ਟਰੰਪ ਦਾ ਕੰਧ ਬਣਾਉਣ ਦਾ ਕਦਮ ਬੇਤੁਕਾ

Build, Trump, Absurd

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਮੈਕਸੀਕੋ ਬਾਰਡਰ ‘ਤੇ ਕੰਧ ਉਸਾਰਨ ਦਾ ਫੈਸਲਾ ਕੀਤਾ ਹੈ, ਉਸ ਤੋਂ ਟਰੰਪ ਦੀ ਅੜੀਅਲ ਮਾਨਸਿਕਤਾ ਆਪਣੇ ਸਿਖ਼ਰ ਵੱਲ ਪਹੁੰਚਦੀ ਨਜ਼ਰ ਆਉਂਦੀ ਹੈ ਕਰੀਬ 3200 ਕਿਲੋਮੀਟਰ ਕੰਧ ‘ਤੇ 5.7 ਅਰਬ ਅਮਰੀਕੀ ਡਾਲਰ ਖਰਚਾ ਆਉਣ ਦਾ ਅਨੁਮਾਨ ਹੈ ਅਮਰੀਕੀ ਸੰਸਦ ‘ਚ ਇਸ ਨੂੰ ਮਨਜ਼ੂਰੀ ਨਾ ਮਿਲਣ ਦੀ ਸੂਰਤ ‘ਚ ਟਰੰਪ ਨੇ ਦੇਸ਼ ਅੰਦਰ ਵਿੱਤੀ ਐਮਰਜੈਂਸੀ ਲਾਉਣ ਦੀ ਵੀ ਚਿਤਾਵਨੀ ਦੇ ਦਿੱਤੀ ਹੈ ਟਰੰਪ ਦੀ ਸੋਚ ਤੇ ਵਿਹਾਰ ਬੜਾ ਅਜੀਬੋ -ਗਰੀਬ, ਅਮਰੀਕੀ ਅਸੂਲਾਂ ਦੇ ਹੀ ਖਿਲਾਫ਼ ਹੈ ਇੱਕ ਪਾਸੇ ਅਮਰੀਕਾ ਭਾਰਤ-ਪਾਕਿ ਨੂੰ ਆਪਸੀ ਮਸਲੇ ਗੱਲਬਾਤ ਰਾਹੀਂ ਸੁਲਝਾਉਣ ‘ਤੇ ਜ਼ੋਰ ਦੇ ਰਿਹਾ ਹੈ ਦੂਜੇ ਪਾਸੇ ਉਸ ਕੋਲ ਆਪਣੇ ਗੁਆਂਢੀ ਮੁਲਕ (ਮੈਕਸੀਕੋ) ਨਾਲ ਨਜਿੱਠਣ ਲਈ ਕੰਧ ਤੋਂ ਇਲਾਵਾ ਕੋਈ ਹੋਰ ਹੱਲ ਨਜ਼ਰ ਨਹੀਂ ਆਉਂਦਾ ਟਰੰਪ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਸ਼ਵ ਵਪਾਰ ਸਮਝੌਤੇ ਦਾ ਉਹ ਝੰਡਾ ਬਰਦਾਰ ਮੁਲਕ ਹੈ ਜੋ ਸਾਰੇ ਸੰਸਾਰ ਨੂੰ ਵਪਾਰਕ ਤੌਰ ‘ਤੇ ਇੱਕ ਹੋਣ ਜਾਂ ਇੱਕ ਪਿੰਡ ਵਾਂਗ ਦੱਸ ਰਿਹਾ ਹੈ।

ਆਧੁਨਿਕ ਤੇ ਵਿਸ਼ਵ ਭਾਈਚਾਰੇ ਦੇ ਜ਼ਮਾਨੇ ‘ਚ ਕੰਧਾਂ ਕਿਸੇ ਮਸਲੇ ਦਾ ਹੱਲ ਨਹੀਂ ਅਫ਼ਗਾਨਿਸਤਾਨ, ਇਰਾਕ ਤੇ ਕਈ ਹੋਰ ਮੁਲਕਾਂ ‘ਚ ਬੰਬਾਰੀ ਨਾਲ ਪਹਾੜਾਂ ਦਾ ਚੂਰਮਾ ਬਣਾਉਣ ਵਾਲੇ ਮੁਲਕ ਨੂੰ ਬੌÎਧਿਕਤਾ ਦਾ ਏਨਾ ਟੋਟਾ ਕਿਉਂ ਪੈ ਗਿਆ ਹੈ ਕਿ ਹੁਣ ਉਸ ਨੂੰ ਕੰਧਾਂ ਤੋਂ ਬਿਨਾਂ ਕੁਝ ਸੁੱਝ ਹੀ ਨਹੀਂ ਰਿਹਾ  ਦਰਅਸਲ ਅਮਰੀਕਾ ਦਾ ਸੁਰੱਖਿਆ ਤੇ ਸੂਹੀਆ ਤੰਤਰ ਦਾ ਸਿੱਕਾ ਪੂਰੀ ਦੁਨੀਆ ਮੰਨਦੀ ਹੈ ਅਜਿਹੇ ਹਾਲਾਤਾਂ ‘ਚ ਕੋਈ ਗੁੰਜਾਇਸ਼ ਨਹੀਂ ਕਿ ਅਮਰੀਕਾ ਨੂੰ ਅਤਿ ਆਧੁਨਿਕ ਕੈਮਰਿਆਂ, ਸੁਰੱਖਿਆ ਯੰਤਰਾਂ ਦਾ ਭਰੋਸਾ ਛੱਡ ਕੇ ਹੈਰੋਇਨ ਤਸਕਰੀ ਤੇ ਗੈਰ-ਕਾਨੂੰਨੀ ਪ੍ਰਵਾਸ ਰੋਕਣ ਲਈ ਕੰਧਾਂ ਦਾ ਸਹਾਰਾ ਲੈਣਾ ਪਵੇ ਦਰਅਸਲ ਟਰੰਪ ਦੀ ਸੋਚ ਸਿਖ਼ਰ ਦੀ ਤਰੱਕੀ ਤੋਂ ਬਾਦ ਢਲ਼ਦੇ ਸੂਰਜ ਵਾਲੀ ਹੈ ਅਮਰੀਕਾਵਾਦ ਦੀ ਹਨ੍ਹੇਰੀ ਲਿਆਉਣ ਲਈ ਟਰੰਪ ਗੈਰ-ਅਮਰੀਕੀਆਂ ਨੂੰ ਦੁਸ਼ਮਣ ਵਾਂਗ ਪੇਸ਼ ਕਰ ਰਹੇ ਹਨ ਪਰ ਇਹ ਸੋਚ ਅਮਰੀਕਾ ‘ਚ ਵਧਦੀ-ਫੁੱਲਦੀ ਨਜ਼ਰ ਨਹੀਂ ਆਉਂਦੀ ਟਰੰਪ ਅਮਰੀਕਾ ਨੂੰ ਇੱਕ ਵਪਾਰਕ ਕੰਪਨੀ ਵਾਂਗ ਚਲਾਉਣ ਦੀ ਕੋਸ਼ਿਸ ਕਰ ਰਹੇ ਹਨ ਤੇ ਇਹੀ ਉਹਨਾਂ ਦਾ ਭਰਮ ਹੈ।

ਦੇਸ਼ ਤੇ ਕੰਪਨੀ ‘ਚ ਬਹੁਤ ਵੱਡਾ ਫਰਕ ਹੈ ਟਰੰਪ ਦੇ ਵਿਹਾਰ ‘ਚ ਤਾਨਾਸ਼ਾਹੀ ਦੇ ਅੰਸ਼ ਨਜ਼ਰ ਆ ਰਹੇ ਹਨ  ਜਿਸ ਅਮਰੀਕਾ ਨੇ ਦਾਸ ਪ੍ਰਥਾ ਨੂੰ ਖਤਮ ਕੀਤਾ ਹੈ ਉੱਥੇ ਮੂਲਵਾਦ ਨੂੰ ਉਭਾਰਨਾ ਔਖਾ ਟਰੰਪ ਦਾ ਫੈਸਲਾ ਅਮਰੀਕਾ ਲਈ ਨਾ ਸਿਰਫ਼ ਆਰਥਿਕ ਸਗੋਂ, ਸਮਾਜਿਕ ਤੇ ਸੱਭਿਆਚਾਰਕ ਤੌਰ ‘ਤੇ ਵੀ ਮੁਸ਼ਕਲਾਂ ਭਰਿਆ ਹੈ ਦੱਖਣੀ ਕੋਰੀਆ ਤੇ ਉੱਤਰੀ ਕੋਰੀਆ ਵਰਗੇ ਮੁਲਕਾਂ ‘ਚ ਨਫ਼ਰਤ ਦੀ ਕੰਧ ਟੁੱਟ ਰਹੀ ਹੈ ਤਾਂ ਅਮਰੀਕਾ ਵਿਸ਼ਵ ਭਾਈਚਾਰੇ ਨੂੰ ਨਜ਼ਰਅੰਦਾਜ਼ ਨਹੀਂ ਕਰ  ਸਕਦਾ ਜੇਕਰ ਟਰੰਪ ਦਾ ਵਿਹਾਰ ਇਸੇ ਤਰ੍ਹਾਂ ਹੀ ਰਿਹਾ ਤਾਂ ਅਮਰੀਕੀ ਉਹਨੇ ਦੇ ਇਸ ਕਾਰਜਕਾਲ ਨੂੰ ਆਖਰੀ ਕਾਰਜਕਾਲ ਬਣਾਉਣ ‘ਚ ਕੋਈ ਕਸਰ ਨਹੀਂ ਛੱਡਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।