ਵਿਗਿਆਨਕ ਨਜ਼ਰੀਆ ਹੀ ਹੱਲ

Sutlej Yamuna Link Canal

ਵਿਗਿਆਨਕ ਨਜ਼ਰੀਆ ਹੀ ਹੱਲ

ਸਤਲੁਜ ਯਮੁਨਾ ਲਿੰਕ ਨਹਿਰ ਦਾ ਮਾਮਲਾ ਇੱਕ ਵਾਰ ਫ਼ਿਰ ਚਰਚਾ ’ਚ ਆ ਗਿਆ ਹੈ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ 14 ਅਕਤੂਬਰ ਨੂੰ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ ਭਾਵੇਂ ਪਹਿਲੀ ਹੀ ਮੀਟਿੰਗ ’ਚ ਮਸਲਾ ਹੱਲ ਨਹੀਂ ਹੋ ਜਾਣਾ ਪਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਣਾ ਇੱਕ ਚੰਗਾ ਸੰਕੇਤ ਹੈ ਇਹ ਪ੍ਰਕਿਰਿਆ ਅਦਾਲਤ ਤੋਂ ਬਾਹਰ ਗੱਲਬਾਤ ਰਾਹੀਂ ਮਸਲੇ ਦੇ ਹੱਲ ਦੀ ਹੈ ਮਸਲਾ ਭਾਵੇਂ ਪਾਣੀ ਦਾ ਹੈ ਪਰ ਇਸ ਤੋਂ ਪਹਿਲਾਂ ਵੀ ਗੱਲ ਨਹਿਰ ਦੇ ਨਿਰਮਾਣ ਦੀ ਹੈ ਨਹਿਰ ਦਾ ਹਰਿਆਣਾ ਵਾਲਾ ਹਿੱਸਾ ਬਣ ਚੁੱਕਾ ਹੈ

ਦੂਜੇ ਪਾਸੇ ਪੰਜਾਬ ’ਚ ਨਹਿਰ ਦਾ ਨਿਰਮਾਣ ਅੱਜ ਅਧੂਰਾ ਹੈ ਤਕਨੀਕੀ ਤੌਰ ’ਤੇ ਨਹਿਰ ਦੀ ਉਸਾਰੀ ਤੇ ਪਾਣੀ ਵੱਖ-ਵੱਖ ਮਸਲੇ ਬਣੇ ਹੋਏ ਹਨ ਲੰਮਾ ਸਮਾਂ ਇਹ ਨਹਿਰ ਵਿਵਾਦ ਤੇ ਸਿਆਸੀ ਨਫ਼ੇ-ਨੁਕਸਾਨ ਦਾ ਕਾਰਨ ਬਣੀ ਰਹੀ ਹੈ
ਵਿਵਾਦ ਨਾ ਸੁਲਝਣ ਕਾਰਨ ਇਹ ਮੁੱਦਾ ਸੁਪਰੀਮ ਕੋਰਟ ਪਹੁੰਚਿਆ ਸੀ ਨਿਰਮਾਣ ਦੇ ਮਾਮਲੇ ’ਚ ਪੰਜਾਬ ਆਪਣਾ ਕੇਸ ਹਾਰ ਗਿਆ ਸੀ ਪਰ ਪੰਜਾਬ ’ਚ ਪਿਛਲੇ ਤਿੰਨ ਦਹਾਕਿਆਂ ’ਚ ਆਈ ਕੋਈ ਵੀ ਸਰਕਾਰ ਪਾਣੀ ਦੇਣ ਨੂੰ ਤਿਆਰ ਨਹੀਂ ਸੀ ਇਸ ਲਈ ਪੰਜਾਬ ਸਰਕਾਰ ਨਹਿਰ ਦੇ ਨਿਰਮਾਣ ਲਈ ਤਿਆਰ ਹੀ ਨਹੀਂ ਹੋਈ ਦੂਜੇ ਪਾਸੇ ਹਰਿਆਣਾ ਨਹਿਰ ਦੇ ਪਾਣੀ ਉੱਤੇ ਆਪਣੇ ਹੱਕ ਦਾ ਦਾਅਵਾ ਕਰਦਾ ਹੈ ਹਰਿਆਣੇ ਲਈ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਨਹਿਰ ਦੇ ਨਿਰਮਾਣ ਸਬੰਧੀ ਫੈਸਲਾ ਉਸ ਦੇ ਹੱਕ ’ਚ ਆ ਚੁੱਕਾ ਹੈ

ਹਿੱਤਾਂ ਕਾਰਨ ਮਸਲਾ ਲਟਕਦਾ ਆ ਰਿਹਾ ਸਤਲੁਜ ਯਮੁਨਾ ਲੰਕ ਨਹਿਰ ਮਸਲੇ ’ਤੇ ਰਾਜਨੀਤੀ ਹੀ ਇੰਨੀ ਜਿਆਦਾ ਹੋ ਚੁੱਕੀ ਸੀ ਕਿ ਕੋਈ ਵੀ ਸਰਕਾਰ ਜਾਂ ਸਿਆਸੀ ਪਾਰਟੀ ਆਪਣਾ ਰਵਾਇਤੀ ਸਟੈਂਡ ਬਦਲਣ ਲਈ ਤਿਆਰ ਨਹੀਂ ਸੀ ਅਸਲ ’ਚ ਇਸ ਪੇਚਦਾਰ ਮਸਲੇ ਦਾ ਹੱਲ ਵਿਗਿਆਨਕ ਨਜ਼ਰੀਆ ਅਪਣਾਉਣ ਨਾਲ ਹੀ ਸੰਭਵ ਹੈ ਦੋਵੇਂ ਸੂਬੇ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਦੋਵਾਂ ਸੂਬਿਆਂ ’ਚ ਖੇਤੀ ’ਚ ਅਜਿਹੀ ਕੋਈ ਕ੍ਰਾਂਤੀਕਾਰੀ ਤਬਦੀਲੀ ਨਹੀਂ ਆਈ ਜਿਸ ਨਾਲ ਘੱਟ ਪਾਣੀ ਵਾਲੀਆਂ ਫਸਲ ਦੀ ਬਿਜਾਈ ਵੱਡੇ ਪੱਧਰ ’ਤੇ ਸ਼ੁਰੂ ਹੋਈ ਹੋਵੇ ਜਾਂ ਪਾਣੀ ਦੀ ਬੱਚਤ ਦੀ ਕਿਸੇ ਤਕਨੀਕ ਨੂੰ ਵੱਡੇ ਪੱਧਰ ’ਤੇ ਵਰਤਿਆ ਗਿਆ ਹੋਵੇ ਪਾਣੀ ਦੀ ਘਰੇਲੂ ਖਪਤ ’ਚ ਭਾਰੀ ਦੁਰਵਰਤੋਂ ਹੋ ਰਹੀ ਹੈ

ਜਿੱਥੋਂ ਤੱਕ ਸੰਵਿਧਾਨਕ ਵਿਵਸਥਾ ਤੇ ਕਾਨੂੰਨ ਪ੍ਰਬੰਧ ਦਾ ਜ਼ਿਕਰ ਹੈ ਜਲ ਸਰੋਤਾਂ ਦੀ ਵਰਤੋਂ ਸਬੰਧੀ ਕੋਈ ਠੋਸ ਕਾਨੂੰਨ ਨਾ ਹੋਣ ਕਾਰਨ ਇਹ ਮਸਲਾ ਪੇਚਦਾਰ ਹੋ ਗਿਆ ਹੈ ਪੰਜਾਬ ਜਿੱਥੇ ਰਾਏਪੇਰੀਅਨ ਸਿਧਾਂਤਾਂ ਦੀ ਦਲੀਲ ਦਿੰਦਾ ਹੈ ਉਥੇ ਹਰਿਆਣਾ ਪੰਜਾਬ ਦਾ ਅੰਗ ਰਿਹਾ ਹੋਣ ਕਰਕੇ ਪੰਜਾਬ ਦੇ ਕੁਦਰਤੀ ਵਸੀਲਿਆ ’ਚ ਹਿੱਸੇਦਾਰੀ ਦਾ ਦਾਅਵਾ ਕਰਦਾ ਹੈ ਫ਼ਿਰ ਵੀ ਦੋਵਾਂ ਸਰਕਾਰਾਂ ਨੂੰ ਸਿਆਸੀ ਹਿੱਤਾਂ ਤੋਂ ਉਪਰ ਉਠ ਕੇ ਵਿਗਿਆਨਕ ਤੇ ਦੇਸ਼ ਹਿੱਤ ਦੀ ਭਾਵਨਾ ਨਾਲ ਮਸਲੇ ਦੇ ਹੱਲ ਲਈ ਪਹਿਲ ਕਰਨੀ ਚਾਹੀਦੀ ਹੈ ਵਿਗਿਆਨਕ ਤੇ ਉਸਾਰੂ ਸੋਚ ਨਾਲ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ ਜੇਕਰ ਦੋਵੇਂ ਧਿਰਾਂ ਹਾਂ ਪੱਖੀ ਰਵੱਈਏ (ਸਕਾਰਾਤਮਕਤਾ) ਨਾਲ ਅੱਗੇ ਵਧਣ ਸਮੱਸਿਆ ਦੀ ਕਠੋਰਤਾ ਕਾਫ਼ੀ ਹੱਦ ਤੱਕ ਘੱਟ ਸਕਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ