ਐੱਸਡੀਐਮ ਵੱਲੋਂ ਹੜ੍ਹਾਂ ਦੌਰਾਨ ਮੱਦਦ ਕਰਨ ਵਾਲਿਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਪ੍ਰਸੰਸਾ ਪੱਤਰ ਦਿੱਤੇ

Flood Rescue Operation
 ਸੰਸਥਾਵਾਂ ਨਾਲ ਮੀਟਿੰਗ ਕਰਦੇ ਹੋਏ ਐਸਡੀਐਮ ਪਾਤੜਾਂ ਨਵਦੀਪ ਕੁਮਾਰ।

(ਮਨੋਜ ਗੋਇਲ) ਬਾਦਸ਼ਾਹਪੁਰ/ ਘੱਗਾ। ਘੱਗਰ ਦਰਿਆ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਬਾਹਰ ਕੱਢਣ ਅਤੇ ਰਾਹਤ ਸਮੱਗਰੀ ਭੇਜਣ ਵਿੱਚ ਸਹਿਯੋਗ ਕਰਨ ਵਾਲੀਆਂ ਸਮਾਜਿਕ ਧਾਰਮਿਕ ਅਤੇ ਵਪਾਰਕ ਸੰਸਥਾਵਾਂ ਨਾਲ ਐਸਡੀਐਮ ਪਾਤੜਾਂ ਨਵਦੀਪ ਕੁਮਾਰ ਵੱਲੋਂ ਵਿਸ਼ੇਸ਼ ਮੀਟਿੰਗ ਕਰਕੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। (Flood Rescue Operation)

ਇਸ ਦੌਰਾਨ ਆੜਤੀ ਐਸੋਸੀਏਸ਼ਨ, ਸ੍ਰੀ ਖਾਟੂ ਸ਼ਿਆਮ ਮੰਦਿਰ ਕਮੇਟੀ, ਪ੍ਰਾਚੀਨ ਸ਼ਿਵ ਮੰਦਿਰ ਕਮੇਟੀ, ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਗਰੀਨ ਐਸ ਵੈਲਫੇਅਰ ਫੋਰਸ ਵਿੰਗ, ਰਾਧਾ ਸੁਆਮੀ ਸਤਿਸੰਗ ਬਿਆਸ , ਕੈਮਿਸਟ ਐਸੋਸੀਏਸ਼ਨ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹਿਰ ਜੱਛ, ਬਹਿਰ ਜੱਛ ਮੰਦਿਰ ਕਮੇਟੀ, ਗੁੱਜਰਾਂ ਸੇਵਾ ਕਮੇਟੀ ਅਤੇ ਕਰਿਆਨਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਐੱਸਡੀਐੱਮ ਪਾਤੜਾਂ ਨਵਦੀਪ ਕੁਮਾਰ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਬ ਡਵੀਜ਼ਨ ਪਾਤੜਾਂ ਵਿੱਚ ਵੱਡੇ ਪੱਧਰ ਉੱਤੇ ਤਬਾਹੀ ਹੋਈ ਹੈ। (Flood Rescue Operation)

ਤਬਾਹੀ ਦੇ ਇਸ ਸਮੇਂ ਦੌਰਾਨ ਸਮਾਜਿਕ, ਧਾਰਮਿਕ ਤੇ ਵਪਾਰਕ ਸੰਸਥਾਵਾਂ ਨੇ ਪ੍ਰਸ਼ਾਸ਼ਨ ਦੇ ਕਹਿਣ ਉੱਤੇ ਪ੍ਰਭਾਵਿਤ ਲੋਕਾਂ ਦੀ ਦਿਲ ਖੋਲ ਕੇ ਮੱਦਦ ਕੀਤੀ ਹੈ। ਉਹਨਾਂ ਦੱਸਿਆ ਕਿ ਉਪਰੋਕਤ ਸੰਸਥਾਵਾਂ ਵਲੋਂ ਹੜ੍ਹ ਪੀੜਤਾਂ ਲਈ ਲੰਗਰ, ਦਵਾਈਆਂ, ਪੀਣ ਦਾ ਪਾਣੀ, ਡਰਾਈ ਫੂਡ ਆਦਿ ਦੇ ਪੈਕਟ ਬਣਾਕੇ ਪੀੜਤਾਂ ਤੱਕ ਪਹੁੰਚਣ ਲਈ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਸ਼ਾਹ ਸਤਿਨਾਮ ਗਰੀਨ ਐਸ ਵੈੱਲਫੇਅਰ ਫੋਰਸ ਵੱਲੋਂ ਐਨਡੀਆਰਐਫ ਅਤੇ ਫੌਜ ਦਾ ਸਹਿਯੋਗ ਕਰਦਿਆਂ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਨਿਭਾਈ ਗਏ ਰੋਲ ਦੀ ਪ੍ਰਸੰਸਾ ਕੀਤੀ। ‌

ਇਹ ਵੀ ਪੜ੍ਹੋ : ਘੱਗਰ ਦਰਿਆ ਦੇ ਉਸ ਪਾਰ ਰਾਹਤ ਸਮੱਗਰੀ ਲੈ ਕੇ ਪਹੁੰਚੇ ਗਰੀਨ ਐਸ ਦੇ ਸੇਵਾਦਾਰ 

ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਮਨਦੀਪ ਕੌਰ, ਨਾਇਬ ਤਹਿਸੀਲਦਾਰ ਭੀਮ ਸੈਨ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਪੈਂਦ, ਤੇਜਪਾਲ ਸ਼ਰਮਾਂ, ਸੰਜੇ ਗਰਗ, ਜਸਵਿੰਦਰ ਡਿੰਪਲ, ਰਾਜ ਕੁਮਾਰ ਖੇਤਲਾ, ਡਾਕਟਰ ਸੰਦੀਪ, ਭਗਵਤ ਦਿਆਲ ਨਿੱਕਾ, ਵਿਜੈ ਬਰਾਸ, ਸ਼ਿਵਜੀ ਰਾਮ, ਜੀਵਨ ਕੁਮਾਰ, ਡਾ ਨਿਰਭੈ ਇੰਸਾਂ, ਤੇਜਾ ਸਿੰਘ ਅਸ਼ੋਕਾ, ਜਗਦੀਸ਼ ਕੁਮਾਰ ਬਾਂਸਲ ਅਤੇ ਡਾ ਅਸ਼ੋਕ ਕੁਮਾਰ ਤੇ ਹਿਮਾਂਸ਼ੂ ਲਾਡਬੰਨਜਾਰਾ ਆਦਿ ਹਾਜ਼ਰ ਸਨ।‌‌