਿੱਤਾ ਜਾਵੇਗਾ ਪਰ ਖਬਰ ਲਿਖਣ ਤੱਕ ਧਰਨਾ ਜਾਰੀ ਸੀ। ਪ੍ਰਦਰਸ਼ਨਕਾਰੀ ਬਜਿਦ ਸਨ ਕਿ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਟਾਈਮ ਨਿਰਧਾਰਿਤ ਕੀਤਾ ਜਾਵੇ ਉਨ੍ਹਾਂ ਦੋਸ਼ ਲਾਇਆ ਕਿ ਅਸੀਂ ਲੰਮੇ ਸਮੇਂ ਤੋਂ ਪ੍ਰਸ਼ਾਸਨ ਦੇ ਇਸ ਭਰੋਸੇ ਤੇ ਹੀ ਸਮਾਂ ਲੰਘਾਉਂਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕੰਮ ਲਈ ਸਮਾਂ ਨਿਰਧਾਰਿਤ ਨਹੀਂ ਕੀਤਾ ਜਾਂਦਾ, ਉਹ ਇਸੇ ਤਰ੍ਹਾਂ ਟੈਂਕੀ ’ਤੇ ਚੜ੍ਹੇ ਰਹਿਣਗੇ।