ਦਰਿਆ ਦਾ ਮੂੰਹ ਮੋੜਨ ਡਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Dera Sacha Sauda
ਸਥਾਨਕ ਪੁਰਾਣੀ ਚਾਮਲ ਪਿੰਡ ਵਿੱਚ ਰੱਤਾਖੇੜਾ ਸਾਈਫਨ ’ਤੇ 70 ਫੁੱਟ ਲੰਮੇ ਆਰਜ਼ੀ ਬੰਨ੍ਹ ਨੂੰ ਬੰਨ੍ਹਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ। ਦੱਸ ਦੇਈਏ ਕਿ ਜਿਸ ਜਗ੍ਹਾ ’ਤੇ ਸੇਵਾਦਾਰ ਕਰੇਨ ਦੀ ਮੱਦਦ ਨਾਲ ਬੰਨ੍ਹ ਦਾ ਨਿਰਮਾਣ ਕਰ ਰਹੇ ਹਨ, ਉਸ ਜਗ੍ਹਾ ’ਤੇ ਪਾਣੀ ਦੀ ਡੂੰਘਾਈ 20 ਫੁੱਟ ਤੋਂ ਜ਼ਿਆਦਾ ਸੀ।

ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰੱਤਾਖੇੜਾ ਸਾਈਫਨ ਅੰਦਰ ਆਰਜ਼ੀ ਬੰਨ੍ਹ ਬਣਾਉਣ ’ਚ ਲੱਗੇ ਡੇਰਾ ਸ਼ਰਧਾਲੂ | Dera Sacha Sauda

  • ਸੂਬੇ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਸੇਵਾਦਾਰਾਂ ਕੋਲ ਪਹੁੰਚ ਵਧਾਇਆ ਹੌਸਲਾ | Dera Sacha Sauda
  • ਸੇਵਾਦਾਰਾਂ ਦੇ ਜਜ਼ਬੇ ਅਤੇ ਦਲੇਰੀ ਨੂੰ ਵੇਖ ਐਨਡੀਆਰਐਫ ਵੀ ਹੋਈ ਹੈਰਾਨ | Dera Sacha Sauda

ਸਰਸਾ, (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਡੇਰਾ ਸੱਚਾ ਸੌਦਾ ਦੀ ‘ਡਿਜ਼ਾਸਟਰ ਰਿਲੀਫ’ ਪ੍ਰਦਾਨ ਕਰਨ ਲਈ ਗਠਿਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਘੱਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲਗਾਤਾਰ ਰਾਹਤ ਪ੍ਰਦਾਨ ਕਰ ਰਿਹਾ ਹੈ ਅਤੇ ਆਬਾਦੀ ਵਾਲੇ ਇਲਾਕਿਆਂ ਨੂੰ ਬਚਾ ਰਹੀ ਹੈ। ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਪਿੰਡ ਪੁਰਾਣੀ ਚਾਮਲ ਨੇੜੇ ਰੱਤਾਖੇੜਾ ਸਾਈਫਨ ਵਿਖੇ ਪਹੁੰਚੇ ਅਤੇ ਇੱਥੇ ਆਪਣੀ ਜਾਨ ਦਾਅ ’ਤੇ ਲਾ ਕੇ 70 ਫੁੱਟ ਲੰਮਾ ਆਰਜ਼ੀ ਬੰਨ੍ਹ ਬਣਾਉਣ ਦੇ ਸੇਵਾ ਕਾਰਜ ’ਚ ਜੁਟ ਗਏ। ਹਾਲਾਂਕਿ, ਜ਼ਿਆਦਾ ਡੂੰਘਾਈ ਅਤੇ ਲਗਾਤਾਰ ਮੀਂਹ ਕਾਰਨ ਕੰਮ ਇੰਨਾ ਆਸਾਨ ਨਹੀਂ ਸੀ।

ਇਹ ਵੀ ਪੜ੍ਹੋ : ਕਾਸ਼! ਸਮਾਰਟ ਸ਼ਹਿਰਾਂ ਤੋਂ ਪਹਿਲਾਂ ਦਿੱਲੀ ਸਮਾਰਟ ਹੁੰਦੀ

ਪਰ ਸੇਵਾਦਾਰਾਂ ਦੇ ਹੌਸਲੇ ਘੱਟ ਨਹੀਂ ਹੋਏ ਅਤੇ ਸੇਵਾਦਾਰ ਮੀਂਹ ਵਿੱਚ ਵੀ ਬਿਨਾਂ ਥੱਕੇ, ਬਿਨਾਂ ਰੁਕੇ ਅਤੇ ਬਿਨਾਂ ਕਿਸੇ ਡਰ ਦੇ ਬੰਨ੍ਹ ਦਾ ਨਿਰਮਾਣ ਕਰਦੇ ਰਹੇ। 70 ਫੁੱਟ ਲੰਮੇ ਬੰਨ੍ਹ ਵਿੱਚ 50 ਫੁੱਟ ਦੇ ਬੰਨ੍ਹ ਨੂੰ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੇ ਆਸਾਨੀ ਨਾਲ ਬੰਨ੍ਹ ਲਿਆ। ਪਰ ਅਗਲੇ 20 ਫੁੱਟ ਦਾ ਬੰਨ੍ਹ ਬਣਾਉਣਾ ਔਖਾ ਸੀ। ਕਿਉਂਕਿ 20 ਫੁੱਟ ਦੇ ਬੰਨ੍ਹ ਵਿੱਚ ਪਾਣੀ ਦੀ ਡੂੰਘਾਈ 20 ਤੋਂ 25 ਫੁੱਟ ਸੀ ਅਤੇ ਸੇਵਾਦਾਰ ਸਿੱਧੇ ਇਸ ਵਿੱਚ ਨਹੀਂ ਉਤਰ ਸਕਦੇ ਸਨ। ਪਰ ਸੇਵਾਦਾਰਾਂ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਕਰੇਨ ਦੀ ਮੱਦਦ ਨਾਲ ਪਹਿਲਾਂ ਡੂੰਘੀ ਜਗ੍ਹਾ ’ਤੇ ਬਾਂਸ ਦੀ ਮੱਦਦ ਨਾਲ ਸੁਰੱਖਿਆ ਦੀਵਾਰ ਪੁੱਟ ਕੇ ਉਸ ਵਿੱਚ ਲੱਕੜ ਦੇ ਜਾਲ ਵਿਛਾ ਦਿੱਤੇ। (Dera Sacha Sauda)

ਤਾਂ ਜੋ ਪਾਣੀ ਦੇ ਵਹਾਅ ਨੂੰ ਦੂਜੇ ਪਾਸੇ ਮੋੜਿਆ ਜਾ ਸਕੇ। ਬਾਅਦ ਵਿੱਚ ਸੇਵਾਦਾਰ ਨੇ ਮਨੁੱਖੀ ਲੜੀ ਬਣਾ ਕੇ ਉੱਥੇ ਮਿੱਟੀ ਦੇ ਬੋਰੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਸੇਵਾਦਾਰਾਂ ਨੂੰ ਸੇਵਾ ਦਾ ਕੰਮ ਕਰਦੇ ਦੇਖ ਕੇ ਉਥੇ ਮੌਜੂਦ ਅਧਿਕਾਰੀ, ਪਿੰਡ ਵਾਸੀ ਅਤੇ ਸੂਬੇ ਦੇ ਬਿਜਲੀ ਅਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਨਾਲ-ਨਾਲ ਐਨਡੀਆਰਐਫ ਦੇ ਜਵਾਨ ਵੀ ਹੈਰਾਨ ਰਹਿ ਗਏ। ਇਸ ਬੰਨ੍ਹ ਨੂੰ ਬਣਾਉਣ ਦਾ ਕੰਮ ਸੇਵਾਦਾਰਾਂ ਨੇ ਐਨਡੀਆਰਐਫ ਦੀ ਅਗਵਾਈ ਹੇਠ ਕੀਤਾ। (Dera Sacha Sauda)

ਰਣਨੀਤੀ ਤਹਿਤ ਬੰਨ੍ਹਿਆ ਬੰਨ੍ਹ | Dera Sacha Sauda

Dera Sacha Sauda
ਬੰਨ੍ਹ ਬੰਨ੍ਹਣ ਦੀ ਤਿਆਰੀ ‘ਚ ਜੁੱਟੇ ਸੇਵਾਦਾਰ।

ਬੁੱਧਵਾਰ ਸਵੇਰੇ, ਸਭ ਤੋਂ ਪਹਿਲਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਐਨਡੀਆਰਐਫ ਦੇ ਜਵਾਨਾਂ ਦੇ ਨਾਲ ਬੰਨ੍ਹ ਨੂੰ ਬਣਾਉਣ ਲਈ ਰਣਨੀਤੀ ਤਿਆਰ ਕੀਤੀ। ਇਸ ਤੋਂ ਬਾਅਦ ਪੂਰੇ ਬੰਨ੍ਹ ਦੇ ਵਿਚਕਾਰ ਮੋਟੀ ਰੱਸੀ ਪਾ ਦਿੱਤੀ ਗਈ। ਜਿਸ ਦੀ ਮੱਦਦ ਨਾਲ ਸੇਵਾਦਾਰ ਉਸ ਜਗ੍ਹਾ ’ਤੇ ਉਤਰੇ, ਜਿੱਥੇ ਬੰਨ੍ਹ ਬਣਾਇਆ ਜਾ ਰਿਹਾ ਸੀ। ਦੂਜੇ ਪਾਸੇ ਸੇਵਾਦਾਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਹਜ਼ਾਰਾਂ ਮਿੱਟੀ ਦੇ ਬੋਰੇ ਭਰ ਲਏ ਅਤੇ ਬਾਅਦ ਵਿੱਚ ਸੇਵਾਦਾਰਾਂ ਨੇ ਮਿਲ ਕੇ ਭਰੇ ਹੋਏ ਬੋਰੀਆਂ ਨਾਲ ਮਨੁੱਖੀ ਚੇਨ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਘੰਟਿਆਂ ਵਿੱਚ ਹੀ ਸੇਵਾਦਾਰਾਂ ਨੇ ਬੰਨ੍ਹ ਨੂੰ 70 ਫੁੱਟ ਵਿੱਚੋਂ 50 ਫੁੱਟ ਬਣਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਰੇਨ ਦੀ ਮੱਦਦ ਨਾਲ ਡੂੰਘੀ ਜਗ੍ਹਾ ’ਤੇ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਸੇਵਾਦਾਰ ਦੇਰ ਰਾਤ ਤੱਕ ਇਸ ਕੰਮ ’ਚ ਲੱਗੇ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਰੱਤਾਖੇੜਾ ਖਰੀਫ ਚੈਨਲ ਦਾ ਆਰਜ਼ੀ ਬੰਨ੍ਹ ਨਾ ਬਣਾਇਆ ਗਿਆ ਤਾਂ ਇਹ ਕਈ ਪਿੰਡਾਂ ਵਿੱਚ ਤਬਾਹੀ ਮਚਾ ਸਕਦਾ ਹੈ।

ਇਹ ਵੀ ਪੜ੍ਹੋ : Manish Sisodia Case: ਮਨੀਸ਼ ਸਿਸੋਦੀਆ ‘ਤੇ ਕੋਰਟ ਦਾ ਵੱਡਾ ਬਿਆਨ, ਸਿਆਸਤ ਹੋਈ ਤੇਜ਼

ਇਨ੍ਹਾਂ ਥਾਵਾਂ ’ਤੇ ਵੀ ਜਾਰੀ ਹੈ ਰਾਹਤ ਕਾਰਜ | Dera Sacha Sauda

ਦੂਜੇ ਪਾਸੇ ਬੁੱਧਵਾਰ ਨੂੰ ਪੁਰਾਣੀ ਚਮਾਲ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਬੁਰਜਕਰਮਗੜ੍ਹ, ਪਨਿਹਾਰੀ, ਮੁਸਾਹਿਬ ਵਾਲਾ, ਸਹਾਰਨੀ, ਨੇਜਾਡੇਲਾ ਖੁਰਦ, ਰੰਗਾ ਸਮੇਤ ਕਈ ਪਿੰਡਾਂ ਵਿੱਚ ਹੜ੍ਹ ਰਾਹਤ ਕਾਰਜ ਲਗਾਤਾਰ ਜਾਰੀ ਹਨ। ਇੱਥੇ ਸੇਵਾਦਾਰਾਂ ਵੱਲੋਂ ਪੀੜਤ ਲੋਕਾਂ ਨੂੰ ਫੂਡ ਪੈਕਟ, ਜ਼ਰੂਰੀ ਦਵਾਈਆਂ, ਪਸ਼ੂਆਂ ਲਈ ਹਰਾ ਚਾਰਾ ਅਤੇ ਸੁੱਕਾ ਚਾਰਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਢਾਣੀਆਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਵੱਧ ਤੋਂ ਵੱਧ ਮੱਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੇਵਾਦਾਰ ਪਿੰਡ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਪਿੰਡ ਵਾਸੀਆਂ ਦੀ ਮੱਦਦ ਕਰ ਰਹੇ ਹਨ। ਪੁਰਾਣੀ ਚਮਾਲ ਵਿੱਚ ਵੀ ਸੇਵਾਦਾਰਾਂ ਨੇ ਹੋਰ ਸੰਸਥਾਵਾਂ ਨਾਲ ਮਿਲ ਕੇ ਪਿੰਡ ਵਾਸੀਆਂ ਨੂੰ ਲੰਗਰ, ਭੋਜਨ, ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ।

ਡੇਰਾ ਸੱਚਾ ਸੌਦਾ ਭਲਾਈ ਕਾਰਜਾਂ ’ਚ ਮੋਹਰੀ : ਬਿਜਲੀ ਮੰਤਰੀ

Ranjeet-Singh

ਦੂਜੇ ਪਾਸੇ ਸੂਬੇ ਦੇ ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਵੀ ਬੰਨ੍ਹ ਦੀ ਉਸਾਰੀ ਵਾਲੀ ਥਾਂ ’ਤੇ ਪੁੱਜੇ ਅਤੇ ਸੇਵਾ ਕਾਰਜ ਵਿੱਚ ਲੱਗੇ ਸੇਵਾਦਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ। ਬਿਜਲੀ ਮੰਤਰੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾ ਮੋਹਰੀ ਰਹਿ ਕੇ ਮਨੁੱਖਤਾ ਦੀ ਭਲਾਈ ਲਈ ਸੇਵਾ ਕਰਦੇ ਹਨ। ਜਿੱਥੇ ਵੀ ਕੋਈ ਕੁਦਰਤੀ ਆਫ਼ਤ ਆਈ ਹੈ, ਡੇਰਾ ਸੱਚਾ ਸੌਦਾ ਵੱਲੋਂ ਵੱਡੇ ਪੱਧਰ ’ਤੇ ਮੱਦਦ ਕੀਤੀ ਜਾਂਦੀ ਰਹੀ ਹੈ। ਸਰਸਾ ਜ਼ਿਲ੍ਹੇ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਹੜ੍ਹ ਰਾਹਤ ਕਾਰਜਾਂ ਤਹਿਤ ਸੇਵਾਦਾਰ ਬੰਨ੍ਹ ਬਣਾਉਣ ਸਮੇਤ ਪੀੜਤਾਂ ਨੂੰ ਭੋਜਨ ਆਦਿ ਦੇ ਰਹੇ ਹਨ। ਇਸ ਲਈ ਮੈਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਤਾਰੀਫ਼ ਵੀ ਕੀਤੀ।

ਪਿੰਡ ਵਾਸੀਆਂ ਨੇ ਮੰਗੀ ਸੇਵਾਦਾਰਾਂ ਤੋਂ ਮੱਦਦ

ਦਰਅਸਲ ਖੈਂਰਕਾ ਨੇੜੇ ਛੋਟਾ ਬੰਨ੍ਹ ਟੁੱਟਣ ਕਾਰਨ ਘੱਗਰ ਦਾ ਪਾਣੀ ਮੁੱਖ ਬੰਨ੍ਹ ਨੇੜੇ ਪੁੱਜ ਗਿਆ ਅਤੇ ਖੈਂਰਕਾ ਤੋਂ ਪੁਰਾਣੀ ਚਾਮਲ ਤੱਕ ਖੇਤਾਂ ਵਿੱਚ 5-5 ਫੁੱਟ ਪਾਣੀ ਭਰ ਗਿਆ। ਇਸ ਕਾਰਨ ਘੱਗਰ ਦਾ ਪਾਣੀ ਰੱਤਾਖੇੜਾ ਖਰੀਫ ਚੈਨਲ ’ਚ ਓਵਰਫਲੋ ਹੋਣਾ ਸ਼ੁਰੂ ਹੋ ਗਿਆ। ਜਿਸ ਕਾਰਨ ਖਰੀਫ ਚੈਨਲ ਦੇ ਨਾਲ ਲੱਗਦੇ ਖੇਤਾਂ ਅਤੇ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਬੀਤੇ ਦਿਨ ਪਿੰਡ ਵਾਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੈਨਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ : ਕਾਸ਼! ਸਮਾਰਟ ਸ਼ਹਿਰਾਂ ਤੋਂ ਪਹਿਲਾਂ ਦਿੱਲੀ ਸਮਾਰਟ ਹੁੰਦੀ

ਹਾਲਾਂਕਿ ਇਸ ਦੌਰਾਨ ਸਾਈਫਨ ’ਚ ਕਰੇਨ ਦੀ ਮੱਦਦ ਨਾਲ ਟਰਾਲੀ ਲਾ ਕੇ ਪਾਣੀ ਦੇ ਵਹਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਵਹਾਅ ਘੱਟ ਨਹੀਂ ਹੋਇਆ। ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਤੋਂ ਸਾਈਫਨ ’ਤੇ ਆਰਜ਼ੀ ਬੰਨ੍ਹ ਬਣਾਉਣ ਲਈ ਮੱਦਦ ਮੰਗੀ। ਇਸ ਤੋਂ ਬਾਅਦ ਬੁੱਧਵਾਰ ਨੂੰ ਸੈਂਕੜੇ ਸੇਵਾਦਾਰ ਪੁਰਾਨੀ ਚਾਮਲ ਦੇ ਸਾਈਫਨ ਨੇੜੇ ਪਹੁੰਚੇ।