ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤੀ ਨਾਮ-ਸ਼ਬਦ ਦੀ ਅਨਮੋਲ ਦਾਤ

Mahan Rahmo Karma Diwas

ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤੀ ਨਾਮ-ਸ਼ਬਦ ਦੀ ਅਨਮੋਲ ਦਾਤ

ਪੂਜਨੀਕ ਗੁਰੂ ਜੀ ਨੇ ਬਾਲ ਅਵਸਥਾ ਦੌਰਾਨ ਹੀ 4-5 ਸਾਲ ਦੀ ਉਮਰ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਲਗਾਤਾਰ ਰੂਹਾਨੀ ਸਤਿਸੰਗ ‘ਤੇ ਆਉਂਦੇ ਅਤੇ ਪਰਮ ਪਿਤਾ ਜੀ ਦਾ ਪਿਆਰ ਹਾਸਲ ਕਰਦੇ ਆਪ ਜੀ ਹਰ ਵਾਰ ਸਤਿਸੰਗ ‘ਚ ਨਵੇਂ ਜੀਵਾਂ ਨੂੰ ਆਪਣੇ ਨਾਲ ਟਰੈਕਟਰ-ਟਰਾਲੀ ‘ਚ ਲੈ ਕੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਦਿਵਾਉਂਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਆਦੇਸ਼ ‘ਤੇ ਆਪ ਜੀ ਨੇ ਘਰ ਪਰਿਵਾਰ ਦਾ ਤਿਆਗ ਕਰਦਿਆਂ 23 ਸਤੰਬਰ 1990 ਨੂੰ ਆਪਣਾ ਸਭ ਕੁਝ ਪਰਮ ਪਿਤਾ ਜੀ ਦੇ ਚਰਨਾਂ ‘ਚ ਸਮਰਪਿਤ ਕਰ ਦਿੱਤਾ

ਇਸ ਪਾਕਿ ਪਵਿੱਤਰ ਮੌਕੇ ਪੂਜਨੀਕ ਪਰਮ ਪਿਤਾ ਜੀ ਨੇ ਅਸੀਂ ਸੀ (ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਰੂਪ ‘ਚ) ਅਸੀਂ ਹਾਂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਰੂਪ ‘ਚ) ਅਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ‘ਚ) ਰਹਾਂਗੇ’ ਵਚਨ ਫਰਮਾ ਕੇ ਰੂਹਾਨੀਅਤ ‘ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਇਹੀ ਨਹੀਂ, ਸਾਰੀਆਂ ਸ਼ੰਕਾਵਾਂ ਦਾ ਨਬੇੜਾ ਕਰਦਿਆਂ ਲਗਭਗ ਸਵਾ ਸਾਲ ਤੱਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜੂਰ ਪਿਤਾ ਜੀ ਨੂੰ ਆਪਣੇ ਨਾਲ ਸ਼ਾਹੀ ਸਟੇਜ਼ ‘ਤੇ ਵਿਰਾਜਮਾਨ ਕੀਤਾ

ਅਸੀਂ ਇੱਥੇ ਤੁਹਾਡੇ ਦਿਲ ‘ਚ ਰਹਿੰਦੇ ਹਾਂ ਅਤੇ ਰਹਾਂਗੇ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਦੋਂ ਆਪਣਾ ਪਵਿੱਤਰ ਚੋਲਾ ਬਦਲਣ ਦੀ ਗੱਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਹਮਣੇ ਪ੍ਰਗਟ ਕੀਤੀ ਤਾਂ ਪੂਜਨੀਕ ਗੁਰੂ ਜੀ ਦੇ ਦਿਲ ਅਤੇ ਵੈਰਾਗ ਦਾ ਸਮੁੰਦਰ ਅੱਖਾਂ ਤੋਂ ਵਹਿ ਤੁਰਿਆ ਪੂਜਨੀਕ ਗੁਰੂ ਜੀ ਨੇ ਪਰਮ ਪਿਤਾ ਜੀ ਨੂੰ ਬੇਨਤੀ ਕੀਤੀ, ‘ਜੇਕਰ ਸਰੀਰ ਹੀ ਬਦਲਣਾ ਹੈ ਤਾਂ ਤੁਸੀਂ ਸਾਡਾ ਬਦਲ ਦਿਓ’ ਅਸੀਂ ਇੰਨੀ ਵੱਡੀ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਾਂਗੇ ਇਸ ‘ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਜੀ ਦੇ ਦਿਲ ਨੂੰ ਉਂਗਲ ਨਾਲ ਛੂਹਦਿਆਂ ਬਚਨ ਫਰਮਾਏ, ‘ਅਸੀਂ ਇੱਥੇ ਤੁਹਾਡੇ ਦਿਲ ‘ਚ ਰਹਿੰਦੇ ਹਾਂ ਅਤੇ ਰਹਾਂਗੇ’ ਉਸ ਅਸੀਮ ਤਵੱਜੋ ਭਰੀ ਛੂਹ ਦਾ ਅਜਿਹਾ ਪ੍ਰਭਾਵ ਪਿਆ ਕਿ ਪੂਜਨੀਕ ਗੁਰੂ ਜੀ ਦੇ ਦਿਲ ‘ਚ ਜੋ ਵੈਰਾਗ ਸੀ ਉਸ ਨੇ ਅਸੀਮ ਇਲਾਹੀ ਸ਼ਕਤੀ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਨਤੀਜੇ ਵਜੋਂ ਪੂਜਨੀਕ ਗੁਰੂ ਜੀ ਅਤੇ ਪਰਮ ਪਿਤਾ ਜੀ ਅਭੇਦ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.