Railway ਦੀ ਹਦੂਦ ਦੇ ਅੰਦਰ ਆਉਂਦਾ ਮੰਦਰ ਢਾਹਿਆ
ਮੰਦਰ ਤੇ ਮਾਜਾਰ ਢਾਹੇ ਜਾਣ ਕਾਰਨ ਲੋਕਾਂ ਦਿੱਤਾ ਧਰਨਾ
ਸੁਨਾਮ ਊਧਮ ਸਿੰਘ ਵਾਲਾ, ਕਰਮ ਸਿੰਘ। ਸਥਾਨਕ ਰੇਲਵੇ ਦੀ ਹਦੂਦ ਅੰਦਰ ਆਉਂਦੇ 20 ਸਾਲ ਪੁਰਾਣੇ ਮੰਦਰ ਅਤੇ ਮਾਜਾਰ ਨੂੰ ਪ੍ਰਸ਼ਾਸਨ ਨੂੰ ਢਾਹ ਦਿੱਤਾ ਗਿਆ, ਜਿਸ ਕਾਰਨ ਭਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਥਾਨਕ ਰੇਲਵੇ ਦੀ ਹਦੂਦ ਅੰਦਰ 20 ਸਾਲ ਪੁਰਾਣਾ ਕਾਲੀ ਮਾਤਾ ਦਾ ਮੰਦਰ ਅਤੇ ਇੱਕ ਮਾਜਾਰ ਆਉਂਦੀ ਸੀ ਜਿਸ ਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ। ਮੰਦਰ ਢਾਹੇ ਜਾਣ ਕਾਰਨ ਲੋਕਾਂ ‘ਚ ਰੋਸ ਦੀ ਲਹਿਰ ਫੈਲ ਗਈ ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੇ ਆਈਟੀਆਈ ਚੌਂਕ ਵਿੱਚ ਕੇਂਦਰ ਸਰਕਾਰ ਖਿਲਾਫ਼ ਧਰਨਾ ਦੇ ਦਿੱਤਾ। ਲੋਕਾਂ ਅਨੁਸਾਰ ਪਹਿਲਾਂ ਪ੍ਰਸ਼ਾਸਨ ਨੇ ਇਸ ਮੰਦਰ ਦੀ ਜਗ੍ਹਾ ਨੂੰ ਬਦਲ ਕੇ ਕਿਸੇ ਹੋਰ ਥਾਂ ਕਰਨ ਦਾ ਕਿਹਾ ਸੀ ਪਰ ਆਪਣੇ ਵਾਅਦੇ ਤੋਂ ਮੁਨਕਰ ਸਰਕਾਰ ਨੇ ਇਸ ਮੰਦਰ ਨੂੰ ਢਾਹ ਦਿੱਤਾ ਤੇ ਹੋਰ ਜਗ੍ਹਾ ਵੀ ਅਲਾਟ ਨਹੀਂ ਕੀਤੀ। ਇਸ ਮੌਕੇ ਧਰਨੇ ‘ਚ ਕਾਂਗਰਸ ਦੇ ਹਲਕਾ ਇੰਚਾਰਜ ਦਮਨ ਥਿੰਦ ਬਾਜਵਾ ਵੀ ਲੋਕਾਂ ਦੇ ਹੱਕ ‘ਚ ਆਏ ਅਤੇ ਕਿਹਾ ਕਿ ਲੋਕਾਂ ਨਾਲ ਧੱਕਾ ਕੀਤਾ ਗਿਆ ਹੈ। Railway



Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।