ਰਾਜੂ ਤੇ ਚੌਧਰੀ ਦਾ ਮੰਤਰੀ ਮੰਡਲ ਤੋਂ ਅਸਤੀਫ਼ਾ ਹੋਇਆ ਮਨਜ਼ੂਰ

Raju, Chaudhary Resignation, Cabinet

ਹਵਾਈ ਮੰਤਰਾਲੇ ਦਾ ਕੰਮਕਾਜ ਫਿਲਹਾਲ ਪ੍ਰਧਾਨ ਮੰਤਰੀ ਦੇਖਣਗੇ

ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤੇਲਗੁ ਦੇਸ਼ਮ ਪਾਰਟੀ (ਤੇਦੇਪਾ) ਦੇ ਸਾਂਸਦ ਅਸ਼ੋਕ ਗਜਪਤੀ ਰਾਜੂ ਤੇ ਵਾਈ ਐਸ ਚੌਧਰੀ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਤੁਰੰਤ ਮਨਜ਼ੂਰ ਕਰ ਲਿਆ ਹੈ ਰਾਜੂ ਨਾਗਰਿਕ ਹਵਾਬਾਜ਼ੀ ਮੰਤਰੀ ਤੇ ਚੌਧਰੀ ਵਿਗਿਆਨ ਤੇ ਤਕਨੀਕ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ ਸਨ ਹਵਾਈ ਮੰਤਰਾਲੇ ਦਾ ਕੰਮਕਾਜ ਫਿਲਹਾਲ ਪ੍ਰਧਾਨ ਮੰਤਰੀ ਦੇਖਣਗੇ ਤੇਦਪਾ ਦੇ ਦੋਵੇਂ ਸਾਂਸਦਾਂ ਨੇ ਮੰਤਰੀ ਤੋਂ ਆਪਣਾ ਅਸਤੀਫ਼ਾ ਕੱਲ੍ਹ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤੇ ਸਨ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਅਸਤੀਫ਼ਿਆਂ ਨੂੰ ਮਨਜ਼ੂਰ ਕਰਨ ਦੀ ਸਿਫਾਰਿਸ਼ ਨਾਲ ਰਾਸ਼ਟਰਪਤੀ ਕੋਲ ਭੇਜ ਦਿੱਤਾ ਸੀ ਰਾਸ਼ਟਰਪਤੀ ਭਵਨ ਤੋਂ ਅੱਜ ਜਾਰੀ ਇੱਕ ਨੋਟਿਸ ਅਨੁਸਾਰ ਕੋਵਿੰਦ ਨੇ ਦੋਵਾਂ ਦੇ ਅਸਤੀਫ਼ਿਆਂ ਨੂੰ ਤੁਰੰਤ ਮਨਜ਼ੂਰ ਕਰ ਲਿਆ ਹੈ ਤੇਦੇਪਾ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਆਂਧਰਾ ਸੂਬੇ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਨਾ ਦਿੱਤੇ ਜਾਣ ‘ਤੇ ਨਰਾਜ਼ਗੀ ਪ੍ਰਗਟਾਉਂਦਿਆਂ ਅਸਤੀਫ਼ਾ ਦਿੱਤਾ ਸੀ।