ਸੁਪਰੀਮ ਕੋਰਟ ਦੀ ਸਖਤ ਟਿੱਪਣੀ, ‘ਪੂਰੇ ਦੇਸ਼ ’ਚ ਪਟਾਕਿਆਂ ’ਤੇ ਲੱਗੇ ਪਾਬੰਦੀ’

Vegetarian

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪਟਾਕਿਆਂ ’ਤੇ ਪਾਬੰਦੀ ਲਾਉਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਪਟਾਕਿਆਂ ’ਤੇ ਪਾਬੰਦੀ ਲਗਾਉਣ ਦਾ ਸਾਡਾ ਆਦੇਸ਼ ਪੂਰੇ ਦੇਸ਼ ਲਈ ਸੀ। ਸੁਪਰੀਮ ਕੋਰਟ (Supreme Court) ਨੇ ਕਿਹਾ, ‘ਸਾਡੇ ਪੁਰਾਣੇ ਹੁਕਮਾਂ ’ਚ ਅਸੀਂ ਪਟਾਕਿਆਂ ’ਤੇ ਪੂਰਨ ਪਾਬੰਦੀ ਦਾ ਮੁੱਦਾ ਸਥਾਨਕ ਸਰਕਾਰ ’ਤੇ ਛੱਡ ਦਿੱਤਾ ਸੀ, ਪਰ ਹਸਪਤਾਲਾਂ ਵਰਗੀਆਂ ਸਿਹਤ-ਸੰਵੇਦਨਸੀਲ ਥਾਵਾਂ ‘ਤੇ ਪਟਾਕੇ ਨਾ ਚਲਾਉਣ ਅਤੇ ਪਟਾਕੇ ਚਲਾਉਣ ਲਈ ਸਮਾਂ ਸੀਮਾ ਤੈਅ ਕਰਨ ਲਈ ਕਿਹਾ ਸੀ। ਦਿੱਲੀ-ਐਨਸੀਆਰ ਦੇ ਨਿਯਮ ਐਨਸੀਆਰ ਵਿੱਚ ਪੈਂਦੇ ਰਾਜਸਥਾਨ ਦੇ ਖੇਤਰਾਂ ਲਈ ਲਾਗੂ ਹੋਣਗੇ। ਮਤਲਬ ਪਟਾਕਿਆਂ ’ਤੇ ਪਾਬੰਦੀ ਹੋਵੇਗੀ।

ਦਿੱਲੀ ਵਿੱਚ 13 ਤੋਂ 20 ਨਵੰਬਰ ਤੱਕ ਔਡ-ਈਵਨ ਲਾਗੂ ਰਹੇਗਾ | Supreme Court

ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ 13 ਤੋਂ 20 ਨਵੰਬਰ ਤੱਕ ਔਡ-ਈਵਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ’ਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ’ਚ ਹੋਈ ਉੱਚ ਪੱਧਰੀ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਸੰਭਾਵਨਾ ਹੈ ਕਿ ਦੀਵਾਲੀ ਤੋਂ ਬਾਅਦ ਦਿੱਲੀ ’ਚ ਪ੍ਰਦੂਸ਼ਣ ਹੋਰ ਵਧ ਸਕਦਾ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ 13 ਤੋਂ 20 ਨਵੰਬਰ ਤੱਕ ਔਡ-ਈਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ। ਦੀਵਾਲੀ ਦੇ ਅਗਲੇ ਦਿਨ ਤੋਂ ਇੱਕ ਹਫਤੇ ਲਈ ਔਡ-ਈਵਨ ਲਾਗੂ ਹੋਵੇਗਾ। ਇੱਕ ਹਫਤੇ ਬਾਅਦ ਪ੍ਰਦੂਸਣ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਕੇ ਔਡ-ਈਵਨ ਬਾਰੇ ਅਗਲਾ ਫੈਸਲਾ ਲਿਆ ਜਾਵੇਗਾ।

ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ 30 ਅਕਤੂਬਰ ਤੋਂ ਪ੍ਰਦੂਸਣ ਦੇ ਪੱਧਰ ’ਚ ਹੌਲੀ-ਹੌਲੀ ਵਾਧਾ ਦੇਖਿਆ ਜਾ ਰਿਹਾ ਹੈ। ਵਿਗਿਆਨੀਆਂ ਅਤੇ ਮੌਸਮ ਵਿਭਾਗ ਦੇ ਵਿਸਲੇਸ਼ਣ ਮੁਤਾਬਕ ਦਿੱਲੀ ਦੇ ਅੰਦਰ ਪ੍ਰਦੂਸਣ ਵਧਣ ਦਾ ਮੁੱਖ ਕਾਰਨ ਤਾਪਮਾਨ ’ਚ ਲਗਾਤਾਰ ਗਿਰਾਵਟ ਅਤੇ ਹਵਾ ਦੀ ਬਹੁਤ ਘੱਟ ਰਫਤਾਰ ਹੈ। 30 ਅਕਤੂਬਰ ਨੂੰ ਦਿੱਲੀ ਵਿੱਚ 347 ਸੀ। ਇਸ ਤੋਂ ਬਾਅਦ 31 ਅਕਤੂਬਰ ਨੂੰ 359, 1 ਨਵੰਬਰ ਨੂੰ 364, 2 ਨਵੰਬਰ ਨੂੰ 392, 3 ਨਵੰਬਰ ਨੂੰ 468 ਅਤੇ 4 ਨਵੰਬਰ ਨੂੰ 415 ਸੀ। ਇਸ ਤੋਂ ਬਾਅਦ 5 ਨਵੰਬਰ ਨੂੰ ਇਹ ਵਧ ਕੇ 454 ਹੋ ਗਿਆ ਅਤੇ ਸੋਮਵਾਰ ਨੂੰ 436 ਸੀ, ਜੋ ਮੱਧ ਵਿਚ ਵਧ ਕੇ 468 ਹੋ ਗਿਆ।

Air Quality : ਹਵਾ ਦੀ ਗੁਣਵੱਤਾ ਦਾ ਪੱਧਰ ਹੋਇਆ ਖ਼ਰਾਬ

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਾਹਨਾਂ ਦੇ ਪ੍ਰਦੂਸਣ ਨੂੰ ਘੱਟ ਕਰਨ ਲਈ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਨੇ ਪ੍ਰਦੂਸਣ ਅੰਡਰ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟਾਂ ਦੀ ਜਾਂਚ ਲਈ ਮੁਹਿੰਮ ਚਲਾਈ ਹੈ। ਦੀ ਉਲੰਘਣਾ ਕਰਨ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਗਰੁੱਪ 1, 2 ਅਤੇ 3 ਦੌਰਾਨ 28471 ਵਾਹਨਾਂ ਦੇ ਚਲਾਨ ਕੀਤੇ ਗਏ ਹਨ ਤਾਂ ਜੋ ਦਿੱਲੀ ਵਿੱਚ ਪ੍ਰਦੂਸਣ ਫੈਲਾਉਣ ਵਾਲੇ ਵਾਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ। ਇਸੇ ਤਰ੍ਹਾਂ ਦਿੱਲੀ ਵਿੱਚ ਧੂੜ ਵਿਰੋਧੀ ਮੁਹਿੰਮ ਤਹਿਤ 12769 ਉਸਾਰੀ ਵਾਲੀਆਂ ਥਾਵਾਂ ਦੀ ਆਨ-ਸਾਈਟ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 324 ਥਾਵਾਂ ’ਤੇ ਨਿਯਮਾਂ ਦੀ ਉਲੰਘਣਾ ਪਾਈ ਗਈ ਅਤੇ ਕਰੀਬ 74 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਵਾਤਾਵਰਣ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਹੈ। ਪਿਛਲੀ ਵਾਰ ਅਸੀਂ ਦੇਖਿਆ ਸੀ ਕਿ ਪਾਬੰਦੀ ਤੋਂ ਬਾਅਦ ਵੀ ਕਈ ਥਾਵਾਂ ’ਤੇ ਪਟਾਕੇ ਚਲਾਏ ਗਏ ਸਨ। ਇਸ ਦੇ ਮੱਦੇਨਜ਼ਰ ਪੁਲਿਸ ਨੇ ਆਪਣੀਆਂ ਟੀਮਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਰਾਜਾਂ ਵਿੱਚ ਵੀ ਪਟਾਕਿਆਂ ’ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ, ਤਾਂ ਜੋ ਮੌਜ਼ੂਦਾ ਪ੍ਰਦੂਸ਼ਣ ਦੀ ਸਥਿਤੀ ਨੂੰ ਹੋਰ ਖਤਰਨਾਕ ਸਥਿਤੀ ਵਿੱਚ ਬਦਲਣ ਤੋਂ ਰੋਕਿਆ ਜਾ ਸਕੇ।