ਘੱਗਰ ਦਰਿਆ ’ਚ ਪਾੜ ਹੋਰ ਵਧਣ ਕਾਰਨ ਸਥਿਤੀ ਬਣੀ ਗੰਭੀਰ

Ghaggar River

ਸੰਗਰੂਰ-ਖਨੌਰੀ-ਦਿੱਲੀ ਕੌਮੀ ਮੁੱਖ ਮਾਰਗ ਦਾ ਸੰਪਰਕ ਟੁੱਟਿਆ | Ghaggar River

  • ਖੇਤਾਂ ਤੋਂ ਪਾਣੀ ਦਾ ਵਹਾਅ ਘਰਾਂ ਵੱਲ ਨੂੰ ਹੋਇਆ | Ghaggar River
  • ਵੱਡੀ ਗਿਣਤੀ ਲੋਕ ਪਾੜ ਪੂਰਨ ਦੇ ਕੰਮ ਤੇ ਲੱਗੇ, ਫੌਜ ਬਚਾਅ ਕਾਰਜਾਂ ਵਿੱਚ ਉਤਰੀ | Ghaggar River

ਮੂਣਕ/ਖਨੌਰੀ (ਮੋਹਨ ਸਿੰਘ/ਬਲਕਾਰ ਸਿੰਘ)। ਪਰਸੋਂ ਤੋਂ ਘੱਗਰ ਦਰਿਆ ਵਿੱਚ ਪਏ ਵੱਡੇ ਪਾੜ ਕਾਰਨ ਸਥਿਤੀ ਗੰਭੀਰ ਬਣ ਚੁੱਕੀ ਹੈ। ਅੱਜ ਹਾਲਾਤ ਇਹ ਪੈਦਾ ਹੋ ਗਏ ਹਨ ਕਿ ਮੂਣਕ ਤੇ ਖਨੌਰੀ ਦੇ ਲਗਭਗ ਸਾਰੇ ਇਲਾਕੇ ਹੀ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ। ਦਰਿਆ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਸ਼ੁਰੂ ਗਿਆ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਖਰਾਬ ਹੋਣ ਦਾ ਡਰ ਪੈਦਾ ਹੋ ਗਿਆ ਹੈ। ਪਾਣੀ ਦਾ ਪੱਧਰ ਖ਼ਤਰੇ ਦੇ ਸਾਰੇ ਨਿਸ਼ਾਨ ਪਾਰ ਕਰ ਚੁੱਕਿਆ ਹੈ। ਘੱਗਰ ਦੇ ਵਿਕਰਾਲ ਰੂਪ ਦੇ ਸਾਹਮਣੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜ ਨਿਗੂਣੇ ਸਾਬਤ ਹੋ ਰਹੇ ਹਨ। ਪਾਣੀ ਦਾ ਪੱਧਰ ਵਧਣ ਕਾਰਨ ਸੰਗਰੂਰ-ਖਨੌਰੀ ਦਿੱਲੀ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਪਾਤੜਾਂ ਕੋਲ ਸੜਕ ਤੇ ਕਈ ਕਈ ਫੁੱਟ ਪਾਣੀ ਨਜ਼ਰ ਆ ਰਿਹਾ ਹੈ।

Ghaggar River

ਹਾਸਲ ਹੋਈ ਜਾਣਕਾਰੀ ਮੁਤਾਬਕ ਮਕੋਰੜ ਸਾਹਿਬ ਲਾਗੇ ਜਿਹੜਾ ਪਾੜ ਪਿਆ ਸੀ, ਉਹ ਹੁਣ ਵਧ ਕੇ 80 ਫੁੱਟ ਤੋਂ ਵੀ ਜ਼ਿਆਦਾ ਦਾ ਹੋ ਗਿਆ। ਇਸ ਤਰ੍ਹਾਂ ਫੂਲਦ ਪਿੰਡ ਲਾਗੇ ਪਏ ਪਾੜ ਨੇ 80 ਫੁੱਟ ਦਾ ਖੱਪਾ ਪਾ ਦਿੱਤਾ। ਹਾਲਾਂ ਕਿ ਚਾਂਦੂ ਪਿੰਡ ਕੋਲ ਪਏ ਪਾੜ ਨੂੰ ਪੂਰਨ ਵਿੱਚ ਸਫ਼ਲਤਾ ਹਾਸਲ ਹੋ ਚੁੱਕੀ ਸੀ। ਨਰੇਗਾ ਮਜ਼ਦੂਰਾਂ ਦੇ ਨਾਲ ਐਨ.ਡੀ.ਆਰ.ਐਫ. ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਹੁਣ ਇਹ ਵੀ ਖ਼ਬਰ ਮਿਲੀ ਹੈ ਭਾਰਤੀ ਫੌਜ ਦੇ ਜਵਾਨ ਵੀ ਬਚਾਅ ਕਾਰਜਾਂ ਵਿੱਚ ਜੁਟ ਗਏ ਹਨ ਅਤੇ ਪਾਏ ਗਏ ਪਾੜ ਨੂੰ ਪੂਰਨ ਲਈ ਯਤਨ ਜਾਰੀ ਹਨ ਪਰ ਪਾਣੀ ਦੇ ਅਣਮਿਣੇ ਵਹਾਅ ਕਾਰਨ ਬੌਣੇ ਸਾਬਤ ਹੋ ਰਹੇ ਹਨ।

ਇਹ ਵੀ ਪੜ੍ਹੋ : ਹੁਣ ਪੰਜਾਬ ‘ਚ ਇਸ ਦਿਨ ਤੱਕ ਵਧੀਆਂ ਫਿਰ ਛੁੱਟੀਆਂ

ਘੱਗਰ ਦਾ ਪਾਣੀ ਪਿੰਡਾਂ ਵੱਲ ਨੂੰ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਆਰਜੀ ਰਹਿਣ ਬਸੇਰੇ ਤਿਆਰ ਕੀਤੇ ਗਏ ਹਨ ਅਤੇ ਲਗਾਤਾਰ ਮੁਨਿਆਦੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਪਸ਼ੂ ਜਾਂ ਹੋਰ ਧਨ ਨੂੰ ਸੁਰੱਖਿਅਤ ਥਾਵਾਂ ਵੱਲ ਲੈ ਜਾਣ ਕਿਉਂਕਿ ਕਿਸੇ ਵੀ ਵੇਲੇ ਪਾਣੀ ਘਰਾਂ ’ਚ ਦਾਖ਼ਲ ਹੋ ਸਕਦਾ ਹੈ ਅਤੇ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਘੱਗਰ ਦਰਿਆ ਦੇ ਪਾਣੀ ਦਾ ਪੱਧਰ 752 ਫੁੱਟ ਤੇ ਚੱਲ ਰਿਹਾ ਹੈ ਜਿਹੜਾ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ ਹੈ। ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੀ ਰਾਹਤ ਕਾਰਜਾਂ ਵਿੱਚ ਤੇਜੀ ਆਵੇਗੀ ਅਤੇ ਪਾੜ ਪੂਰਨ ਵਿੱਚ ਮੱਦਦ ਮਿਲੇਗੀ। ਦੂਜੇ ਪਾਸੇ ਖਨੌਰੀ ਇਲਾਕੇ ਵਿੱਚ ਘੱਗਰ ਦੇ ਪਾਣੀ ਨੇ ਹਾਹਾਕਾਰ ਮਚਾ ਰੱਖੀ ਹੈ। ਖਨੌਰੀ ਇਲਾਕੇ ਦੀ ਹਜ਼ਾਰਾਂ ਏਕੜ ਖੜ੍ਹੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਖਨੌਰੀ ਨੇੜਲੇ ਪਿੰਡ ਹੋਤੀਪੁਰ, ਸਾਦਰਾ, ਤੇਈਪੁਰ, ਨਾਈਵਾਲਾ, ਬਾਉਪਰ, ਨਵਾਂ ਗਾਊਂ, ਚਾਂਦੂ ਆਦਿ ਪਿੰਡ ਪਾਣੀ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਨ।

Ghaggar River

ਮੁੱਖ ਮੰਤਰੀ ਦੇ ਪੁੱਜਣ ਦੇ ਆਸਾਰ | Ghaggar River

ਅੱਜ ਮੂਣਕ ਤੇ ਖਨੌਰੀ ਇਲਾਕੇ ਵਿੱਚ ਹੜ੍ਹ ਪੀੜਤ ਲੋਕਾਂ ਦੀ ਸਾਰ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਪਹੁੰਚ ਰਹੇ ਹਨ। ਭਾਵੇਂ ਕਿ ਪ੍ਰਸਾਸਨ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਅਨੁਸਾਰ ਮੁੱਖ ਮੰਤਰੀ ਛੇਤੀ ਹੀ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨਗਾ ਅਤੇ ਲੋਕਾਂ ਨਾਲ ਗੱਲਬਾਤ ਕਰਨਗੇ।

LEAVE A REPLY

Please enter your comment!
Please enter your name here