IND-WI ਤੀਸਰਾ T20 ਅੱਜ: ਭਾਰਤ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ

India Vs West Indies Match
IND-WI ਤੀਸਰਾ T20 ਅੱਜ: ਭਾਰਤ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ

ਪੂਰਨ ਦੇ ਬੱਲੇ ’ਤੇ ਲਗਾਉਣੀ ਹੋਵੇਗੀ ਰੋਕ (India Vs West Indies Match)

(ਏਜੰਸੀ) ਪ੍ਰੋਵਿਡੇਂਸ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਟੀ-20 ਮੈਚ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7:30 ਵਜੇ ਹੋਵੇਗਾ ਅਤੇ ਮੈਚ 8 ਵਜੇ ਤੋਂ ਖੇਡਿਆ ਜਾਵੇਗਾ। (India Vs West Indies Match) ਵੈਸਟਇੰਡੀਜ਼ ਖਿਲਾਫ਼ ਲਗਾਤਾਰ ਤੀਜੀ ਹਾਰ ਤੇ ਲੜੀ ਗੁਆਉਣ ਤੋਂ ਬਚਣ ਲਈ ਭਾਰਤੀ ਬੱਲੇਬਾਜ਼ਾਂ ਨੂੰ ਅੱਜ ਤੀਜੇ ਟੀ-20 ਮੈਚ ’ਚ ਬੇਖੌਫ਼ ਪ੍ਰਦਰਸ਼ਨ ਕਰਨਾ ਹੋਵੇਗਾ ਇੱਥੋਂ ਦੀਆਂ ਹੌਲੀ ਪਿੱਚਾਂ ਬੱਲੇਬਾਜ਼ੀ ਦੇ ਅਨੁਕੂਲ ਨਹੀਂ ਰਹੀਆਂ ਹਨ ਪਰ ਜਿਵੇਂ ਕਿ ਕਪਤਾਨ ਹਾਰਦਿਕ ਪਾਂਡਿਆ ਨੇ ਕਿਹਾ ਕਿ ਭਾਰਤ ਨੂੰ 10-20 ਵਾਧੂ ਦੌੜਾਂ ਬਣਾਉਣ ਦੇ ਤਰੀਕੇ ਤਲਾਸ਼ਣੇ ਹੋਣਗੇ ਭਾਰਤ ਨੂੰ ਆਖਰੀ ਵਾਰ ਦੁਵੱਲੀ ਟੀ-20 ਲੜੀ ’ਚ ਵੈਸਟਇੰਡੀਜ਼ ਨੇ 2016 ’ਚ ਹਰਾਇਆ ਸੀ ਇੱਥੋਂ ਪੰਜ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਦੋ ਮੈਚ ਹਾਰਨ ਤੋਂ ਬਾਅਦ ਭਾਰਤ 0-2 ਨਾਲ ਪਿੱਛੇ ਹੈ।

ਇਹ ਵੀ ਪੜ੍ਹੋ : ਅਮਰੀਕਾ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਇਸ ਫਾਰਮੈਟ ’ਚ ਬੱਲੇਬਾਜ਼ਾਂ ਨੂੰ ਪਹਿਲੀ ਗੇਂਦ ਤੋਂ ਹੀ ਹਮਲਾਵਰ ਖੇਡਣਾ ਪੈਂਦਾ ਹੈ ਪਰ ਅਜੇ ਤੱਕ ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ ਤੇ ਸੂਰਿਆ ਕੁਮਾਰ ਯਾਦਵ ਅਜਿਹਾ ਨਹੀਂ ਕਰ ਸਕੇ ਹਨ ਇਸ ਨਾਲ ਸੰਜੂ ਸੈਮਸਨ ਤੇ ਤਿਲਕ ਵਰਮਾ ਵਰਗੇ ਮੱਧਕ੍ਰਮ ਦੇ ਬੱਲੇਬਾਜ਼ਾਂ ’ਤੇ ਦਬਾਅ ਬਣਿਆ ਹੈ। ਵਰਮਾ ਨੇ ਹਾਲਾਂਕਿ ਸ਼ਾਨਦਾਰ ਆਗਾਜ਼ ਕਰਕੇ ਪਿਛਲੇ ਦੋਵੇਂ ਮੈਚਾਂ ’ਚ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਇਸ ਸਾਲ ਫੋਕਸ ਇੱਕ ਰੋੋਜ਼ਾ ਵਿਸ਼ਵ ਕੱਪ ’ਤੇ ਹੋਣ ਦਰਮਿਆਨ ਗਿੱਲ, ਈਸ਼ਾਨ ਤੇ ਸੂਰਿਆ ਕੁਮਾਰ ਨੂੰ 31 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਤੋਂ ਪਹਿਲਾਂ ਦੌੜਾਂ ਬਣਾਉਣੀਆਂ ਹੋਣਗੀਆਂ।

India Vs West Indies Matchਪੂਰਨ ਨੇ ਯੁਜਵੇਂਦਰ ਚਹਿਲ ਤੇ ਰਵੀ ਬਿਸ਼ਨੋਈ ਦੀ ਸਹਿਜਤਾ ਨਾਲ ਸਾਹਮਣਾ ਕੀਤਾ ਪਿਛਲੇ ਮੈਚ ’ਚ ਅਕਸ਼ਰ ਨੂੰ ਗੇਂਦਬਾਜ਼ੀ ਦਾ ਮੌਕਾ ਨਹੀਂ ਦਿੱਤਾ ਗਿਆ। ਹਾਰਦਿਕ ਅਤੇ ਅਰਸ਼ਦੀਪ ਨੂੰ ਦੂਜੇ ਮੈਚ ’ਚ ਸਵਿੰਗ ਮਿਲੀ ਸੀ ਤੇ ਇਹੀ ਦੋਵੇਂ ਗੇਂਦਬਾਜ਼ੀ ਦੀ ਸ਼ੁਰੂਆਤ ਕਰਨਗੇ। ਦੋ ਮਹੀਨਿਆਂ ਬਾਅਦ ਖੇਡ ਰਹੇ ਚਹਿਲ ਅਸਰਦਾਰ ਰਹੇ ਪਰ ਬਿਸ਼ਨੋਈ ਕੋਈ ਕਮਾਲ ਨਹੀਂ ਕਰ ਸਕੇ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਕਾਫੀ ਦੌੜਾਂ ਦਿੱਤੀਆਂ ਜਿਨ੍ਹਾਂ ਦੀ ਜਗ੍ਹਾ ਆਵੇਸ਼ ਖਾਨ ਜਾਂ ਉਮਰਾਨ ਮਲਿਕ ਨੂੰ ਉਤਾਰਿਆ ਜਾ ਸਕਦਾ ਹੈ। ਦੂਜੇ ਪਾਸੇ ਵੈਸਟ ਇੰਡੀਜ਼ ਲੜੀ ਜਿੱਤਣ ਤੌਂ ਇੱਕ ਮੈਚ ਦੀ ਦੂਰੀ ’ਤੇ ਹਨ ਉਨ੍ਹਾਂ ਦੇ ਚੋਟੀ ਦੇ ਬੱਲੇਬਾਜ਼ਾਂ ਦੀ ਨਾਕਾਮੀ ਦੀ ਭਰਪਾਈ ਪੂਰਨ ਨੇ ਬਾਖੂਬੀ ਕਰ ਦਿੱਤੀ ਹੈ ਪੂਰਨ ਤੇ ਸ਼ਿਮਰੋਨ ਹੇਟਮਾਇਰ ਇੱਕ ਵਾਰ ਫਿਰ ਭਾਰਤੀ ਸਪਿੱਨਰਾਂ ’ਤੇ ਦਬਾਅ ਬਣਾਉਣਾ ਚਾਹੁੰਣਗੇ।