ਪੂਜਨੀਕ ਗੁਰੂ ਜੀ ਨੇ ਲਾਈਵ ਦਰਸ਼ਨ ਦੇ ਕੇ ਸੰਗਤ ਨੂੰ ਕੀਤਾ ਨਿਹਾਲ

thumbnail-696x348

ਪੂਜਨੀਕ ਗੁਰੂ ਜੀ ਨੇ ਲਾਈਵ ਦਰਸ਼ਨ ਦੇ ਕੇ ਸੰਗਤ ਨੂੰ ਕੀਤਾ ਨਿਹਾਲ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ’ਤੇ ਲਾਈਵ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜਿਵੇਂ ਹੀ ਪੂਜਨੀਕ ਗੁਰੂ ਜੀ ਲਾਈਵ ਆਏ ਤਾਂ ਵੱਡੀ ਗਿਣਤੀ ’ਚ ਸਾਧ-ਸੰਗਤ ਯੂਟਿਊਬ ਚੈਨਲ ’ਤੇ ਜੁੜ ਗਈ।ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਡੇ ਧਰਮ ਮਹਾਂ ਵਿਗਿਆਨ ਹਨ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਗੁਰੂ ਜੀ ਦੀ ਕਿਰਪਾ ਨਾਲ ਸਾਰੇ ਧਰਮਾਂ ਨੂੰ ਸੁਣਿਆ-ਪੜ੍ਹਿਆ, ਮਹਿਸੂਸ ਕੀਤਾ। ਇੱਕ ਭਰਮ ਜਿਹਾ ਚੱਲ ਰਿਹਾ ਹੈ। ਪੜ੍ਹੇ-ਲਿਖੇ ਲੋਕ ਇਹ ਕਹਿੰਦੇ ਹਨ ਕਿ ਇਹ ਜੋ ਧਾਰਮਿਕ ਗ੍ਰੰਥ ਹਨ। ਕੋਈ ਕਹਿੰਦਾ ਹੈ ਕਿ ਸਾਇੰਸ ਸਹੀ ਹੈ, ਇਤਿਹਾਸ ਸਹੀ ਹੈ, ਬਾਕੀ ਸਾਡੇ ਪਵਿੱਤਰ ਗ੍ਰੰਥਾਂ ਨੂੰ ਉਹ ਲੋਕ ਬੋਲਦੇ ਹਨ ਕਿ ਉਹ ਸਹੀ ਨਹੀਂ ਹਨ। ਤਾਂ ਬਾਈ ਇਤਿਹਾਸ ਨੂੰ ਲਿਖਣ ਵਾਲਾ ਵੀ ਇਨਸਾਨ ਹੈ ਤੇ ਪਵਿੱਤਰ ਗ੍ਰੰਥ ਲਿਖਣ ਨੂੰ ਲਿਖਣ ਵਾਲੇ ਸੰਤ ਮਹਾਂਪੁਰਸ਼ ਹਨ। ਸਾਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਲੋਕ ਇਹ ਕਹਿੰਦੇ ਹਨ ਕਿ ਇਤਿਹਾਸ ਇਹ ਕਹਿ ਰਿਹਾ ਹੈ, ਧਰਮ ਇਹ ਕਹਿ ਰਿਹਾ ਹੈ। ਜਿਵੇਂ ਪਵਿੱਤਰ ਰਮਾਇਣ ਬਾਰੇ ਗੱਲ ਕਰ ਲਵੋ, ਪਵਿੱਤਰ ਵੇਦਾਂ ਬਾਰੇ ਗੱਲ ਕਰ ਲਵੋ, ਕਈ ਵਾਰੀ ਸਾਡੀ ਚਰਚਾ ਹੋਈ ਇਸ ਗੱਲ ’ਤੇ ਕਿ ਨਹੀਂ ਸਾਰੇ ਇਹ ਜੋ ਸਾਡੇ ਪਵਿੱਤਰ ਗ੍ਰੰਥ ਹਨ,ਇਹਨਾਂ ’ਚ ਜੋ ਲਿਖਿਆ ਹੈ ਉਹ ਜਿਉਂ ਦਾ ਤਿਉਂ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿੰਨੇ ਵੀ ਪਵਿੱਤਰ ਗ੍ਰੰਥ, ਪਵਿੱਤਰ ਵੇਦ ਜਿੰਨੇ ਵੀ ਹਨ ਧਰਮਾਂ ਦੇ ਉਹ ਸਹੀ ਹਨ। ਇੱਕ ਥਾਂਈ ਪਵਿੱਤਰ ਵੇਦਾਂ ’ਚ ਜਿਕਰ ਆਉਂਦਾ ਹੈ ਕਿ ਕਿ ਇਹ ਜੋ ਸੋਨਾ, ਹੀਰੇ ਮੋਤੀ, ਜਵਾਹਰਾਤ ਜੋ ਕੱਢੇ ਜਾਂਦੇ ਸਨ , ਉਹ ਸਮੁੰਦਰ ਦੀ ਤਹਿ ਤੋਂ ਕੱਢੇ ਜਾਂਦੇ ਸਨ। ਕਹਿਣ ਨੂੰ ਤਾਂ ਇਹ ਗੱਲ ਬਹੁਤ ਛੋਟੀ ਜਿਹੀ ਲੱਗਦੀ ਹੈ ਪਰ ਗੌਰ ਕਰੋ ਇਸ ਦਾ ਮਤਲਬ ਉਸ ਸਮੇਂ ਵੀ ਸਾਇੰਸ ਨੇ ਨਹੀਂ, ਧਰਮ ਨੇ ਐਨੀ ਤਰੱਕੀ ਕਰ ਰੱਖੀ ਸੀ ਕਿ ਉਹ ਪਣਡੁੱਬੀ ਟਾਈਪ, ਆਕਸੀਜਨ ਸਿਲੰਡਰ ਲੈ ਕੇ ਗਏ ਹੋਣੇ ਜਾਂ ਉਨ੍ਹਾਂ ਦਾ ਕੋਈ ਵੱਖਰਾ ਤਰੀਕਾ ਹੋਣਾ। ਪਰ ਸਮੁੰਦਰ ਦੇ ਸਭ ਤੋਂ ਹੇਠਾਂ ਜਾ ਕੇ ਸਮੁੰਦਰ ’ਚੋਂ ਉਹਨਾਂ ਨੇ ਹੀਰੇ, ਮੋਤੀ, ਸੋਨਾ ਕੱਢਿਆ। ਅੱਜ ਵੀ ਸੋਨਾ, ਹੀਰੇ, ਜਵਾਹਰਾਤ ਕੱਢਿਆ ਜਾ ਰਿਹਾ ਹੈ ਪਰ ਉਹਨਾਂ ਨੂੰ ਤੁਸੀਂ ਝੂਠਾ ਸਾਬਿਤ ਨਹੀਂ ਕਰ ਸਕਦੇ। ਉਨਾਂ ਦੀ ਤਰਜ਼ ’ਤੇ ਤੁਸੀਂ ਅੱਜ ਵੀ ਹੀਰੇ, ਜਵਾਹਰਾਤ, ਸੋਨਾ ਕੱਢ ਰਹੇ ਹੋ। ਪਰ ਉਹਨਾਂ ਨੇ ਇਹ ਹਜ਼ਾਰਾਂ ਸਾਲ ਪਹਿਲਾਂ ਸਾਬਿਤ ਕੀਤਾ ਕਿ ਅਜਿਹਾ ਹੋਇਆ ਹੈ।

patia ji 1

pita ji 2

pita ji 3

pita ji 4

piat ji ok

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ