ਪੁਲਿਸ ਨੇ ਪੀਟੀਸੀ ਦੇ ਕੈਮਰਾਮੈਨਾਂ ਦੀਆਂ ਉਂਗਲਾਂ ਤੋੜੀਆਂ

Punjab Police

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਪੁਲਿਸ ਮੁਲਾਜ਼ਮ ’ਤੇ ਕਾਰਵਾਈ ਦੀ ਮੰਗ

(ਰਾਜਨ ਮਾਨ) ਕਪੂਰਥਲਾ। ਸ੍ਰੀ ਗੁਰਦੁਆਰਾ ਸਾਹਿਬ ਅਕਾਲ ਬੁੰਗਾ ’ਤੇ ਕਬਜ਼ੇ ਨੂੰ ਲੈ ਕੇ ਕੀਤੀ ਜਾ ਰਹੀਂ ਕਾਰਵਾਈ ਦੀ ਕਵਰੇਜ਼ ਕਰ ਪੀਟੀਸੀ ਦੇ ਪੱਤਰਕਾਰ ਚਰਨਜੀਤ ਸਿੰਘ ਸਰਾਏ ਜੱਟਾਂ ਅਤੇ ਕੈਮਰਾਮੈਨ ਬਲਵਿੰਦਰ ਸਿੰਘ ਨਾਲ ਕੀਤੇ ਅਤਿ ਦਰਜੇ ਦੇ ਦੁਰਵਿਵਹਾਰ ਦੇ ਅਤੇ ਕੈਮਰਾ ਮੈਨ ਦੀਆਂ ਦੋ ਉਂਗਲਾਂ ਤੋੜ ਦਿੱਤੀਆਂ। ਪੁਲਿਸ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਕਾਰੇ ਦੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। Punjab Police

ਜੱਥੇਬੰਦੀ ਦੇ ਚੇਅਰਮੈਨ ਬਲਵਿੰਦਰ ਜੰਮੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ,ਸੱਕਤਰ ਜਨਰਲ ਪਾਲ ਸਿੰਘ ਨੌਲੀ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਨ ਮਾਨ ਨੇ ਮੰਗ ਕੀਤੀ ਕਿ ਪੱਤਰਕਾਰ ਅਤੇ ਕੈਮਰਾਮੈਨ `ਤੇ ਹਮਲਾ ਕਰਨ ਵਾਲੇ ਪੁਲਿਸ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ। (Punjab Police)

ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਦੇ ਲੋਕ ਸੰਪਰਕ ਮੰਤਰੀ ਜੌੜਾ ਮਾਜਰਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆਉਣਗੇ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਪੱਤਰ ਲਿਖਕੇ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ। ਪੱਤਰਕਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਨੇ ਉਨ੍ਹਾ ਦੇ ਕੈਮਰਾਮੈਨ ਦੇ ਉਸ ਹੱਥ ਤੇ ਡਾਂਗ ਮਾਰੀ ਜਿੱਸ ਹੱਥ ਵਿੱਚ ਪੀਟੀਸੀ ਚੈਨਲ ਦੀ ਆਈਡੀ ਫੜੀ ਹੋਈ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਨੇ ਹਜ਼ਾਰਾਂ ਯਾਤਰੀ ਕੀਤੇ ਪ੍ਰੇਸ਼ਾਨ

ਉਨ੍ਹਾਂ ਦੱਸਿਆ ਕਿ ਐਕਸਰੇ ਕਰਵਾਉਣ `ਤੇ ਪਤਾ ਲੱਗਾ ਉਸ ਦੇ ਸੱਜੇ ਹੱਥ ਦੀਆਂ ਦੋਂ ਉਂਗਲਾਂ ਦੀਆਂ ਹੱਡੀਆਂ ਟੁੱਟ ਗਈਆ ਹਨ। ਪੱਤਰਕਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਦੋ ਪੁਲੀਸ ਮੁਲਜ਼ਮਾਂ ਨੇ ਉਨ੍ਹਾਂ `ਤੇ ਹਮਲਾ ਕੀਤਾ ਸੀ ਜਿਸ ਵਿੱਚ ਉਸ ਦੇੁ ਕੰਨ੍ਹ `ਤੇ ਏਨੀ ਜ਼ੋਰ ਦੀ ਸੱਟ ਵੱਜੀ ਕਿ ਉਸ ਨੂੰ ਸੁਣਨ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਪੀੜਤ ਕੈਮਰਾ ਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਉੇਸ ਦਾ ਮੋਬਾਇਲ ਵੀ ਖੋਹ ਲਿਆ ਜਿਹੜਾ ਕਿ ਮੋੜਿਆ ਨਹੀਂ। ਉਸ ਨੇ ਦੱਸਿਆ ਕਿ ਮੋਬਾਇਲ ਵਿੱਚ ਵੀ ਉਸ ਨੇ ਪੁਲੀਸ ਦੀਆਂ ਵਧੀਕੀਆਂ ਦੀਆਂ ਵੀਡੀਓ ਬਣਾਈ ਸੀ ਤੇ ਫੋਟੋਆਂ ਖਿੱਚੀਆਂ ਹੋਈਆਂ ਸਨ।

LEAVE A REPLY

Please enter your comment!
Please enter your name here