ਦੁਬਈ ‘ਚ ਪੰਜਾਬੀ ਨੌਜਵਾਨ ਦਾ ਕਤਲ, ਗਲੀ ਹੋਈ ਮਿਲੀ ਲਾਸ਼

ਦੁਬਈ ‘ਚ ਪੰਜਾਬੀ ਨੌਜਵਾਨ ਦਾ ਕਤਲ, ਗਲੀ ਹੋਈ ਮਿਲੀ ਲਾਸ਼

ਫੋਨ ਜ਼ਰੀਏ ਦੁਬਈ ਵਿਖੇ ਰਹਿੰਦੀ ਭੈਣ ਤੋਂ ਪਤਾ ਲੱਗਾ

ਗੋਰਇਆ (ਸੱਚ ਕਹੂੰ ਨਿਊਜ਼)। ਗੋਰਾਇਆ ਦੇ ਪਿੰਡ ਸਰਗੁੰਦੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਗਗਨਦੀਪ ਬੰਗਾ ਦੀ ਦੁਬਈ ‘ਚ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਉਕਤ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ ਕੀਤੀ ਗਈ। ਗਗਨਦੀਪ ਕਰੀਬ 8 ਮਹੀਨੇ ਪਹਿਲਾਂ ਹੀ ਦੁਬਈ ‘ਚ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਚਾਰ ਭਰਾ-ਭੈਣ ਹਨ ਉਸ ਦੀ ਇੱਕ ਭੈਣ ਪੰਜਾਬ ਪੁਲਸ ‘ਚ ਭਰਤੀ ਹੈ ਜਦਕਿ ਇੱਕ ਭੈਣ ਦੁਬਈ ‘ਚ ਹੀ ਰਹਿੰਦੀ ਹੈ। Punjabi Youth ਛੋਟਾ ਭਰਾ ਸ਼ਟਰਿੰਗ ਦਾ ਕੰਮ ਕਰਦਾ ਹੈ। ਨੌਜਵਾਨ ਦੀ ਮੌਤ ਹੋਣ ਸਬੰਧੀ ਉਸ ਦੇ ਪਰਿਵਾਰ ਨੂੰ ਸੋਮਵਾਰ ਨੂੰ ਫੋਨ ਜ਼ਰੀਏ ਦੁਬਈ ਵਿਖੇ ਰਹਿੰਦੀ ਭੈਣ ਤੋਂ ਪਤਾ ਲੱਗਾ। ਮ੍ਰਿਤਕ ਨੌਜਵਾਨ ਦੇ ਪਿਤਾ ਦੇਸਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਲੱਖ ਦੇ ਕਰੀਬ ਪੈਸਾ ਖਰਚ ਕੇ 17 ਅਪ੍ਰੈਲ 2019 ਨੂੰ ਗਗਨਦੀਪ ਨੂੰ ਦੁਬਈ ਦੇ ਸੋਨਾਪੁਰ ‘ਚ ਪਲੰਬਰ ਦੇ ਕੰਮ ‘ਚ ਭੇਜਿਆ ਸੀ।

ਕਰੀਬ ਚਾਰ ਮਹੀਨਿਆਂ ਤੱਕ ਉਸ ਨੇ ਕੰਪਨੀ ‘ਚ ਕੰਮ ਕੀਤਾ। ਕੰਪਨੀ ‘ਚ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਸੀ ਤੇ ਪੈਸੇ ਵੀ ਨਹੀਂ ਦੇ ਰਹੀ ਸੀ। ਇਸੇ ਕਰਕੇ ਉਸ ਨੇ ਕੰਪਨੀ ਛੱਡ ਦਿੱਤੀ ਅਤੇ ਉਹ ਕੰਪਨੀ ਤੋਂ ਬਾਹਰ ਕੰਮ ਕਰਨ ਲੱਗਾ ਸੀ। 15 ਅਗਸਤ ਨੂੰ ਉਸ ਦਾ ਆਖਰੀ ਫੋਨ ਆਇਆ ਅਤੇ ਉਸ ਤੋਂ ਬਾਅਦ ਉਸ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਵਟਸਐਪ ‘ਤੇ ਵੀ ਕਾਫੀ ਮੈਸੇਜ ਭੇਜੇ ਗਏ ਪਰ ਕੋਈ ਮੈਸੇਜ ਨਹੀਂ ਦੇਖਿਆ।

ਭਾਲ ਲਈ ਛੋਟਾ ਭਰਾ ਵੀ ਗਿਆ ਸੀ ਦੁਬਈ

  • ਗਗਨਦੀਪ ਦੀ ਭਾਲ ‘ਚ ਉਨ੍ਹਾਂ ਦਾ ਛੋਟਾ ਪੁੱਤਰ ਪਵਨਦੀਪ ਸਿੰਘ 27 ਸਤੰਬਰ ਨੂੰ ਟੂਰਿਸਟ ਵੀਜ਼ੇ ‘ਤੇ ਦੁਬਈ ਗਿਆ ਸੀ
  • ਪਰ ਕਈ ਵੀ ਸੁਰਾਗ ਨਾ ਮਿਲ ਸਕਿਆ। ਫਿਰ ਉਹ 23 ਅਕਤੂਬਰ ਨੂੰ ਵਾਪਸ ਇਥੇ ਆ ਗਿਆ।
  • ਉਸ ਦੀ ਇੱਕ ਭੈਣ ਪੰਜਾਬ ਪੁਲਸ ‘ਚ ਭਰਤੀ ਹੈ ਜਦਕਿ ਇੱਕ ਭੈਣ ਦੁਬਈ ‘ਚ ਹੀ ਰਹਿੰਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।