ਸ਼ੇਅਰ ਬਾਜਾਰ ’ਚ ਮੰਦੀ ਨਾਲ ਕਾਰੋਬਾਰ ਦੀ ਸ਼ੁਰੂਵਾਤ

Stock Market Sachkahoon

ਸ਼ੇਅਰ ਬਾਜਾਰ ’ਚ ਮੰਦੀ ਨਾਲ ਕਾਰੋਬਾਰ ਦੀ ਸ਼ੁਰੂਵਾਤ

ਮੁੰਬਈ (ਏਜੰਸੀ)। ਸ਼ੇਅਰ ਬਾਜ਼ਾਰ ’ਚ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਮੰਦੀ ਨਾਲ ਹੋਈ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 573.89 ਅੰਕ ਡਿੱਗ ਕੇ 57,525.03 ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 171.05 ਅੰਕ ਡਿੱਗ ਕੇ 17,156.30 ’ਤੇ ਖੁੱਲ੍ਹਿਆ। ਇਸ ਦੌਰਾਨ ਸ਼ੇਅਰ ਬਾਜ਼ਾਰ ’ਚ ਮਿਡਕੈਪ ਅਤੇ ਸਮਾਲਕੈਪ ’ਚ ਵੀ ਗਿਰਾਵਟ ਦਰਜ ਕੀਤੀ ਗਈ।

ਬੀਐੱਸਈ ਦਾ ਮਿਡਕੈਪ ਇੰਡੈਕਸ 243.42 ਅੰਕ ਡਿੱਗ ਕੇ 25,027.99 ’ਤੇ ਅਤੇ ਸਮਾਲਕੈਪ ਇੰਡੈਕਸ 324.36 ਅੰਕਾਂ ਦੀ ਤੇਜ਼ੀ ਨਾਲ 28,488.00 ’ਤੇ ਖੁੱਲ੍ਹਿਆ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 1020.80 ਅੰਕ ਡਿੱਗ ਕੇ 59 ਹਜ਼ਾਰ ਅੰਕਾਂ ਦੇ ਮਨੋਵਿਗਿਆਨਕ ਪੱਧਰ ਤੋਂ ਹੇਠਾਂ 58098.92 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 302.45 ਅੰਕ ਡਿੱਗ ਕੇ 175327 ਅੰਕ ’ਤੇ ਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ