ਰਾਏਕੋਟ ਵਿਖੇ ਪੰਛੀਆਂ ਲਈ ਪਾਣੀ ਤੇ ਚੋਗੇ ਦਾ ਕੀਤਾ ਪ੍ਰਬੰਧ

Raikot News
ਕੈਪਸ਼ਨ  ਰਾਏਕੋਟ ਵਿਖੇ ਸੱਚ ਕਹੂੰ ਅਖ਼ਬਾਰ ਦੀ ਵਰੇਗੰਢ ਦੇ ਮੌਕੇ ’ਤੇ ਪੰਛੀਆਂ ਵਾਸਤੇ ਪਾਣੀ ਤੇ ਚੋਗਾ ਰੱਖਣ ਦੇ ਮੰਤਵ ਨਾਲ ਮਿੱਟੀ ਦੇ ਕਟੋਰੇ ਵੰਡਣ ਸਮੇਂ। ਤਸਵੀਰ ਸਮਸੇਰ ਸਿੰਘ

ਰਾਏਕੋਟ (ਸਮਸੇਰ ਸਿੰਘ)। ਆਪਣੇ ਹਰਮਨ ਪਿਆਰੇ ਅਖਬਾਰ ‘ਸੱਚ ਕਹੂੰ’ ਦੀ 21ਵੀਂ ਵਰੇਗੰਢ ਦੀ ਖੁਸ਼ੀ ’ਚ ਰਾਏਕੋਟ (Raikot News) ਦੇ ਮੰਦਰ ਸ਼ਿਵਾਲਾ ਖਾਮ ਦੀ ਪਾਰਕ ਵਿਖੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਅਤੇ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਰੱਖਣ ਵਾਸਤੇ ਮਿੱਟੀ ਦੇ ਕਟੋਰੇ ਅਤੇ ਚੋਗਾ ਵੰਡਿਆ ਗਿਆ। ਇਸ ਦੀ ਸ਼ੁਰੂਆਤ ਪ੍ਰੈੱਸ ਕਲੱਬ ਰਾਏਕੋਟ ਦੇ ਪ੍ਰਧਾਨ ਨਵਦੀਪ ਸਿੰਘ ਤੇ ਮੰਦਰ ਸ਼ਿਵਾਲਾ ਖਾਮ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ।

ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਨੇ ਕਿਹਾ ਕਿ ਸੱਚ ਕਹੂੰ ਦੀ ਸਮੁੱਚੀ ਟੀਮ ਅਤੇ ਸਾਧ ਸੰਗਤ ਵੱਲੋਂ ਅੱਤ ਦੀ ਪੈ ਰਹੀ ਗਰਮੀ ਦੇ ਮੱਦੇਨਜਰ ਪੰਛੀਆਂ ਵਾਸਤੇ ਦਾਣੇ-ਪਾਣੀ ਲਈ ਕੀਤਾ ਗਿਆ ਉਪਰਾਲਾ ਬੇਹੱਦ ਨੇਕ ਤੇ ਸਮਾਜ ਨੂੰ ਸੇਧ ਦੇਣ ਵਾਲਾ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਾਤਾਵਰਨ ਨੂੰ ਬਚਾਉਣਾ ਸਾਡੀ ਸਭ ਦੀ ਹੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ। ਉਨਾਂ ਨੇ ‘ਸੱਚ ਕਹੂੰ’ ਦੀ 21ਵੀਂ ਵਰੇਗੰਢ ’ਤੇ ਸਮੂਹ ਹਾਜਰੀਨ ਤੇ ਪਾਠਕਾਂ ਨੂੰ ਮੁਬਾਰਕਵਾਦ ਵੀ ਦਿੱਤੀ।

ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ | Raikot News

ਕਮੇਟੀ ਪ੍ਰਧਾਨ ਇੰਦਰਪਾਲ ਗੋਲਡੀ ਨੇ ਕਿਹਾ ਕਿ ਸੱਚ ਕਹੂੰ ਆਪਣੇ ਨਾਂਅ ਵਾਂਗ ਹੀ ਵੱਖਰੀ ਪਹਿਚਾਣ ਰੱਖਦਾ ਹੈ। ਇਸ ਦੀ ਵਰੇਗੰਢ ’ਤੇ ਪਾਠਕਾਂ ਵੱਲੋਂ ਕੀਤਾ ਗਿਆ ਉਕਤ ਉਪਰਾਲਾ ਸਲਾਹੁਣਯੋਗ ਹੈ, ਜਿਸ ਤੋਂ ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਵਾਤਾਵਰਣ ਦੀ ਰੌਣਕ ਪੰਛੀ ਸਭ ਦੇ ਸਾਂਝੇ ਹਨ। ਇਸ ਲਈ ਇੰਨਾਂ ਦੀ ਬਿਹਤਰੀ ਵਾਸਤੇ ਯਤਨ ਵੀ ਸਾਂਝੇ ਹੀ ਹੋਣੇ ਚਾਹੀਦੇ ਹਨ। ਬਲਾਕ ਪ੍ਰੇਮੀ ਸੇਵਕ ਬੱਬੂ ਇੰਸਾਂ ਨੇ ਵਰੇਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ 21 ਸਾਲ ਪਹਿਲਾਂ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੱਚ ਕਹੂੰ ਅਖ਼ਬਾਰ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ

ਉਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੁਆਰਾ ਹਮੇਸਾਂ ਹੀ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਸਾਧ ਸੰਗਤ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ, ਇਸੇ ਪ੍ਰੇਰਨਾ ਤਹਿਤ ਅੱਜ ਉਹ ਸੱਚ ਕਹੂੰ ਦੀ ਵਰੇਗੰਢ ਪੰਛੀਆਂ ਦੇ ਦਾਣੇ ਪਾਣੀ ਲਈ ਮਿੱਟੀ ਦੇ ਕਟੋਰੇ ਅਤੇ ਚੋਗਾ ਵੰਡ ਕੇ ਮਨਾ ਰਹੇ ਹਨ।  ਇਸ ਮੌਕੇ ਸੁਸੀਲ ਕੁਮਾਰ, ਸੁਸੀਲ ਵਰਮਾ, ਆਰ. ਜੀ. ਰਾਏਕੋਟੀ, ਨਾਮਪ੍ਰੀਤ ਗੋਗੀ, ਗੁਰਨਾਮ ਸਿੰਘ, ਡਾ. ਨਰਿੰਦਰ ਕਾਂਸਲ, ਬੱਬਲੂ ਇੰਸਾਂ, ਗੁਰਜੀਤ ਇੰਸਾਂ, ਗੁਰਦਿਆਲ ਇੰਸਾਂ, ਜਰਨੈਲ ਇੰਸਾਂ ਆਦਿ ਸਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਵੀ ਹਾਜ਼ਰ ਸਨ।