ਮਹਾਨ ਸਰੀਰਦਾਨੀ ਅਮਰ ਕੌਰ ਇੰਸਾਂ ਦੇ ਨਾਅਰਿਆਂ ਨਾਲ ਗੂੰਜਿਆ ਅਕਾਸ਼

body donation

ਕੌਂਸਲਰ ਜਗਜੀਤ ਸਿੰਘ ਜੀਤਾ ਨੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ

(ਵਿੱਕੀ ਕੁਮਾਰ) ਮੋਗਾ। ਮੋਗਾ ਦੇ ਮੁਹੱਲਾ ਪ੍ਰੀਤ ਨਗਰ ’ਚ ਸਾਬਕਾ ਕੌਂਸਲਰ ਗੁਰਪ੍ਰੀਤ ਕੌਰ ਦੀ ਸੱਸ ਅਮਰ ਕੌਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਮਿ੍ਰਤਕ ਦੇਹ ਨੂੰ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮੈਡੀਕਲ ਖੋਜਾਂ ਲਈ ਦਾਨ (body donation) ਕਰ ਦਿੱਤਾ। ਜਾਣਕਾਰੀ ਅਨੁਸਾਰ ਮਾਤਾ ਅਮਰ ਕੌਰ ਇੰਸਾਂ ਧਰਮਪਤਨੀ ਗੁਰਦੇਵ ਸਿੰਘ ਦਾ ਵੀਰਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ ਸੀ, ਜਿਸ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚਲਦਿਆਂ ਬਲਾਕ ਮੋਗਾ ਦੇ ਜਿੰਮੇਵਾਰਾਂ ਨਾਲ ਤਾਲਮੇਲ ਕੀਤਾ। ਇਸ ਉਪਰੰਤ ਬਲਾਕ ਮੋਗਾ ਦੀ ਬਲਾਕ ਕਮੇਟੀ ਤੇ ਸੈਂਕੜਿਆਂ ਦੀ ਗਿਣਤੀ ’ਚ ਸੇਵਾਦਾਰਾਂ, ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਮਾਤਾ ਅਮਰ ਕੌਰ ਇੰਸਾਂ ਦੀ ਮਿ੍ਰਤਕ ਦੇਹ ਰਾਮਾਂ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਹਾਪੁਰ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ।

ਧੀਆਂ ਤੇ ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ

ਇਸ ਮੌਕੇ ਮਾਤਾ ਅਮਰ ਕੌਰ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਧੀਆਂ ਤੇ ਨੂੰਹਾਂ ਨੇ ਮੋਢਾ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਮਿਉਂਸੀਪਲ ਕੌਂਸਲਰ ਜਗਜੀਤ ਸਿੰਘ ਜੀਤਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਬਹੁਤ ਚੰਗਾ ਉਪਰਾਲਾ ਹੈ। ਕੌਂਸਲਰ ਜਗਜੀਤ ਸਿੰਘ ਨੇ ਅੱਗੇ ਕਿਹਾ ਕਿ ਡੇਰਾ ਸ਼ਰਧਾਲੂ ਬਹੁਤ ਸਮਾਜਿਕ ਕਾਰਜ ਜਿਵੇਂ ਖ਼ੂਨਦਾਨ ਕਰਨਾ, ਸਫਾਈ ਕਰਨ ਦੇ ਨਾਲ ਹੋਰ ਵੀ ਸੇਵਾ ਕਾਰਜ ਕਰਦੇ ਹਨ, ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਭੰਗੀਦਾਸ ਬਲਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਰੂੜੀਵਾਦੀ ਸੋਚ ਤੋਂ ਉੱਪਰ ਉੱਠਕੇ ਇਹ ਸੇਵਾ ਕਾਰਜ ਕੀਤਾ ਹੈ ਜੋ ਸਮਾਜ ਲਈ ਬਹੁਤ ਲਾਹੇਵੰਦ ਸਿੱਧ ਸਾਬਿਤ ਹੋਵੇਗਾ।

ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ-ਸੰਗਤ ਨੇ ਐਂਬੂਲੈਂਸ ’ਤੇ ਫੁੱਲਾਂ ਦੀ ਵਰਖਾ ਕੀਤੀ ਤੇ ਪਵਿੱਤਰ ਨਾਅਰਾ ਲਾਇਆ। ਇਸ ਮੌਕੇ ਗੁਰਮੀਤ ਸਿੰਘ ਇੰਸਾਂ, ਕਸ਼ਮੀਰ ਸਿੰਘ ਲਾਲ੍ਹਾਂ, ਕਿ੍ਰਸ਼ਨ ਸਿੰਘ ਪੁੱਤਰ, ਸਿਮਰਜੀਤ ਕੌਰ ਇੰਸਾਂ, ਗੁਰਪ੍ਰੀਤ ਕੌਰ, ਵੀਰਪਾਲ ਕੌਰ ਨੂੰਹਾਂ, ਗੁਰਜੰਟ ਸਿੰਘ ਇੰਸਾਂ, ਮੰਗਤ ਰਾਮ ਜੁਆਈ, ਸਰਬਜੀਤ ਕੌਰ, ਇੰਦਰਜੀਤ ਕੌਰ ਧੀਆਂ, 45 ਮੈਂਬਰ ਗੁਰਜੀਤ ਸਿੰਘ, ਭੰਗੀਦਾਸ ਅਰੁਣ ਇੰਸਾਂ, 15 ਮੈਂਬਰ ਪ੍ਰੀਤ ਇੰਸਾਂ, 15 ਮੈਂਬਰ ਬਲਰਾਮ ਇੰਸਾਂ, 15 ਮੈਂਬਰ ਵਿਪਨ ਇੰਸਾਂ, 15 ਮੈਂਬਰ ਪ੍ਰੇਮ ਇੰਸਾਂ, ਰਾਜਨ ਇੰਸਾਂ ਕਨੈਡਾ, ਲਛਮਣ ਸਿੰਘ, ਗੁਰਾ ਸਿੰਘ ਸਾਬਕਾ ਐੱਸਆਈ, ਵਿੱਕੀ ਯੂਨੀਅਨ ਪ੍ਰਧਾਨ, ਗੁਰਚਰਨ ਸਿੰਘ ਫੂਡ ਬੈਂਕ, ਡਾ ਕੁਲਵੰਤ ਸਿੰਘ, ਸਰਬਜੀਤ ਕਾਲਾ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਤੇ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ