ਦਿੜ੍ਹਬਾ ਦੀ ਸਾਧ-ਸੰਗਤ ਵੱਲੋਂ ਵਿਧਵਾ ਮਾਤਾ ਨੂੰ ਮਕਾਨ ਬਣਾ ਕੇ ਦਿੱਤਾ

dirba-2

ਦਿੜ੍ਹਬਾ ਦੀ ਸਾਧ-ਸੰਗਤ ਵੱਲੋਂ ਵਿਧਵਾ ਮਾਤਾ ਨੂੰ ਮਕਾਨ ਬਣਾ ਕੇ ਦਿੱਤਾ

(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਦਿੜ੍ਹਬਾ ਦੀ ਸਾਧ-ਸੰਗਤ ਨੇ ਵਿਧਵਾ ਮਾਤਾ ਦਾ ਬਹੁਤ ਹੀ ਖਸਤਾ ਹਾਲਤ ਮਕਾਨ ਜਿਹੜਾ ਕਿ ਬਰਸਾਤ ਆਉਣ ’ਤੇ ਪਾਣੀ ਨਾਲ ਭਰ ਜਾਂਦਾ ਸੀ ਸੇਵਾਦਾਰਾਂ ਨੇ ਰਾਤੋ-ਰਾਤ ਨਵਾਂ ਬਣਾ ਦਿੱਤਾ।

ਬਲਾਕ ਭੰਗੀਦਾਸ ਕਰਨੈਲ ਸਿੰਘ ਇੰਸਾਂ ਅਤੇ 25 ਮੰਗਾਂ ਪ੍ਰਿੰਸ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਤਾ ਸੁਰਜੀਤ ਕੌਰ ਵਾਸੀ ਲਾਡਵੰਜਾਰਾ ਇਕ ਖਸਤਾ ਹਾਲਤ ਮਕਾਨ ਵਿੱਚ ਰਹਿ ਰਹੀ ਸੀ ਜਿਸ ਵਿੱਚ ਮੀਂਹ ਆਉਣ ’ਤੇ ਪਾਣੀ ਭਰ ਜਾਂਦਾ ਸੀ ਅਤੇ ਛੱਤਾਂ ਦੀ ਹਾਲਤ ਵੀ ਤਰਸਯੋਗ ਸੀ। ਇਸ ਗੱਲ ਦਾ ਜ਼ਿਕਰ ਮਾਤਾ ਨੇ ਡੇਰਾ ਸੱਚਾ ਸੌਦਾ ਦੇ ਬਲਾਕ ਦਿੜ੍ਹਬਾ ਦੀ ਕਮੇਟੀ ਨਾਲ ਕੀਤਾ। ਜ਼ਿੰਮੇਵਾਰਾਂ ਨੇ ਇਸ ਨੂੰ ਸਹੀ ਮੰਨਦਿਆਂ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਦੀ ਮਨਜ਼ੂਰੀ ਨਾਲ ਬੀਤੇ ਕੱਲ੍ਹ ਸ਼ਾਮ ਨੂੰ ਮਕਾਨ ਢਾਹ ਕੇ ਉਸ ਵਿੱਚ ਭਰਤ ਪਾ ਕੇ ਅਤੇ ਰਾਤੋ-ਰਾਤ ਹੀ ਮਕਾਨ ਬਣਾ ਦਿੱਤਾ ਜਿਸ ਨੂੰ ਸਵੇਰੇ ਦੇਖ ਕੇ ਪਿੰਡ ਵਾਲੇ ਲੋਕ ਹੈਰਾਨ ਰਹਿ ਗਏ। ਜਿਸ ਵਿਚ ਸਾਧ-ਸੰਗਤ ਦਾ ਲਗਭਗ ਪੰਜਾਹ ਹਜ਼ਾਰ ਖਰਚਾ ਹੋਇਆ ਹੈ।

dirba-3

ਇਸ ਮੌਕੇ ਬੱਗਾ ਸਿੰਘ ਰੋਗਲਾ, ਮੰਗਾ ਸਿੰਘ, ਗੁਰਧਿਆਨ ਸਿੰਘ ਲਾਡਵੰਜਾਰਾ, ਬੁਧਰਾਮ ਸਮੂਰਾਂ, ਕਾਲਾ ਸਿੰਘ, ਭੋਲਾ ਸਿੰਘ ਖਨਾਲ, ਜੱਗੀ ਪੇਂਟਰ ਦਿੜ੍ਹਬਾ, ਗੁਰਧਿਆਨ ਸਿੰਘ ਆਦਿ ਮਿਸਤਰੀ ਵੀਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆ। ਇਸ ਮੌਕੇ ’ਤੇ 15 ਮੈਂਬਰ ਭੋਲਾ ਸਿੰਘ ਇੰਸਾਂ, ਮਲਕੀਤ ਸਿੰਘ ਇੰਸਾਂ, ਗੁਰਧਿਆਨ ਸਿੰਘ ਇੰਸਾਂ, ਜਗਰਾਮ ਸਿੰਘ ਇੰਸਾਂ, ਜਲੌਰ ਸਿੰਘ, ਦਰਸ਼ਨ ਸਿੰਘ ਇੰਸਾ ਪਰਸਰਾਮ ਇੰਸਾਂ ਅਤੇ ਸੇਵਾਦਾਰ ਦੇਵਰਾਜ ਇੰਸਾਂ, ਸਤਿਗੁਰ ਇੰਸਾਂ, ਸ਼ੈਂਟੀ ਲਾਡਵੰਜਾਰਾ, ਸੁਜਾਨ ਭੈਣ ਜਸਵਿੰਦਰ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ