ਮਕਾਨ ਦੀ ਛੱਤ ਡਿੱਗੀ, ਲੱਖਾਂ ਰੁਪਏ ਦਾ ਨੁਕਸਾਨ

Bhucho Mandi~01

 ਪਰਿਵਾਰਕ ਮੈਂਬਰਾਂ ਵਾਲ-ਵਾਲ ਬਚੇ

(ਗੁਰਜੀਤ) ਭੁੱਚੋ ਮੰਡੀ। ਅੱਜ ਬਾਅਦ ਦੁਪਹਿਰ ਟਰੱਕ ਯੂਨੀਅਨ ਦੀ ਬੈਕਸਾਈਡ ਇਕ ਮਕਾਨ ਦੀ ਅਚਾਨਕ ਛੱਤ ਡਿੱਗਣ ਨਾਲ ਲਗਭਗ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪਰਿਵਾਰਕ ਮੈਂਬਰਾਂ ਨੂੰ ਛੱਤ ਡਿੱਗਣ ਦਾ ਪਤਾ ਲੱਗਦੇ ਹੀ ਉਨ੍ਹਾਂ ਦਾ ਬਚਾਅ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਬੇਟਾ ਕਮਲਜੀਤ ਸਿੰਘ, ਨੂੰਹ ਮਨਪ੍ਰੀਤ ਕੌਰ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਘਰ ਵਿਖੇ ਆਰਾਮ ਕਰ ਰਹੇ ਸਨ ਤਾਂ ਕਮਰੇ ਦੀ ਛੱਤ ਤੋਂ ਪਾਣੀ ਅਤੇ ਪਲੱਸਤਰ ਡਿੱਗਣ ਲੱਗਾ। ਅਜਿਹਾ ਹੋਣ ’ਤੇ ਉਹ ਫੁਰਤੀ ਨਾਲ ਮਕਾਨ ਤੋਂ ਬਾਹਰ ਹੋ ਗਏ ਅਤੇ ਦੇਖਦੇ ਹੀ ਦੇਖਦੇ ਕਮਰੇ ਦੀ ਛੱਤ ਡਿੱਗ ਗਈ। ਕਮਰੇ ਦੀ ਛੱਤ ਡਿੱਗਣ ਨਾਲ ਉਨ੍ਹਾਂ ਦੇ ਕਮਰੇ ’ਚ ਲੱਗੀ ਐੱਲਸੀਡੀ, ਏਸੀ, ਦੋ ਸੋਫਾ ਸੈੱਟ, ਬੈੱਡ, ਟੇਬਲ, ਦੀਵਾਨ ਬੈੱਡ, ਪੱਖਾ ਅਤੇ ਹੋਰ ਘਰੇਲੂ ਸਾਮਾਨ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਨਾਲ ਉਨ੍ਹਾਂ ਦਾ ਲਗਭਗ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਛੱਤ ਡਿੱਗਣ ਨਾਲ ਉਨ੍ਹਾਂ ਦੇ ਬਾਕੀ ਮਕਾਨ ਵਿੱਚ ਵੀ ਤਰੇੜਾਂ ਆ ਗਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here