ਸਾਡੇ ਨਾਲ ਸ਼ਾਮਲ

Follow us

16.4 C
Chandigarh
Wednesday, February 18, 2026
More
    Home Breaking News ਪੁਲਿਸ ਨੇ ਪੰਜ ...

    ਪੁਲਿਸ ਨੇ ਪੰਜ ਸਾਲ ਪੁਰਾਣਾ ਕਤਲ ਕਾਂਡ ਕੀਤਾ ਬੇਪਰਦ

    Murder Case

    Murder Case ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ

    (ਗੁਰਪ੍ਰੀਤ ਸਿੰਘ) ਸੰਗਰੂਰ। ਅਰਸਾ 5 ਸਾਲ ਪਹਿਲਾਂ ਹੋਏ ਇੱਕ ਕਤਲ ਕਾਂਡ (Murder Case) ਦੀ ਗੁੰਝਲ ਸੁਲਝਾਉਂਦਿਆਂ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ 20 ਸਤੰਬਰ 2017 ਨੂੰ ਅਣਪਛਾਤਿਆਂ ਵੱਲੋਂ ਕਤਲ ਕੀਤੇ ਗਏ ਮੁਕੇਸ ਕੁਮਾਰ ਵਾਸੀ ਮਹਿਲਾਂ ਦੀ ਡਰੇਨ ਦੀ ਪਟੜੀ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਸੀ। ਇਸ ਸਬੰਧੀ ਥਾਣਾ ਸਦਰ ਸੁਨਾਮ ਵਿਖੇ ਮਾਮਲਾ ਦਰਜ ਕੀਤਾ ਗਿਆ। ਸੀਆਈਏ ਸਟਾਫ ਬਹਾਦਰ ਸਿੰਘਵਾਲਾ ਦੇ ਇੰਚਾਰਜ ਦੀਪ ਇੰਦਰਪਾਲ ਸਿੰਘ ਦੀ ਟੀਮ ਨੇ ਇਸ ਕਤਲ ਕਾਂਡ ਦੀ ਗੁੱਥੀ ਸੁਲਝਾਉਂਦਿਆਂ ਮੁਕੇਸ ਕੁਮਾਰ ਦਾ ਕਤਲ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।

     ਨਿੱਜੀ ਦੁਸ਼ਮਣੀ ਦਾ ਸੀ ਮਾਮਲਾ

    ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਨਿੱਜੀ ਦੁਸ਼ਮਣੀ ਦਾ ਮਾਮਲਾ ਸੀ। ਮੁਕੇਸ ਕੁਮਾਰ ਦੀ 21 ਸਤੰਬਰ 2017 ਨੂੰ ਗੁਰਧਿਆਨ ਸਿੰਘ ਵਾਸੀ ਖੇੜੀ ਨਾਲ ਲੜਾਈ ਹੋਈ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਉਸੇ ਰਾਤ ਗੁਰਧਿਆਨ ਸਿੰਘ ਨੇ ਆਪਣੇ ਸਾਥੀਆਂ ਜਗਮੀਤ ਸਿੰਘ, ਸਤਵੀਰ ਸਿੰਘ, ਗੁਰਚਰਨ ਸਿੰਘ ਅਤੇ ਲੱਭੀ ਵਾਸੀ ਖੇੜੀ ਨਾਲ ਮਿਲ ਕੇ ਉਸੇ ਰਾਤ ਮੁਕੇਸ ਕੁਮਾਰ ਦਾ ਕਤਲ ਕਰ ਦਿੱਤਾ ਸੀ। ਗੁਰਧਿਆਨ ਸਿੰਘ ਇਸ ਸਮੇਂ ਐਨਡੀਪੀਐਸ ਐਕਟ ਤਹਿਤ ਨਾਭਾ ਜੇਲ੍ਹ ਵਿੱਚ ਬੰਦ ਹੈ, ਜਿਸ ਸਬੰਧੀ ਪ੍ਰੋਡਕਸਨ ਵਾਰੰਟ ਹਾਸਲ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here