ਮਨੋਰੰਜਨ ਜਗਤ ‘ਤੇ ਡਰੱਗ ਦਾ ਕਲੰਕ

ਮਨੋਰੰਜਨ ਜਗਤ ‘ਤੇ ਡਰੱਗ ਦਾ ਕਲੰਕ

ਮਨੋਰੰਜਨ ਜਗਤ ਦੇ ਕਲਾਕਾਰਾਂ ਵੱਲੋਂ ਡਰੱਗ ਦੀ ਵਰਤੋਂ ਚਿੰਤਾ ਦਾ ਵਿਸ਼ਾ ਹੈ ਹੁਣ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਦੀ ਇਸ ਮਾਮਲੇ ‘ਚ ਗ੍ਰਿਫ਼ਤਾਰੀ ਹੋਈ ਹੈ ਉਨ੍ਹਾਂ ਦੇ ਘਰੋਂ ਗਾਂਜਾ ਬਰਾਮਦ ਹੋਣ ਦੇ ਦੋਸ਼ ਹਨ ਇਸ ਜੋੜੀ ਨੂੰ ਅਦਾਲਤ ਨੇ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਸਿਰਫ਼ ਇਸੇ ਆਧਾਰ ‘ਤੇ ਦਿੱਤੀ ਹੈ ਕਿ ਗਾਂਜੇ ਦੀ ਮਾਤਰਾ ਥੋੜ੍ਹੀ ਸੀ ਤੇ ਇਹ ਸਿਰਫ਼ ਵਰਤੋਂ ਵਾਸਤੇ ਸੀ ਨਾ ਕਿ ਵਿੱਕਰੀ ਦਾ ਵਾਸਤੇ ਦਰਅਸਲ ਡਰੱਗ ਖਿਲਾਫ਼ ਪੇਸ਼ਬੰਦੀਆਂ ਸਿਰਫ਼ ਕਾਨੂੰਨੀ ਪੱਧਰ ‘ਤੇ ਹਨ ਡਰੱਗ ਦੀ ਵਿੱਕਰੀ ਦਾ ਧੰਦਾ ਰੋਕਣ ਲਈ ਸਖ਼ਤ ਕਾਨੂੰਨ ਹਨ ਜਿਸ ਦੇ ਤਹਿਤ ਕੈਦ ਤੇ ਜੁਰਮਾਨੇ ਦੀ ਤਜ਼ਵੀਜ਼ ਹੈ

ਪਰ ਮਸਲੇ ਦਾ ਹੱਲ ਸਿਰਫ਼ ਵਿੱਕਰੀ ਰੋਕਣ ਨਾਲ ਨਹੀਂ ਹੋਣਾ, ਸਗੋਂ ਇਸ ਦਾ ਇਸਤੇਮਾਲ ਵੀ ਰੋਕਣਾ ਪਵੇਗਾ ਜਦੋਂ ਡਰੱਗ ਦਾ ਇਸਤੇਮਾਲ ਹੋਵੇਗਾ ਤਾਂ ਉਸ ਦੀ ਵਿੱਕਰੀ ਧੰਦਾ ਕਰਨ ਵਾਲੇ ਕੋਈ ਮੌਕਾ ਨਹੀਂ ਗੁਆਉਣਗੇ ਇਸ ਲਈ ਜੇਕਰ ਕੋਈ ਡਰੱਗ ਖਾਵੇਗਾ ਹੀ ਨਹੀਂ ਤਾਂ ਵੇਚਣ ਵਾਲਿਆਂ ਦੇ ਇਰਾਦੇ ਵੀ ਨਾਕਾਮ ਹੋਣਗੇ ਨਸ਼ਾ ਖਾਣਾ ਤੇ ਵੇਚਣਾ ਦੋਵੇਂ ਹੀ ਗਲਤ ਹਨ ਨਸ਼ੇ ਨੂੰ ਇੱਕ ਸਮਾਜਿਕ ਬੁਰਾਈ ਦੇ ਰੂਪ ‘ਚ ਜ਼ੋਰਦਾਰ ਢੰਗ ਨਾਲ ਉਭਾਰਨਾ ਚਾਹੀਦਾ ਹੈ

ਖਾਸ ਕਰਕੇ ਮਨੋਰੰਜਨ ਜਗਤ ਦੇ ਅਦਾਕਾਰ ਤਾਂ ਲੋਕਾਂ ਲਈ ਆਈਕਾਨ ਹੁੰਦੇ ਹਨ ਜਿੰਨਾ ਦੇ ਕੱਪੜਿਆਂ ਤੋਂ ਲੈ ਕੇ ਹੇਅਰ ਸਟਾਈਲ ਤੱਕ ਨੂੰ ਉਨ੍ਹਾਂ ਦੇ ਪ੍ਰਸੰਸਕ ਫੈਸ਼ਨ ਵਜੋਂ ਅਪਣਾਉਂਦੇ ਹਨ ਜੇਕਰ ਕਲਾਕਾਰ ਹੀ ਨਸ਼ੇ ਦਾ ਇਸਤੇਮਾਲ ਕਰਨਗੇ ਤਾਂ ਇਸ ਦਾ ਸਮਾਜ ‘ਤੇ ਮਾੜਾ ਅਸਰ ਪਵੇਗਾ ਇਸ ‘ਚ ਕੋਈ ਸ਼ੱਕ ਨਹੀਂ ਕਿ ਕਲਾਕਾਰਾਂ ਦੇ ਪ੍ਰਸੰਸਕ ਉਨ੍ਹਾਂ ਦੀ ਬੁਰਾਈ ਨੂੰ ਵੀ ਫੈਸ਼ਨ ਵਜੋਂ ਅਪਣਾਉਣਗੇ ਇਸੇ ਕਾਰਨ ਹੀ ਫ਼ਿਲਮਾਂ ‘ਚ ਸਿਗਰਟਨੋਸ਼ੀ ਵਾਲੇ ਦ੍ਰਿਸ਼ ਆਉਣ ‘ਤੇ ਉਸ ਦੇ ਨਾਲ ਦਰਸ਼ਕਾਂ ਨੂੰ ਲਿਖ ਕੇ ਸਿਗਰਟਨੋਸ਼ੀ ਬਾਰੇ ਸੁਚੇਤ ਕੀਤਾ ਜਾਂਦਾ ਹੈ

ਪਰ ਚਿੰਤਾ ਵਾਲੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਤੇ ਗੀਤ-ਸੰਗੀਤ ਦੀ ਦੁਨੀਆ ‘ਤੇ ਡਰੱਗ ਦੀ ਵਰਤੋਂ ਦਾ ਕਲੰਕ ਲੱਗ ਗਿਆ ਹੈ ਫ਼ਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤਾਂ ਇਹ ਮਾਮਲਾ ਪੂਰੀ ਤਰ੍ਹਾਂ ਤੂਲ ਫੜ ਚੁੱਕਾ ਹੈ ਸੀਬੀਆਈ ਇਸ ਮਾਮਲੇ ‘ਚ ਕੋਈ ਫ਼ਿਲਮੀ ਸਿਤਾਰਿਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ

ਮਾਮਲੇ ਦੀ ਅਸਲੀਅਤ ਕੀ ਇਹ ਤਾਂ ਨਿਰਪੱਖ ਤੇ ਸਹੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਇਹ ਜ਼ਰੂਰ ਹੈ ਕਿ ਡਰੱਗ ਦੀ ਵਰਤੋਂ ਨਾ ਸਿਰਫ਼ ਬਾਲੀਵੁੱਡ ਸਗੋਂ ਪੂਰੇ ਸਮਾਜ ਲਈ ਖਤਰਨਾਕ ਹੈ ਫ਼ਿਲਮੀ ਹਸਤੀਆਂ ਤੇ ਫ਼ਿਲਮ ਜਗਤ ਨਾਲ ਜੁੜੀਆਂ ਸੰਸਥਾਵਾਂ ਤੇ ਸੰਗਠਨਾਂ ਨੂੰ ਨਸ਼ਾਖੋਰੀ ਤੇ ਸੰਗਠਨਾਂ ਨੂੰ ਨਸ਼ਾਖੋਰੀ ਖਿਲਾਫ ਇੱਕ ਸਮਾਜਿਕ ਅੰਦੋਲਨ ਸ਼ੁਰੂ ਕਰਨ ਦੀ ਜ਼ਰੂਰਤ ਹੈ ਸ਼ੁਹਰਤ ਤੇ ਪੈਸਾ ਕਮਾਉਣ ਵਾਲੇ ਲੋਕ ਤੰਦਰੁਸਤੀ, ਨੈਤਿਕਤਾ ਮਾਨਵੀ ਮੁੱਲਾਂ ਦੇ ਵਾਧੇ ਲਈ ਕੰਮ ਕਰਨ ਨਾ ਕਿ ਨਸ਼ੇ ਦੀ ਵਰਤੋਂ ਕਰਕੇ ਬਰਬਾਦੀ ਦਾ ਰਸਤਾ ਅਖਿਤਆਰ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.