161ਵੇਂ ਮਾਨਵਤਾ ਭਲਾਈ ਕਾਰਜ ‘ਸਹਾਰਾ-ਏ-ਇੰਸਾਂ’ ਤਹਿਤ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਕੀਤੀ ਮੱਦਦ | Welfare work
- ਬਲਾਕ ਮਲੋਟ ਦੀ ਸਾਧ-ਸੰਗਤ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਵੱਧ ਚੜ੍ਹ ਕੇ ਕਰ ਰਹੀ ਹੈ ਮਾਨਵਤਾ ਭਲਾਈ ਕਾਰਜ : 85 ਮੈਂਬਰ ਪੰਜਾਬ | Welfare work
ਮਲੋਟ (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਅਤੇ ਐਮਐਸਜੀ ਭੰਡਾਰਾ ਮਹੀਨਾ ਮਾਨਵਤਾ ਭਲਾਈ ਕਾਰਜ ਕਰਕੇ ਮਨਾ ਰਹੀ ਹੈ । ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਨੇ ਅੱਜ ਤੀਜੇ ਦਿਨ ਵੀ ਮਾਨਵਤਾ ਭਲਾਈ ਕਾਰਜ ਜਾਰੀ ਰੱਖ ਕੇ 161ਵੇਂ ਮਾਨਵਤਾ ਭਲਾਈ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ 3 ਨਸ਼ਾ ਪੀੜ੍ਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮੱਦਦ ਕੀਤੀ। (Welfare work)

ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਹਰਪਾਲ ਇੰਸਾਂ (ਰਿੰਕੂ), 85 ਮੈਂਬਰ ਪੰਜਾਬ ਭੈਣਾਂ ਵਿੱਚੋਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ ਅਤੇ ਮਮਤਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਸ਼ਾਹੀ ਚਿੱਠੀ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਕਰਵਾਏ ਗਏ ਪ੍ਰਣ ਤਹਿਤ ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਜੋਨ ਨੰਬਰ 5 ਵੱਲੋਂ 1 ਲੋੜਵੰਦ ਪਰਿਵਾਰ ਅਤੇ ਜੋਨ ਨੰਬਰ 6 ਵੱਲੋਂ 2 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਘਰੇਲੂ ਰਾਸ਼ਨ ਵੰਡ ਅਤੇ ਕੰਬਲ ਵੰਡ ਕੇ ਲੋਕ ਭਲਾਈ ਕਾਰਜਾਂ ਵਿੱਚ ਯੋਗਦਾਨ ਦਿੱਤਾ ਗਿਆ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਬਲਾਕ ਮਲੋਟ ਦੀ ਸਾਧ-ਸੰਗਤ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਵੱਧ ਚੜ੍ਹ ਕੇ ਮਾਨਵਤਾ ਭਲਾਈ ਕਾਰਜ ਰਹੀ ਹੈ ਜੋਕਿ ਸ਼ਲਾਘਾਯੋਗ ਹੈ। ਜ਼ਿਕਰਯੋਗ ਹੈ ਕਿ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਨਵੇਂ ਸਾਲ ਵਿੱਚ 3 ਦਿਨਾਂ ਵਿੱਚ 520 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ, ਕੋਟੀਆਂ, ਸ਼ਾਲ, ਟੋਪੀਆਂ ਅਤੇ ਦਸਤਾਨੇ ਵੰਡ ਚੁੱਕੀ ਹੈ।
Haryana News : ਹਰਿਆਣਾ ਦੇ 29 ਲੱਖ ਲੋਕਾਂ ਦੀ ਖੱਟਰ ਸਰਕਾਰ ਨੇ ਕਰ ਦਿੱਤੀਆਂ ਮੌਜਾਂ, ਦਿੱਤੀ ਇਹ ਵੱਡੀ ਖੁਸ਼ਖਬਰੀ
ਇਸ ਮੌਕੇ ਜੋਨ ਨੰਬਰ 5 ਦੇ ਪ੍ਰੇਮੀ ਸੇਵਕ ਨਰਿੰਦਰ ਭੋਲਾ ਇੰਸਾਂ, 15 ਮੈਂਬਰ ਸ਼ੰਭੂ ਇੰਸਾਂ, ਸੋਹਣ ਲਾਲ ਇੰਸਾਂ, ਬਲਜੀਤ ਇੰਸਾਂ, ਆਗਿਆ ਕੌਰ ਇੰਸਾਂ, ਨੀਲਮ ਇੰਸਾਂ, ਕਿਰਨ ਇੰਸਾਂ, ਨਿਸ਼ਾ ਇੰਸਾਂ, ਸੇਵਾਦਾਰ ਸੁਨੀਲ ਜਿੰਦਲ ਇੰਸਾਂ, ਮਹਿੰਦਰਪਾਲ ਸੋਨੀ ਇੰਸਾਂ, ਰਾਜ ਇੰਸਾਂ, ਰੀਤੂ ਇੰਸਾਂ, ਨਿਰਮਲਾ ਇੰਸਾਂ, ਰਜਨੀ ਇੰਸਾਂ, ਮਨਜੀਤ ਇੰਸਾਂ, ਅੰਕਿਤਾ ਇੰਸਾਂ, ਰੇਖਾ ਇਸਾਂ ਤੋਂ ਇਲਾਵਾ ਜੋਨ ਨੰਬਰ 6 ਦੇ 15 ਮੈਂਬਰ ਸੱਤਪਾਲ ਇੰਸਾਂ, ਧਰਮਵੀਰ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਭੈਣਾਂ ਵਿੱਚੋਂ ਨਗਮਾ ਇੰਸਾਂ, ਕਮਲ ਇੰਸਾਂ, ਸੁਮਨ ਇੰਸਾਂ ਅਤੇ ਊਸ਼ਾ ਇੰਸਾਂ ਮੌਜੂਦ ਸਨ।














