ਤਿੰਨ ਸਾਲ ਪਹਿਲਾ ਹੋਲੀ ਦੇ ਤਿਉਹਾਰ ’ਤੇ ਹੋਈ ਸੀ ਆਪਸੀ ਤਕਰਾਰਬਾਜ਼ੀ
- ਇੱਕ ਮੁਲਜ਼ਮ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਸ਼ਹਿਰ ’ਚ ਪਿਛਲੇ ਦਿਨੀ ਹੋਏ ਦੋਹਰੇ ਕਤਲ ਦੇ ਮਾਮਲੇ ਨੂੰ ਸਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ( Double Murder Case) ਕਤਲ ਦਾ ਕਾਰਨ ਤਿੰਨ ਸਾਲ ਪਹਿਲਾ ਹੋਲੀ ਦੇ ਤਿਉਂਹਾਰ ਮੌਕੇ ਨੌਜਵਾਨਾਂ ਦਾ ਆਪਸੀ ਝਗੜਾ ਬਣਿਆ ਹੈ, ਭਾਵੇਂ ਕਿ ਦੋਹਾਂ ਧਿਰਾਂ ਦਾ ਆਪਸੀ ਸਮਝੌਤਾ ਹੋ ਗਿਆ ਸੀ।
ਇਹ ਵੀ ਪੜ੍ਹੋ : ਅੱਜ ਤੋਂ ਸਰਕਾਰੀ ਦਫਤਰ ਦਾ ਸਮਾਂ ਹੋਇਆ ਤਬਦੀਲ, ਜਾਣੋ ਕਿੰਨੇ ਵਜੇ ਖੁੱਲ੍ਹਣਗੇ ਦਫਤਰ
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ 23-24 ਅਪਰੈਲ ਦੀ ਦੀ ਦਰਮਿਆਨੀ ਰਾਤ ਨੂੰ ਨੁਕਲ ਪੁੱਤਰ ਸਤੀਸ ਕੁਮਾਰ ਵਾਸੀ ਬਿਸਨ ਨਗਰ ਪਟਿਆਲਾ ਅਤੇ ਅਨਿਲ ਕੁਮਾਰ ਉਰਫ ਛੋਟੁੂ ਪੁੱਤਰ ਦੁਰਗਾ ਪ੍ਰਸਾਦ ਵਾਸੀ ਭਗਰ ਸਿੰਘ ਕਲੋਨੀ ਪਟਿਆਲਾ ਦੇ ਤੇਜਧਾਰ ਹਥਿਆਰਾਂ ਨਾਲ ਬੱਸ ਅੱਡਾ ਪਟਿਆਲਾ ਵਿਖੇ ਕਤਲ ਹੋਇਆ ਸੀ।
ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ( Double Murder Case)
ਉਨ੍ਹਾਂ ਦੱਸਿਆ ਕਿ ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਨਕੁਲ ਅਤੇ ਅਨਿਲ ਕੁਮਾਰ ਦਾ ਗ੍ਰਿਫਤਾਰ ਕੀਤੇ ਮੁਲਜ਼ਮਾਂ ਯੋਗੇਸ ਨੇਗੀ ਉਰਫ ਹਨੀ ਨਾਲ ਕਰੀਬ 3 ਸਾਲ ਪਹਿਲਾ ਹੋਲੀ ਦੇ ਤਿਉਂਹਾਰ ਮੌਕੇ ਤਕਰਾਰ ਦੌਰਾਨ ਝਗੜਾ ਹੋਇਆ ਸੀ। ਇਨ੍ਹਾਂ ਦਾ ਬਾਅਦ ਵਿੱਚ ਰਾਜੀਨਾਮਾ ਹੋ ਗਿਆ ਸੀ ਪ੍ਰੰਤੂ ਮੁਲਜ਼ਮ ਕਾਫੀ ਦੇਰ ਤੋਂ ਨਕੁਲ ਅਤੇ ਅਨਿਲ ਕੁਮਾਰ ਉਰਫ ਛੋਟੂ ਨੂੰ ਮਾਰਨ ਦੀ ਤਾਕ ਵਿੱਚ ਸਨ। 23 ਅਤੇ 24 ਅਪਰੈਲ ਦੀ ਕਰੀਬ 2 ਵਜੇ ਮੁਲਜ਼ਮਾਂ ਨੇ ਮ੍ਰਿਤਕ ਅਨਿਲ ਅਤੇ ਨਕੁਲ ਨੂੰ ਇਕੱਲਾ ਦੇਖਕੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਆਪ ਹਨੇਰੇ ਵਿੱਚ ਵਰਨਾ ਕਾਰ ਵਿੱਚ ਫਰਾਰ ਹੋ ਗਏ।
ਪੁਲਿਸ ਵੱਲੋਂ ਘਟਨਾ ਦੀ ਬਰੀਕੀ ਨਾਲ ਜਾਚ ਸ਼ੁਰੂ ਕੀਤੀ । ਉਨ੍ਹਾਂ ਦੱਸਿਆ ਕਿ ਗਠਿਤ ਕੀਤੀ ਗਈ ਟੀਮ ਵੱਲੋਂ ਮੁਲਜ਼ਮਾਂ ਨੂੰ ਅੱਜ ਵਰਨਾ ਕਾਰ ’ਚ ਯੋਗੇਸ ਨੇਗੀ ਉਰਫ ਹਨੀ, ਜਤਿਨ ਕੁਮਾਰ ਪੁੱਤਰ ਉਤਮ ਕੁਮਾਰ, ਰਾਹੁਲ ਪੁੱਤਰ ਦਿਨੇਸ ਪਾਸਵਾਨ, ਅਸਵਨੀ ਕੁਮਾਰ ਅਤੇ ਅਸੋਕ ਕੁਮਾਰ ਨੂੰ ਪਟਿਆਲਾ ਸਨੌਰ ਰੋਡ ਤੋਂ ਤੇਜਧਾਰ ਹਥਿਆਰਾਂ ਸਮੇਤ ਗਿ੍ਰਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਸਾਥੀ ਅਰਸ਼ਦੀਪ ਸਿੰਘ ਦੀ ਗਿ੍ਰਫ਼ਤਾਰੀ ਅਜੇ ਬਾਕੀ ਹੈ। ਇਸ ਦੋਹਰੇ ਕਤਲ ਨੂੰ ਟਰੇਸ ਕਰਨ ਲਈ ਐਸਪੀ ਸਿਟੀ ਮੁਹੰਮਦ ਸਰਫਰਾਜ ਆਲਮ, ਐਸ ਪੀ ਡੀ ਹਰਬੀਰ ਸਿੰਘ ਅਟਵਾਲ, ਡੀਐਸਪੀ ਸਿਟੀ 1 ਸੰਜੀਵ ਸਿੰਗਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਪਟਿਆਲਾ ਅਤੇ ਐਸ.ਆਈ.ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਲਾਹੋਰੀ ਗੇਟ ਦੀ ਟੀਮ ਬਣਾਈ ਗਈ ਸੀ।
ਮੁਲਜ਼ਮਾਂ ’ਤੇ ਪਹਿਲਾ ਵੀ ਮਾਮਲੇ ਦਰਜ਼
ਉਨ੍ਹਾਂ ਦੱਸਿਆ ਕਿ ਯੋਗੇਸ ਨੇਗੀ ਅਤੇ ਜਤਿਨ ਤੇ ਪਹਿਲਾ ਵੀ ਇਰਾਦਾ ਕਤਲ ਅਤੇ ਹੋਰ ਲੜਾਈ ਝਗੜੇ ਦੇ ਕੇਸ ਦਰਜ ਹਨ ਜਿਹਨਾ ਵਿੱਚ ਕਈ ਮੁਲਜ਼ਮ ਜੇਲ੍ਹ ਜਾ ਚੁੱਕੇ ਹਨ। ਮੁਲਜ਼ਮ ਰਾਹੁਲ ਇਰਾਦਾ ਕਤਲ ਥਾਣਾ ਅਰਬਨ ਅਸਟੇਟ ਦੇ ਕੇਸ ਵਿੱਚ ਵੀ ਲੋੜੀਦਾ ਸੀ ਅਤੇ ਅਸਵਨੀ ਕੁਮਾਰ ਤੇ ਲੁੱਟਖੋਹ ਦੇ ਵੀ ਕੇਸ ਦਰਜ ਹਨ। ਇਸ ਤੋਂ ਇਲਾਵਾ ਅਪਰੈਲ 2021 ਵਿੱਚ ਸਰਹਿੰਦ ਰੋਡ ਪਟਿਆਲਾ ਵਿਖੇ ਬਰਨਾਲਾ ਪੇਟ ਹਾਰਡ ਵੇਅਰ ਸਟੋਰ ਤੇ ਹੋਈ ਲੁੱਟਖੋਹ ਦੀ ਵਾਰਦਾਤ ਵਿੱਚ ਗਿ੍ਰਫਤਾਰ ਹੋਕੇ ਜੇਲ ਜਾ ਚੁੱਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ