ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, February 18, 2026
More
    Home ਸੂਬੇ ਪੰਜਾਬ ਦੁਕਾਨਦਾਰ ਦੀ ਦ...

    ਦੁਕਾਨਦਾਰ ਦੀ ਦਲੇਰੀ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ

    Shopkeeper's Courage Sachkahoon

    ਦੁਕਾਨਦਾਰ ਦੀ ਦਲੇਰੀ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ

    ਦੁਕਾਨ ਲੁੱਟਣ ਆਏ ਲੁਟੇਰਿਆਂ ਦਾ ਦੁਕਾਨਦਾਰ ਨੇ ਖੋਹਿਆ ਦੇਸੀ ਪਿਸਤੌਲ

    (ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ਦੇ ਤਾਜਪੁਰ ਰੋਡ ’ਤੇ ਦੇਸੀ ਕੱਟਾ ਲੈ ਕੇ ਦੁਕਾਨ ਲੁੱਟਣ ਆਏ ਲੁਟੇਰਿਆਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਸੁਨਿਆਰੇ ਨੇ ਦਲੇਰੀ ਦਿਖਾਉਂਦੇ ਹੋਏ ਉਨ੍ਹਾਂ ਕੋਲੋਂ ਦੇਸੀ ਪਿਸਤੌਲ ਖੋਹ ਲਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਅਵਤਾਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਆਏ ਤਿੰਨ ਨੌਜਵਾਨ ਉਸ ਦੀ ਦੁਕਾਨ ’ਚ ਵੜ ਗਏ ਤੇ ਇਹਨਾਂ ਨੌਜਵਾਨਾਂ ਨੇ ਮੂੰਹ ‘ਤੇ ਮਾਸਕ ਬੰਨੇ ਸਨ ਅਤੇ ਹੱਥਾਂ ’ਚ ਦਸਤਾਨੇ ਪਾਏ ਹੋਏ ਸਨ। ਨੌਜਵਾਨਾਂ ਨੇ ਲੁੱਟ ਦੀ ਯੋਜਨਾ ਤਹਿਤ ਅਵਤਾਰ ਸਿੰਘ ‘ਤੇ ਦੇਸੀ ਪਿਸਤੌਲ ਤਾਣ ਲਈ ਪਰ ਅਵਤਾਰ ਸਿੰਘ ਨੇ ਦਲੇਰੀ ਦਿਖਾਈ। ਉਸ ਦੀ ਲੁਟੇਰਿਆਂ ਨਾਲ ਹੱਥੋਪਾਈ ਹੋ ਗਈ। ਇਸ ਦੌਰਾਨ ਉਸ ਨੇ ਲੁਟੇਰਿਆਂ ਹੱਥੋਂ ਪਿਸਤੌਲ ਖੋਹ ਲਈ। ਇਸ ਤੋਂ ਬਾਅਦ ਲੁਟੇਰੇ ਬਿਨਾਂ ਕੋਈ ਵਾਰਦਾਤ ਕੀਤੇ ਦੁਕਾਨ ’ਚੋਂ ਭੱਜ ਗਏ ਅਤੇ ਆਪਣਾ ਮੋਟਰਸਾਈਕਲ ਵੀ ਉੱਥੇ ਹੀ ਛੱਡ ਗਏ।

    ਅਵਤਾਰ ਸਿੰਘ ਦੇ ਰੌਲਾ ਪਾਉਣ ’ਤੇ ਮਾਰਕਿਟ ਦੇ ਸਾਰੇ ਲੋਕ ਇਕੱਠੇ ਹੋ ਗਏ ਅਤੇ ਕੁੱਝ ਹੀ ਦੇਰ ਬਾਅਦ ਪੁਲਿਸ ਵੀ ਪਹੁੰਚ ਗਈ। ਪੁਲਸ ਨੇ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਲੁਟੇਰਿਆਂ ਦਾ ਮੋਟਰਸਾਇਕਲ ਬਿਨਾ ਨੰਬਰ ਤੋਂ ਹੈ ਜਿਸ ਨੂੰ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ