ਸਾਬਕਾ ਵਿਧਾਇਕ ਪਿੰਕੀ ਦੇ ਰਿਸ਼ਤੇਦਾਰ ਦੇ ਘਰ ਅੱਗੇ ਰਾਜਸਥਾਨ ਪੁਲਿਸ ਨੇ ਚਪਕਾਇਆ ਨੋਟਿਸ

Rajasthan Police
ਹਰਜਿੰਦਰ ਸਿੰਘ ਬਿੱਟੂ ਸਾਂਘਾ ਦੇ ਘਰ ਅੱਗੇ ਨੋਟਿਸ ਚਪਕਾਉਂਦੇ ਹੋਈ ਰਾਜਸਥਾਨ ਪੁਲਿਸ।

ਮਾਮਲਾ ਰਾਜਸਥਾਨ ਵਿੱਚ 301 ਪੇਟੀਆਂ ਸ਼ਰਾਬ ਫੜੇ ਜਾਣ ਦਾ | Rajasthan Police

ਫਿਰੋਜ਼ਪੁਰ (ਸਤਪਾਲ ਥਿੰਦ)। ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀ ਗੰਗਾਨਗਰ ’ਚ ਫੜੀ ਗਈ ਪੰਜਾਬ ਮਾਰਕਾ ਸ਼ਰਾਬ ਦੇ ਮਾਮਲੇ ਸਬੰਧੀ ਫਿਰੋਜ਼ਪੁਰ ਪਹੁੰਚੀ ਰਾਜਸਥਾਨ ਪੁਲਿਸ ਵੱਲੋਂ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਸਾਬਕਾ ਕਾਂਗਰਸ ਵਿਧਾਇਕ ਪਰਮਿੰਦਰ ਪਿੰਕੀ ਦੇ ਰਿਸ਼ਤੇਦਾਰ ਹਰਜਿੰਦਰ ਸਿੰਘ ਬਿੱਟੂ ਸਾਂਘਾ ਦੇ ਘਰ ਦੇ ਬਾਹਰ ਨੋਟਿਸ ਚਪਕਾਇਆ ਗਿਆ ਹੈ। (Rajasthan Police)

ਇਸ ਸਬੰਧੀ ਸ਼੍ਰੀ ਗੰਗਾਨਗਰ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਅਕਤੂਬਰ ਮਹੀਨੇ ਵਿੱਚ ਗਿੱਦੜਬਾਹਾ ਤੋਂ ਨਿੱਕਲੀ ਅੰਗਰੇਜ਼ੀ ਸ਼ਰਾਬ ਸਾਦੂਲਸ਼ਹਿਰ ਚੈਕਿੰਗ ਪੋਸਟ ਤੋਂ ਫੜੀ ਗਈ ਸੀ, ਜਿਸ ਫਰਮ ਦੇ ਕਰਤਾ ਫਿਰੋਜ਼ਪੁਰ ਦੇ ਹਰਜਿੰਦਰ ਸਿੰਘ ਬਿੱਟੂ ਸਾਂਘਾ ਸਨ, ਜਿਸ ਸਬੰਧੀ ਥਾਣਾ ਸਾਦੂਲਸ਼ਹਿਰ, ਸ਼੍ਰੀ ਗੰਗਾਨਗਰ ਵਿੱਚ ਮੁਕੱਦਮਾ ਨੰ. 370 ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ, ਇਸ ਸਬੰਧੀ ਬਿੱਟੂ ਸਾਂਘਾ ਨੂੰ ਬੁਲਾਇਆ ਗਿਆ ਪਰ ਉਹ ਪੇਸ਼ ਨਾ ਹੋਏ, ਜਿਸ ਕਰਕੇ ਅੱਜ ਫਿਰੋਜ਼ਪੁਰ ਪਹੁੰਚ ਕੇ ਉਹਨਾਂ ਦੇ ਘਰ ਅੱਗੇ ਨੋਟਿਸ ਲਗਾਇਆ ਗਿਆ ਹੈ ਜੇਕਰ ਉਹ ਫਿਰ ਵੀ ਪੇਸ਼ ਨਾ ਹੋਏ ਤਾਂ ਪੁਲਿਸ ਅਗਲੇਰੀ ਕਾਰਵਾਈ ਸ਼ੁਰੂ ਕਰੇਗੀ।

ਬਤੌਰ ਕਮਿਸ਼ਨ 30 ਹਜ਼ਾਰ ਦੀ ਰਿਸ਼ਵਤ ਲੈਂਦਾ ਵਣ ਵਿਭਾਗ ਦਾ ਖੇਤਰੀ ਮੈਨੇਜਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਚੈਕਿੰਗ ਪੋਸਟ ਕੋਲ ਚੈਕਿੰਗ ਦੌਰਾਨ ਗੱਡੀ ਵਿੱਚੋਂ 301 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ, ਜੋ ਰਾਜਸਥਾਨ ਰਸਤਿਓ ਗੁਜਰਾਤ ਪਹੁੰਚਾਈ ਜਾਣੀ ਸੀ ਕਿਉਂਕਿ ਗੁਜਰਾਤ ਵਿੱਚ ਸ਼ਰਾਬ ਕਾਫੀ ਮਹਿੰਗੀ ਹੈ। ਉਹਨਾਂ ਦੱਸਿਆ ਕਿ ਬਿੱਟੂ ਸਾਂਘਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਇਸ ਕੰਮ ਵਿੱਚ ਹੋਰ ਕੌਣ-ਕੌਣ ਸ਼ਾਮਲ ਸਨ। ਇਸ ਸਬੰਧੀ ਪੱਖ ਜਾਣਨ ਲਈ ਜਦ ਹਰਜਿੰਦਰ ਸਿੰਘ ਬਿੱਟੂ ਸਾਂਘਾ ਨਾਲ ਫੋਨ ’ਤੇ ਰਾਬਤਾ ਕਾਇਮ ਕਰਨਾ ਚਾਹਿਆ ਪਰ ਉਹਨਾਂ ਨਾਲ ਗੱਲ ਨਾ ਹੋ ਸਕੀ।