ਮੋਗਾ ’ਚ ਪੁਲਿਸ ਨੇ ਕੱਢਿਆ ਫਲੈਗ ਮਾਰਚ

Flag March

ਅੰਮ੍ਰਿਤਸਰ ‘ਚ ਹੋਣ ਵਾਲੀ 20 ਦੇਸ਼ਾਂ ਦੀ ਜੀ-20 ਕਾਨਫਰੰਸ ਦੀਆਂ ਤਿਆਰੀਆਂ

(ਸੱਚ ਕਹੂੰ ਨਿਊਜ਼) ਮੋਗਾ। ਜ਼ਿਲ੍ਹਾ ਮੋਗਾ ਵਿੱਚ ਵੀ ਪੁਲਿਸ ਅਤੇ ਬੀਐਸਐਫ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ (Flag March) ਕੱਢਿਆ ਗਿਆ।  ਇਹ ਫਲੈਗ ਮਾਰਚ ਅੰਮ੍ਰਿਤਸਰ ‘ਚ ਹੋਣ ਵਾਲੀ 20 ਦੇਸ਼ਾਂ ਦੀ ਜੀ-20 ਕਾਨਫਰੰਸ ਦੇ ਮੱਦੇਨਜ਼ਰ ਕੱਢਿਆ ਗਿਆ। ਇਸ ਦੇ ਨਾਲ ਹੀ ਸੂਬੇ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਫਲੈਗ ਮਾਰਚ ਜੋਗਿੰਦਰ ਸਿੰਘ ਚੌਂਕ ਤੋਂ ਐਸਐਸਪੀ ਜੇ ਐਲਨਚੇਲੀਅਨ ਦੀ ਅਗਵਾਈ ਵਿੱਚ ਕੱਢਿਆ ਗਿਆ।

ਫਲੈਗ ਮਾਰਚ ਵਿੱਚ ਬੀਐਸਐਫ ਦੀ ਇੱਕ ਕੰਪਨੀ ਵੀ ਸ਼ਾਮਲ ਰਹੀ

ਫਲੈਗ ਮਾਰਚ ਵਿੱਚ ਬੀਐਸਐਫ ਦੀ ਇੱਕ ਕੰਪਨੀ ਵੀ ਸ਼ਾਮਲ ਸੀ। ਫਲੈਗ ਮਾਰਚ ਵਿੱਚ ਐਸ.ਪੀ.ਡੀ., ਐਸ.ਪੀ ਹੈੱਡਕੁਆਰਟਰ, ਡੀ.ਐਸ.ਪੀ ਸਿਟੀ, ਡੀ.ਐਸ.ਪੀ ਹੈੱਡਕੁਆਰਟਰ, ਡੀ.ਐਸ.ਪੀ ਸਪੈਸ਼ਲ ਕ੍ਰਾਈਮ, ਮੋਗਾ ਸਬ ਡਿਵੀਜ਼ਨ ਦੇ ਸਮੂਹ ਥਾਣਿਆਂ ਦੇ ਐਸ.ਐਚ.ਓਜ਼ ਸਮੇਤ ਪੁਲਿਸ ਮੁਲਾਜ਼ਮਾਂ ਵੱਲੋਂ ਫਲੈਗ ਮਾਰਚ ਜੋਗਿੰਦਰ ਸਿੰਘ ਚੌਕ, ਮੇਨ ਬਜ਼ਾਰ, ਪੁਰਾਣਾ ਸ਼ਹਿਰ ਰੋਡ, ਬੋਹਨਾ ਤੋਂ ਸ਼ੁਰੂ ਹੋ ਕੇ ਕੀਤਾ ਗਿਆ। ਚੌਕ, ਸ਼ੇਖਾਂ ਵਾਲਾ ਚੌਕ, ਸਟੇਡੀਅਮ ਰੋਡ, ਬੀਐੱਡ ਕਾਲਜ ਚੌਕ, ਜਵਾਹਰ ਨਗਰ, ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇ ਰੋਡ, ਨੇਚਰ ਪਾਰਕ ਤੋਂ ਹੁੰਦਾ ਹੋਇਆ ਜੋਗਿੰਦਰ ਸਿੰਘ ਚੌਕ ਵਿਖੇ ਸਮਾਪਤ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।