ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ

ਰਾਜਨਾਥ ਨੇ ਸੱਦੀ 10 ਸੂਬਿਆਂ ਦੀ ਮੀਟਿੰਗ

ਰਾਏਪੁਰ. ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰੰਘ ਨੇ ਅੱਜ ਕਿਹਾ ਕਿ ਖੱਬੇਪੱਖੀ ਨਕਸਲਵਾਦ ਖਿਲਾਫ਼ ਰਣਨੀਤੀ ਦੀ ਸਮੀਖਿਆ ਕੀਤੀ ਜਾਵੇਗੀ ਤੇ ਲੋੜ ਪੈਣ ‘ਤੇ ਇਸ ‘ਚ ਸੋਧ ਵੀ ਕੀਤਾ ਜਾਵੇਗਾ  ਇਸ ਦੇ ਲਈ ਅੱਠ ਮਈ ਨੂੰ ਮੀਟਿੰਗ ਸੱਦੀ ਗਈ ਹੈ, ਜਿਸ ‘ਚ 10 ਸੂਬਿਆਂ ਦੇ ਅਧਿਕਾਰੀ ਸ਼ਾਮਲ ਹੋਣਗੇ (Youth)

ਉਨ੍ਹਾਂ ਕਿਹਾ ਕਿ  ਸੀਆਰਪੀਐਫ ਦੇ ਬਹਾਦਰ ਜਵਾਨਾਂ ਦਾ ਇਹ ਬਲੀਦਾਨ ਕਿਸੇ ਵੀ ਸੂਰਤ ‘ਚ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਇਸ ਨੂੰ ਚੁਣੌਤੀ ਵਜੋਂ ਕਬੂਲ ਕੀਤਾ ਕੀਤਾ ਹੈ ਇਸ ਲਈ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਖੱਬੇਪੱਖੀ ਨਕਸਲਵਾਦ ਖਿਲਾਫ਼ ਰਣਨੀਤੀ ਦੀ ਸਮੀਖਿਆ ਕੀਤੀ ਜਾਵੇਗੀ ਤੇ ਲੋੜ ਪੈਣ ‘ਤੇ ਇਸ ‘ਚ ਸੋਧ ਵੀ ਕੀਤਾ ਜਾਵੇਗਾ ਉਨ੍ਹਾਂ ਰਾਏਪੁਰ ਦੇ ਮਾਨਾ ਸਥਿਤ ਛੱਤੀਸਗੜ੍ਹ ਹਥਿਆਰ ਬਲ ਦੇ ਚੌਥੀ ਵਾਹਿਨੀ ਦੇ ਦਫ਼ਤਰ ‘ਚ ਸੁਕਮਾ ਹਮਲੇ ‘ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਕਿਹਾ ਕਿ ਖੱਬੇਪੱਖੀ ਨਕਸਲਵਾਦ ਖਿਲਾਫ ਰਣਨੀਤੀ ਦੀ ਸਮੀਖਿਆ ਲਈ 8 ਮਈ ਨੂੰ ਦਿੱਲੀ ‘ਚ ਮੀਟਿੰਗ ਸੱਦੀ ਗਈ ਹੈ  ਇਸ ‘ਚ 10 ਸੂਬਿਆਂ ਦੇ ਅਧਿਕਾਰੀ ਸ਼ਾਮਲ ਹੋਣਗੇ

ਪ੍ਰੈੱਸ ਕਾਨਫਰੰਸ ‘ਚ ਗੱਲਬਾਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੁਕਮਾ ‘ਚ ਖੱਬੇਪੱਖੀ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਹਮਲਾ ਬੇਹੱਦ ਕਾਇਰਾਨਾ ਤੇ ਮੰਦਭਾਗਾ ਹੈ ਮੈਂ ਜਾਣਦਾ ਹਾਂ ਕਿ ਖੱਬੇਪੱਖੀ ਉਗਰਵਾਦੀਆਂ ਵੱਲੋਂ ਕੀਤਾ ਗਿਆ ਇਹ ਹਮਲਾ ਕਤਲੇਆਮ ਹੈ  ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੂੰ ਆਪਣੀ ਢਾਲ ਬਣਾ ਕੇ ਵਿਕਾਸ ਖਿਲਾਫ ਅਭਿਆਨ ਛੇੜਨ ਦੀ ਕੋਸ਼ਿਸ਼ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਅਸੀਂ ਦ੍ਰਿੜਤਾ ਦੇ ਨਾਲ ਕਹਿਣਾ ਚਾਹਾਂਗੇ ਕਿ ਇਸ ‘ਚ ਉਹ ਕਿਸੇ ਵੀ ਸੂਰਤ ‘ਚ ਸਫ਼ਲਤਾ ਨਹੀਂ ਹੋਣਗੇ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨਾਲ ਮਿਲ ਕੇ ਕਾਰਵਾਈ ਕਰਨਗੇ, ਤੇ ਹੁਣ ਤੱਕ ਜੋ ਕਾਰਵਾਈ ਕੀਤੀ ਜਾ ਰਹੀ ਹੈ, (Youth)

ਖੱਬੇਪੱਖੀ ਨਕਸਲਵਾਦ ਖਿਲਾਫ਼ ਰਣਨੀਤੀ ਦੀ ਹੋਵੇਗੀ ਸਮੀਖਿਆ

ਉਸਦੇ ਕਾਰਨ ਉਨ੍ਹਾਂ ਦੇ ਅੰਦਰ ਜੋ ਬੌਖਲਾਹਟ ਹੈ, ਉਸ ਦਾ ਇਹ ਨਤੀਜਾ ਹੈ ਉਨ੍ਹਾਂ ਵੱਲੋਂ ਇਹ ਕਾਰਵਾਈ ਹਿਤਾਸ਼ਾ ‘ਚ ਕੀਤੀ ਗਈ ਹੈ ਗ੍ਰਹਿ ਮੰਤਰੀ ਨੇ ਕਿਹਾ ਕਿ ਵਾਰ-ਵਾਰ ਖੱਬੇਪੱਖੀ ਉਗਰਵਾਦੀਆਂ ਵੱਲੋਂ ਵਿਕਾਸ ਕਾਰਜਾਂ ਨੂੰ ਰੋਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ  ਸੱਚਾਈ ਹੈ ਕਿ ਉਹ ਕਦੇ ਨਹੀਂ ਚਾਹੁੰਦੇ ਹਨ ਕਿ ਜੋ ਆਦਿਵਾਸੀ ਖੇਤਰ ਹਨ ਜਾਂ ਗਰੀਬ ਖੇਤਰ ਹਨ ਉਨ੍ਹਾਂ ਦਾ ਵਿਕਾਸ ਹੋਵੇ ਆਦਿਵਾਸੀਆਂ ਤੇ ਗਰੀਬਾਂ ਦੇ ਸਭ ਤੋਂ ਵੱਡੇ ਦੁਸ਼ਮਣ ਖੱਬੇਪੱਖੀ ਉਗਰਵਾਦੀ ਹੀ ਹਨ Youth

ਉਨ੍ਹਾਂ ਕਿਹਾ ਕਿ ਇਸ ਘਟਨਾ ‘ਚ 25 ਜਵਾਨਾਂ ਦੀਆਂ ਜਾਨਾਂ ਗਈਆਂ ਹਨ ਤੇ ਸੱਤ ਜ਼ਖਮੀਆਂ ਹੋਏ ਹਨ ਜਿਨ੍ਹਾਂ ਬਹਾਦੁਰ ਜਵਾਨਾਂ ਨੇ ਬਲੀਦਾਨ ਦਿੱਤਾ ਹੈ ਉਨ੍ਹਾਂ ਦੇ ਪ੍ਰਤੀ ਉਹ ਸ਼ਰਧਾਂਜਲੀ ਭੇਂਟ ਕਰਦੇ ਹਨ ਤੇ  ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਨਕਸਲੀਆਂ ਦੇ ਖਿਲਾਫ਼ ਅੱਗੇ ਦੀ ਰਣਨੀਤੀ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਰਾਜਨਾਥ ਸਿੰਘ ਨੇ ਕਿਹਾ ਕਿ ਰਣਨੀਤੀ ਨੂੰ ਦੱਸਿਆ ਨਹੀਂ ਜਾਂਦਾ ਹੈ ਉਨ੍ਹਾਂ ਇਸ ਘਟਨਾ ਨੂੰ ਲੈ ਕੇ ਪੂਰੀ ਜਾਣਕਾਰੀ ਲਈ ਹੈ ਤੈਅ ਕੀਤਾ ਗਿਆ ਹੈ ਕਿ ਰਣਨੀਤੀ ਦੀ ਸਮੀਖਿਆ ਕੀਤੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ