ਬਲਾਕ ਜਗਰਾਓਂ ਦੀ ਸੰਗਤ ਨੇ ਪੰਛੀਆਂ ਦੇ ਬਣਾਏ ਘਰ ਅਤੇ ਦਾਣੇ-ਪਾਣੀ ਦਾ ਕੀਤਾ ਇੰਤਜਾਮ

Food and Water

ਜਗਰਾਓਂ (ਜਸਵੰਤ ਰਾਏ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਮਾਰਗ ਦਰਸ਼ਨ ਦੇ ਤਹਿਤ ਚੱਲ ਰਹੇ ਰੋਜ਼ਾਨਾ ‘ਸੱਚ ਕਹੂੰ’ ਅਖਬਾਰ ਦੀ 21ਵੀਂ ਵਰ੍ਹੇਗੰਢ ਮੌਕੇ ਬਲਾਕ ਜਗਰਾਓਂ ਦੀ ਸੰਗਤ ਵੱਲੋਂ ਬੇਜੁਬਾਨ ਪੰਛੀਆਂ ਲਈ ਕਟੋਰਿਆਂ ਵਿੱਚ ਦਾਣੇ-ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਾਧ ਸੰਗਤ ਨੇ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ ’ਤੇ ਮਿੱਟੀ ਦੇ ਕਟੋਰੇ ਤੇ ਦਾਣਾ ਰੱਖਿਆ।

ਜਿ਼ੰਮੇਵਾਰਾਂ ਨੇ ਕੀਤੀ ਸ਼ੁਰੂਆਤ | Food and Water

ਸਥਾਨਕ ਨਾਮ ਚਰਚਾ ਘਰ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਵਿਸ਼ੇਸ਼ ਤੋਰ ’ਤੇ ਪੁੱਜੇ 85 ਮੈਂਬਰਾਂ ਰਣਵਿੰਦਰ ਇੰਸਾਂ, ਰਾਮ ਇੰਸਾਂ, ਪਿ੍ਰੰਸ ਇੰਸਾਂ, ਭੈਣ ਕਵਿਤਾ ਇੰਸਾਂ, ਕੁਲਜਿੰਦਰ ਕੋਰ ਇੰਸਾਂ, ਆਸ਼ਾ ਇੰਸਾਂ, ਸੁਖਵਿੰਦਰ ਕੋਰ ਇੰਸਾਂ, ਪੁਲਿਸ ਥਾਣੇਦਾਰ ਕਮਲਜੀਤ ਸਿੰਘ, ਮੁਲਾਜ਼ਮ ਗੁਰਦੀਪ ਸਿੰਘ ਅਤੇ ਬਬਲਦੀਪ ਵੱਲੋਂ ਕੀਤੀ ਗਈ। ਇਸ ਦੋਰਾਨ ਬਲਾਕ ਪ੍ਰੇਮੀ ਸੇਵਕ ਸੁਖਵਿੰਦਰ ਇੰਸਾਂ (ਪੰਮਾ), ਸ਼ਹਿਰੀ ਜੋਨ-1 ਦੇ ਪ੍ਰੇਮੀ ਸੇਵਕ ਸੰਜੀਵ ਇੰਸਾਂ, ਸ਼ਹਿਰੀ ਜੋਨ-2 ਦੇ ਪ੍ਰੇਮੀ ਸੇਵਕ ਕਮਲਜੀਤ ਇੰਸਾਂ ਸਮੇਤ ਹੋਰ ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ’ਚ 2002 ਤੋਂ ਸ਼ੁਰੂ ਕੀਤਾ ਅਖਬਾਰ ਰੋਜ਼ਾਨਾ ਸੱਚ ਕਹੂੰ ਜੋ ਕਿ ਆਸਮਾਨ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੋਇਆ 21 ਸਾਲ ਦਾ ਹੋ ਗਿਆ ਹੈ, ਜਿਸ ਦੀ ਵਰੇਗੰਢ ਮਨਾਉਂਦੇ ਹੋਏ ਪੂਜਨੀਕ ਗੁਰੂ ਜੀ ਦੇ ਵਚਨਾਂ ਅਨੁਸਾਰ ਜਗਰਾਓਂ ਦੇ ਸੇਵਾਦਾਰਾਂ ਵੱਲੋਂ ਵੀ ਬੇਜੁਬਾਨ ਪੰਛੀਆਂ ਲਈ 121 ਮਿੱਟੀ ਦੇ ਕਟੋਰਿਆਂ ਨੂੰ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ ’ਤੇ ਰੱਖਿਆ ਗਿਆ ਹੈ।

Food and Water
ਜਗਰਾਓਂ ਵਿਖੇ ਪੰਛੀਆਂ ਦੇ ਲਈ ਮਿੱਟੀ ਦੇ ਕਟੋਰੇ ਰੱਖਣ ਦੀ ਸ਼ੁਰੂਆਤ ਕਰਦੇ ਹੋਏ ਜ਼ਿੰਮੇਵਾਰ। ਤਸਵੀਰ : ਜਸਵੰਤ ਰਾਏ

ਇਸ ਦੇ ਨਾਲ ਹੀ ਦਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸੱਚ ਕਹੂੰ ਅਖਬਾਰ ਸਾਧ ਸੰਗਤ ਲਈ ਇੱਕ ਢਾਲ ਦਾ ਕੰਮ ਕਰ ਰਿਹਾ ਹੈ ਜੋ ਪੂਜਨੀਕ ਜੀ ਦੇ ਅਨਮੋਲ ਵਚਨ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਇਕ ਵੱਖਰਾ ਅਖ਼ਬਾਰ ਹੈ ਜਿਸਨੂੰ ਹਰ ਕੋਈ ਪਰਿਵਾਰ ਸਮੇਤ ਇਕੱਠਿਆਂ ਬੈਠ ਕੇ ਪੜ ਸਕਦਾ ਹੈ।

ਇਹ ਵੀ ਪੜ੍ਹੋ : ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ

ਇਸ ਮੋਕੇ ਉਨਾਂ ਮੈਨੇਜਮੈਂਟ ਸਮੇਤ ਸਮੁੱਚੇ ਸਟਾਫ ਤੇ ਸਾਧ-ਸੰਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੱਚ ਕਹੂੰ ਅਖਬਾਰ ਨੂੰ ਚਲਾਉਣ ਵਾਲਿਆਂ ਨੇ ਹੱਕ-ਸੱਚ ਦੇ ਰਾਹ ’ਤੇ ਚਲਦਿਆਂ ਬਹੁਤ ਹੀ ਮੁਸ਼ਕਿਲਾਂ ਭਰੇ ਦੌਰ ਵਿੱਚੋਂ ਲੰਘ ਕੇ ਇਸ ਨੂੰ ਘਰ-ਘਰ ਪਹੁੰਚਾਇਆ ਹੈ। ਜਿਸ ਸਦਕਾ ਸੱਚ ਕਹੰੂ ਅੱਜ 22ਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ। ਇਸ ਮੋਕੇ ਬਲਾਕ ਦੀ ਕਮੇਟੀ ਦੇ ਸਮੂਹ ਜ਼ਿੰਮੇਵਾਰਾਂ, ਸੇਵਾਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

LEAVE A REPLY

Please enter your comment!
Please enter your name here