ਸ਼ਹੀਦ ਦਾ ਸਵਾਲ (Kartar Singh Sarabha)

ਸ਼ਹੀਦ ਦਾ ਸਵਾਲ (Kartar Singh Sarabha)

ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਅੰਗਰੇਜੀ ਸ਼ਾਸਨ ਖਿਲਾਫ਼ ਆਪਣੀ ਮੁਹਿੰਮ ਅਮਰੀਕਾ ’ਚ ਸ਼ੁਰੂ ਕੀਤੀ ਸੀ ਉਹ ਇੱਥੇ ਭਾਰਤੀਆਂ ਨੂੰ ਇੱਕਜੁਟ ਕਰਦੇ ਸੀ ਇਸ ਨਾਲ ਅਮਰੀਕਾ ਦੀ ਪੁਲਿਸ ਇਨ੍ਹਾਂ ਪਿੱਛੇ ਹੱਥ ਧੋ ਕੇ ਪੈ ਗਈ ਸਰਾਭਾ ਉੱਥੋਂ ਕੋਲੰਬੋ ਜਾ ਪਹੁੰਚੇ ਸਰਾਭਾ ਉੱਥੋਂ ਕਿਸੇ ਤਰ੍ਹਾਂ ਬਚਦੇ-ਬਚਦੇ ਵਤਨ ਪਰਤ ਆਏ ਤੇ ਇੱਕ ਫੌਜੀ ਛਾਉਣੀ ’ਚ ਪਹੁੰਚੇ ਛਾਉਣੀ ’ਚ ਉਹ ਭਾਰਤੀ ਫੌਜੀਆਂ ਨੂੰ ਵਿਦੇਸ਼ੀ ਸੱਤਾ ਵਿਰੁੱਧ ਵਿਦਰੋਹ ਦੀ ਪ੍ਰੇਰਨਾ ਦੇਣ ਲੱਗੇ

ਇੱਕ ਦਿਨ ਉਨ੍ਹਾਂ ਨੂੰ ਫੜ ਲਿਆ ਗਿਆ ਤੇ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਗਿਆ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਇੱਕ ਦਿਨ ਉਨ੍ਹਾਂ ਦੇ ਦਾਦਾ ਜੀ ਜੇਲ੍ਹ ’ਚ ਮਿਲਣ ਆਏ ਤੇ ਸਮਝਾਉਂਦਿਆਂ ਕਹਿਣ ਲੱਗੇ, ‘‘ਬੇਟਾ, ਅਜੇ ਤੇਰੀ ਉਮਰ ਬਹੁਤ ਘੱਟ ਹੈ ਘਰ ’ਚ ਸਭ ਦਾ ਬੁਰਾ ਹਾਲ ਹੈ ਮੈਂ ਸੁਣਿਆ ਹੈ ਕਿ ਜੇਕਰ ਤੂੰ ਮਾਫ਼ੀਨਾਮਾ ਲਿਖ ਦੇਵੇਂ ਤਾਂ ਸ਼ਾਇਦ ਫਾਂਸੀ ਤੋਂ ਬਚ ਜਾਏਂਗਾ’’ ਦਾਦਾ ਜੀ ਦੀ ਗੱਲ ਸੁਣ ਕੇ ਸਰਾਭੇ ਨੇ ਸਵਾਲ ਕੀਤਾ, ‘‘ਦਾਦਾ ਜੀ, ਸਾਡੇ ਪਿੰਡ ’ਚ ਰਾਜੂ ਨਾਂਅ ਦਾ ਇੱਕ ਵਿਅਕਤੀ ਸੀ

ਉਹ ਅੱਜ-ਕੱਲ੍ਹ ਕਿੱਥੇ ਹੈ?’’ ਦਾਦਾ ਜੀ ਕਹਿਣ ਲੱਗੇ, ‘‘ਉਹ ਪਿਛਲੇ ਦਿਨੀਂ ਪਲੇਗ ਨਾਲ ਮਰ ਗਿਆ’’ ਇਸ ਤੋਂ ਬਾਅਦ ਸਰਾਭੇ ਨੇ ਆਪਣੇ ਇੱਕ ਰਿਸ਼ਤੇਦਾਰ ਸਬੰਧੀ ਪੁੱਛਿਆ ਤਾਂ ਦਾਦਾ ਜੀ ਕਹਿਣ ਲੱਗੇ, ‘‘ਉਹ ਹੈਜੇ ਨਾਲ ਮਰ ਗਿਆ’’ ਇਸ ’ਤੇ ਸਰਾਭੇ ਨੇ ਕਿਹਾ, ‘‘ਦਾਦਾ ਜੀ, ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੋਤਾ ਆਪਣੀ ਜਨਮ ਭੂਮੀ ਦੀ ਆਜ਼ਾਦੀ ਲਈ ਨਾ ਮਰ ਕੇ ਕਿਸੇ ਬਿਮਾਰੀ ਨਾਲ ਬਿਸਤਰੇ ’ਤੇ ਪਿਆ-ਪਿਆ ਮਰ ਜਾਵੇ?’’ ਦਾਦਾ ਆਪਣੇ ਪੋਤੇ ਦੀ ਦੇਸ਼-ਭਗਤੀ ਦੀ ਭਾਵਨਾ ਨਾਲ ਭਰੇ ਸ਼ਬਦ ਸੁਣ ਕੇ ਉਸ ਪ੍ਰਤੀ ਨਤਮਸਤਕ ਹੋ ਗਿਆ ਨਵੰਬਰ 1916 ’ਚ ਦੇਸ਼ ਭਗਤ ਸਰਾਭੇ ਨੂੰ ਫਾਂਸੀ ਦੇ ਦਿੱਤੀ ਗਈ ਸਿਰਫ਼ 19 ਸਾਲ ਦੀ ਉਮਰ ’ਚ ਸਰਾਭੇ ਨੇ ਜਨਮ ਭੂਮੀ ਲਈ ਆਪਣੇ ਪ੍ਰਾਣ ਦਾਅ ’ਤੇ ਲਾ ਦਿੱਤੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।